ਜੱਟਾਂ ਦਾ ਇਤਿਹਾਸ - 1
1. ਚੱਚਨਾਮਾ ਤੇ ਤਾਰੀਖੇ ਸਿੰਧ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ15 ਸੀ। ਇਹ ਰਾਏ ਜੱਟ ਸੀ। ਰਾਏ ਜੱਟ ਸਿੰਧ ਵਿੱਚ ਇਰਾਨ ਤੋਂ ਆਏ ਸਨ। ਰਾਏ ਖਾਨਦਾਨ16 ਨੇ ਸਿੰਧ ਉੱਤੇ 137 ਸਾਲ ਰਾਜ ਕੀਤਾ ਸੀ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੇਰ ਫੇਰ ਤੇ ਘਟੀਆ ਸਾਜ਼ਿਸ਼ ਕਰਕੇ ਚੱਚ ਬ੍ਰਾਹਮਣਾਂ ਨੇ ਜੱਟਾਂ ਤੋਂ ਰਾਜ ਖੋਹ ਲਿਆ ਸੀ। ਚੱਚ ਬ੍ਰਾਹਮਣ ਜੱਟਾਂ ਨਾਲ ਬਹੁਤ ਹੀ ਘਟੀਆ ਵਰਤਾਉ ਕਰਦੇ ਸਨ। ਜੱਟਾਂ ਨੂੰ ਦੁਸ਼ਮਣ ਸਮਝ ਕੇ ਉਨ੍ਹਾਂ ਤੇ ਬਹੁਤ ਪਾਬੰਦੀਆਂ ਲਾ ਦਿੱਤੀਆਂ ਸਨ। ਬਹੁਤੇ ਜੱਟ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ ਸਨ। ਜੱਟ ਬ੍ਰਾਹਮਣਵਾਦ ਦੇ ਵਿਰੁੱਧ ਸਨ। ਚੱਚ ਬ੍ਰਾਹਮਣਾਂ ਨੇ 650 ਈਸਵੀ ਵਿੱਚ ਜੱਟਾਂ ਤੋਂ ਧੋਖੇ ਨਾਲ ਨੌਜੁਆਨ ਰਾਣੀ ਤੋਂ ਆਪਣਾ ਬੁੱਢਾ ਪਤੀ ਮਰਵਾ ਕੇ ਰਾਜ ਪ੍ਰਾਪਤ ਕੀਤਾ ਸੀ। ਬ੍ਰਾਹਮਣ ਰਾਜੇ ਦਾ ਭੇਤੀ ਤੇ ਵਜ਼ੀਰ ਸੀ।
ਜੱਟ ਵੀ ਬ੍ਰਾਹਮਣਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਜਦ ਅਰਬੀ ਹਮਲਾਵਾਰ ਮੁਹੰਮਦ ਬਿਨ ਕਾਸਮ ਨੇ 712 ਈਸਵੀ ਵਿੱਚ ਸਿੰਧ ਤੇ ਹਮਲਾ ਕੀਤਾ ਤਾਂ ਜੱਟਾਂ ਦੇ ਕਈ ਪ੍ਰਸਿੱਧ ਤੇ ਵੱਡੇ ਕਬੀਲਿਆਂ ਨੇ ਮੁਹੰਮਦ ਬਿਨ ਕਾਸਮ ਨਾਲ ਬਾਇੱਜ਼ਤ ਸਮਝੌਤਾ ਕੀਤਾ।
ਕਾਸਮ ਨੇ ਜੱਟਾਂ ਨੂੂੰ ਪੱਗੜੀਆਂ ਤੇ ਤਲਵਾਰਾਂ ਭੇਂਟ ਕਰਕੇ ਉਨ੍ਹਾਂ ਦਾ ਬਹੁਤ ਹੀ ਮਾਣ ਸਤਿਕਾਰ ਕੀਤਾ। ਜੱਟਾਂ ਦੀ ਸਹਾਇਤਾ ਨਾਲ ਹੀ ਕਾਸਮ ਜਿੱਤ ਗਿਆ। ਨਮਕ ਹਰਾਮੀ ਚੱਚ ਬ੍ਰਾਹਮਣਾਂ17 ਦਾ ਅੰਤ ਬਹੁਤ ਹੀ ਬੁਰਾ ਹੋਇਆ ਸੀ। ਕਾਸਮ ਨੇ ਸਿੰਧ ਫਤਹਿ ਕਰਕੇ ਜੱਟਾਂ ਤੇ ਵੀ ਜ਼ਜ਼ੀਆਂ ਲਾ ਦਿੱਤਾ। ਕਾਸਮ ਦੀ ਧਾਰਮਿਕ ਨੀਤੀ ਕਾਰਨ ਜੱਟ ਉਸਦੇ ਵੀ ਵਿਰੁੱਧ ਹੋ ਗਏ। ਆਪਸੀ ਫੁੱਟ ਕਾਰਨ ਜੱਟ ਕਬੀਲੇ ਬਹੁਤ ਹੀ ਕਮਜ਼ੋਰ ਹੋ ਗਏ। ਉਸ ਸਮੇਂ ਮੁਲਤਾਨ ਵੀ ਸਿੰਧ ਰਾਜ ਵਿੱਚ ਸ਼ਾਮਿਲ ਸੀ। ਅਰਬਾਂ ਦੇ ਹਮਲਿਆਂ ਮਗਰੋਂ ਮਹਿਮੂਦ ਨੇ ਭਾਰਤ 'ਤੇ 16 ਹਮਲੇ ਕੀਤੇ। ਅਖੀਰਲਾ ਹਮਲਾ?1026 ਈਸਵੀ ਵਿੱਚ ਕੇਵਲ ਜੱਟਾਂ ਉੱਤੇ ਹੀ ਸੀ। ਰਾਜੇ ਭੋਜ ਪਰਮਾਰ ਨੇ ਗਵਾਲੀਅਰ ਦੇ ਇਲਾਕੇ ਵਿੱਚ ਮਹਿਮੂਦ ਗਜ਼ਨਵੀ ਨੂੰ ਹਰਾਕੇ ਵਾਪਿਸ ਭਜਾ ਦਿੱਤਾ ਸੀ। ਉਸ ਦੀ ਲੁੱਟ ਦਾ ਕੁਝ ਮਾਲ ਵੀ ਖੋਹ ਲਿਆ ਸੀ। ਪਰਮਾਰ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਹ ਮਾਲਵੇ ਦੇ ਮਹਾਨ ਸੂਰਬੀਰ ਯੋਧੇ ਸਨ।
1192 ਈਸਵੀ ਵਿੱਚ ਜਦੋਂ ਰਾਏ ਪਿਥੋਰਾ ਚੌਹਾਨ ਮੁਹੰਮਦ ਗੌਰੀ ਹੱਥੋਂ ਹਾਰ ਗਿਆ ਤਾਂ ਭਾਰਤ ਵਿਚੋਂ ਰਾਜਪੂਤਾਂ ਦਾ ਬੋਲਬਾਲਾ ਵੀ ਖਤਮ ਹੋ ਗਿਆ। ਇਸ ਸਮੇਂ ਜੱਟਾਂ ਨੇ ਹਾਂਸੀ ਦੇ ਖੇਤਰ18 ਵਿੱਚ ਖ਼ੂਨੀ ਬਗ਼ਾਵਤ ਕਰ ਦਿੱਤੀ। ਇਸ ਸਮੇਂ ਕੁਤਬੱਦੀਨ ਏਬਕ ਨੇ ਜੱਟਾਂ ਨੂੰ ਹਰਾਕੇ ਹਾਂਸੀ ਤੇ ਆਪਣਾ ਕਬਜ਼ਾ ਕਰ ਲਿਆ। ਜੱਟਾਂ ਦਾ ਬਹੁਤ ਮਾਲੀ ਤੇ ਜਾਨੀ ਨੁਕਸਾਨ ਹੋਇਆ। ਨਵੰਬਰ 1398 ਵਿੱਚ ਤੈਮੂਰ ਕਰਨਾਲ ਤੋਂ ਟੋਹਾਣਾ ਤੱਕ ਦੇ ਜੰਗਲਾਂ ਵਾਲੇ ਇਲਾਕੇ ਵਿਚੋਂ ਗੁਜ਼ਰਿਆ। ਇਸ ਇਲਾਕੇ ਦੇ ਜੱਟ ਖਾੜਕੂ ਤੇ ਧਾੜਵੀ ਸਨ। ਜੱਟਾਂ ਨੂੰ ਦਬਾਉਣ ਲਈ ਤੈਮੂਰ ਦੀਆਂ ਫ਼ੌਜਾਂ ਨੇ ਦੋ ਹਜ਼ਾਰ ਜੱਟ19 ਕਤਲ ਕਰ ਦਿੱਤਾ। ਇਸ ਜ਼ਾਲਿਮ ਤੇ ਲੁਟੇਰੇ ਤੈਮੂਰ ਨੇ ਜੱਟਾਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਕੀਤਾ। 1530 ਈਸਵੀ ਵਿੱਚ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਸੁਨਾਮ ਤੇ ਸਮਾਨੇ ਦੇ ਖੇਤਰ ਵਿੱਚ ਮੰਡਹਾਰ, ਭੱਟੀ ਤੇ ਮਿਨਹਾਸ ਆਦਿ ਜੱਟਾਂ ਦਾ ਬਹੁਤ ਨੁਕਸਾਨ ਕੀਤਾ ਕਿਉਂਕਿ ਫਸਲਾਂ ਨਾ ਹੋਣ ਕਾਰਨ ਜੱਟ ਸੂਰਮੇ ਮਾਲੀਆ ਦੇਣ ਤੋਂ ਬਾਗ਼ੀ ਹੋ ਗਏ ਸਨ।
2. ਔਰੰਗਜ਼ੇਬ ਦੀ ਕੱਟੜ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਕੁਝ ਜੱਟ ਸਿੰਧ ਦੇ ਇਲਾਕੇ ਤੋਂ ਉਠਕੇ ਭਰਤਪੁਰ ਦੇ ਇਲਾਕੇ ਵਿੱਚ ਆ ਕੇ ਵਸ ਗਏ ਸਨ। ਭਰਤਪੁਰ ਦਾ ਰਾਜਾ ਚੌਧਰੀ ਸੂਰਜ ਮੱਲ ਬਹੁਤ ਤਾਕਤਵਰ ਤੇ ਪ੍ਰਭਾਵਸ਼ਾਲੀ ਸੀ। ਭਰਤਪੁਰ ਤੇ ਧੌਲਪੁਰ ਦੀਆਂ ਹਿੰਦੂ ਰਿਆਸਤਾਂ ਜੱਟਾਂ ਦੀਆਂ ਹੀ ਸਨ। ਪੰਜਾਬ ਵਿੱਚ ਵੀ ਰਣਜੀਤ ਸਿੰਘ ਤੇ ਆਲਾ ਸਿੰਘ ਆਦਿ ਮਹਾਨ ਜੱਟ ਰਾਜੇ ਹੋਏ ਹਨ।
11ਵੀਂ ਸਦੀ ਦੇ ਆਰੰਭ ਵਿੱਚ ਜੱਟ ਪੰਜਾਬ ਦੇ ਕਾਫ਼ੀ ਹਿੱਸੇ ਵਿੱਚ ਫੈਲ ਚੁੱਕੇ ਸਨ। ਪੰਜਾਬ ਵਿੱਚ ਬਹੁਤੇ ਜੱਟ ਪੱਛਮ ਵੱਲੋਂ ਆ ਕੇ ਆਬਾਦ ਹੋਏ ਹਨ, ਕੁਝ ਜੱਟ ਪੂਰਬ ਵੱਲੋਂ ਵੀ ਆਏ ਸਨ। ਰਿੱਗਵੇਦਕ, ਮਹਾਭਾਰਤ ਤੇ ਪੁਰਾਣਾਂ ਦੇ ਸਮੇਂ ਵੀ ਕਾਫ਼ੀ ਜੱਟ ਪੰਜਾਬ ਵਿੱਚ ਆਬਾਦ ਸਨ।
3. ਕੇ. ਆਰ. ਕਾਨੂੰਨਗੋ ਦੇ ਅਨੁਸਾਰ ਰਿੱਗਵੇਦ ਕਾਲੀਨ ਸਮੇਂ ਵਿੱਚ ਯਦੂ20 ਸਪਤ ਸਿੰਧੂ ਪ੍ਰਦੇਸ਼ ਵਿੱਚ ਰਹਿੰਦੇ ਸਨ। ਜੱਟਾਂ ਦੇ ਕਈ ਗੋਤ ਯਦੂਬੰਸੀ ਹਨ। ਸਿਕੰਦਰ ਦੇ ਹਮਲੇ ਸਮੇਂ 326 ਪੂਰਬ ਈਸਵੀ ਵਿੱਚ ਪੰਜਾਬ ਵਿੱਚ ਸੈਂਕੜੇ ਜੱਟ ਕਬੀਲੇ ਇੱਕ ਹਜ਼ਾਰ ਸਾਲ ਤੋਂ ਆਜ਼ਾਦ ਰਹਿ ਰਹੇ ਸਨ। ਜੱਟ ਸੂਰਬੀਰਾਂ ਨੇ ਆਪਣੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਹੀ ਅੱਗੇ ਵੱਧ ਕੇ ਬਦੇਸ਼ੀ ਹਮਲਾਵਰਾਂ ਦਾ ਪੂਰਾ ਮੁਕਾਬਲਾ ਕੀਤਾ ਸੀ। ਸਾਡੇ ਇਤਿਹਾਸਕਾਰਾਂ ਨੇ ਜੱਟਾਂ ਦੀ ਸੂਰਬੀਰਤਾ ਵੱਲ ਧਿਆਨ ਨਹੀਂ ਦਿੱਤਾ ਅਤੇ ਜੱਟਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਨਹੀਂ ਪਾਇਆ। ਸਰ ਇੱਬਟਸਨ ਜਿਸ ਨੇ 1881 ਈਸਵੀ ਵਿੱਚ ਪੰਜਾਬ ਦੀ ਜਨਸੰਖਿਆ ਕੀਤੀ ਸੀ ਉਹ ਜਨਰਲ ਕਨਿੰਘਮ ਦੇ ਵਿਚਾਰ ਨਾਲ ਸਹਿਮਤ ਹੈ ਕਿ ਜੱਟ ਇੰਡੋ?ਸਿਥੀਅਨ ਨਸਲ ਵਿਚੋਂ ਸਨ। ਸਿਥੀਅਨ ਇੱਕ ਪੁਰਾਣਾ ਮੱਧ ਏਸ਼ੀਆਈ ਦੇਸ਼ ਸੀ ਜਿਥੇ ਹੁਣ ਦੱਖਣੀ ਯੂਰਪ ਅਤੇ ਪੁਰਾਣਾ ਏਸ਼ੀਆਈ ਸੋਵੀਅਤ ਰੂਸ ਬਣਿਆ ਹੋਇਆ ਹੈ। ਏਥੇ ਸਿਥੀਅਨ ਅਥਵਾ ਸਾਕਾ ਕੌਮ ਦਾ ਰਾਜਾ ਸੀ। ਜੇਟੀ ਜਾਤੀ ਵੀ ਸਾਕਾ ਕੌਮ ਦਾ ਇੱਕ ਫਿਰਕਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਸਾਇਰ ਦਰਿਆ ਦੇ ਦਹਾਨੇ ਤੇ ਅਰਾਲ ਸਾਗਰ ਦੇ ਪੱਛਮੀ ਤੱਟ ਲਾਗਲੇ ਇਲਾਕੇ ਵਿੱਚ ਆਬਾਦ ਸੀ। ਈਸਾ ਤੋਂ ਅੱਠ ਸੌ ਸਾਲ ਪਹਿਲਾਂ ਕੰਮ, ਵਿਰਕ, ਦਹੀਆ, ਮੰਡ, ਮੀਡਜ਼, ਮਾਨ, ਬੈਂਸ, ਵੈਨਵਾਲ ਆਦਿ ਕਈ ਜੱਟ ਕਬੀਲੇ ਇਸ ਖੇਤਰ ਵਿੱਚ ਕਾਬਜ਼ ਸਨ। ਕੁਝ ਜੱਟ ਵੈਦਿਕ ਕਾਲ ਵਿੱਚ ਭਾਰਤ ਵਿੱਚ ਵੀ ਪਹੁੰਚ ਚੁੱਕੇ ਸਨ। ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਰਿੱਗਵੇਦ ਦੀ ਰਚਨਾ?1000?1500 ਪੂਰਬ ਈਸਵੀ ਦੇ ਲਗਭਗ ਹੋਈ ਹੈ। ਕਈ ਇਤਿਹਾਸਕਾਰ ਰਿੱਗਵੇਦਾਂ ਦਾ ਸਮਾਂ 2000 ਸਾਲ ਪੂਰਬ ਈਸਵੀ ਦੇ ਲਗਭਗ ਦੱਸਦੇ ਹਨ।
4. ਪ੍ਰਾਚੀਨ ਸਮੇਂ ਵਿੱਚ ਜੱਟ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਲੈ ਕੇ ਮੁਲਤਾਨ ਤੱਕ ਆਉਂਦੇ ਜਾਂਦੇ ਰਹਿੰਦੇ ਸਨ। ਸਾਇਰ ਦਰਿਆ ਅਤੇ ਆਮੂ ਦਰਿਆ ਦੇ ਵਿਚਕਾਰਲੇ ਖੇਤਰਾਂ ਵਿੱਚ ਜੱਟਾਂ ਨੂੰ ਮਾਸਾ ਗੇਟ ਵੀ ਕਿਹਾ ਜਾਂਦਾ ਸੀ। ਮਾਸਾ ਗੇਟ ਦਾ ਅਰਥ ਮਹਾਨ ਜੱਟ ਹਨ। ਜੱਟ, ਜਾਟ, ਜੋਤ, ਜਟੇਹ, ਗੋਟ, ਗੋਥ, ਗੇਟੇ, ਜੇਟੀ, ਜੇਟੇ, ਜੁਟੀ, ਜੁਟ, ਜੱਟੂ ਆਦਿ ਇਕੋ ਹੀ ਜਾਤੀ ਹੈ। ਵੱਖ?ਵੱਖ ਦੇਸ਼ਾਂ ਵਿੱਚ ਉਚਾਰਨ ਵੱਖ?ਵੱਖ ਹੈ। ਯੂਨਾਨੀ ਸ਼ਬਦ ਜੇਟੇ ਸੰਸਕ੍ਰਿਤ ਦੇ ਸ਼ਬਦ ਜਰਤਾ ਨਾਲ ਮਿਲਦਾ ਜੁਲਦਾ ਹੈ। ਹੁਣ ਇਹ ਸ਼ਬਦ ਹੌਲੀ?ਹੌਲੀ ਤੱਤਭਵ ਰੂਪ ਵਿੱਚ ਬਦਲਕੇ ਜੱਟ ਜਾਂ ਜਾਟ ਬਣ ਗਿਆ ਹੈ। ਮੱਧ ਏਸ਼ੀਆ ਤੋਂ ਕਈ ਜੱਟ ਇਰਾਨ ਤੇ ਬਲਖ ਦੇ ਖੇਤਰ ਵਿੱਚ ਆਏ। ਫੇਰ ਇਨ੍ਹਾਂ ਹੀ ਖੇਤਰਾਂ ਤੇ ਕੁਝ ਸਮਾਂ ਰਾਜ ਕਰਕੇ ਆਖ਼ਿਰ ਭਾਰਤ ਵਿੱਚ ਪਹੁੰਚ ਗਏ। ਮਹਾਨ ਵਿਦਵਾਨ ਤੇ ਖੋਜੀ ਸਰ ਇੱਬਟਸਨ ਦੇ ਵਿਚਾਰ ਹਨ ਕਿ ਭਾਵੇਂ ਜੱਟ ਭਾਰਤ ਵਿੱਚ ਹੌਲੀ?ਹੌਲੀ ਆਏ, ਉਹ ਉਸ ਨਸਲ ਵਿਚੋਂ ਹਨ ਜਿਸ ਵਿਚੋਂ ਰਾਜਪੂਤ ਹਨ। ਇਹ ਨਤੀਜਾ ਉਸ ਨੇ ਦੋਵਾਂ ਕੌਮਾਂ ਦੀ ਇਕੋ ਜਿਹੀ ਸਰੀਰਕ ਤੇ ਚਿਹਰਿਆਂ ਦੀ ਬਣਤਰ ਤੋਂ ਕੱਢਿਆ ਹੈ। ਜੱਟਾਂ ਤੇ ਰਾਜਪੂਤਾਂ ਦੇ ਬਹੁਤੇ ਗੋਤ ਸਾਂਝੇ ਹਨ। ਪਰਮਾਰ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਜੱਗਦੇਵ ਪਰਮਾਰ21 ਨੂੰ ਕੁਝ ਇਤਿਹਾਸਕਾਰ ਜੱਟ ਲਿਖਦੇ ਹਨ ਅਤੇ ਕੁਝ ਰਾਜਪੂਤ ਦੱਸਦੇ ਹਨ। ਸਿੰਧ ਅਤੇ ਰਾਜਪੂਤ?ਆਨੇ ਦੇ ਮੱਧ ਵਿੱਚ ਪੰਵਾਰਾਂ ਦਾ ਰਾਜ ਅਮਰਕੋਟ ਖੇਤਰ ਉੱਤੇ ਵੀ ਸੀ। ਇਸ ਖੇਤਰ ਵਿੱਚ ਹਮਾਯੂੰ ਦੇ ਸਮੇਂ ਤੱਕ ਪੰਵਾਰਾਂ ਦਾ ਰਾਜ ਰਿਹਾ ਸੀ। ਰਾਜੇ ਜੱਗਦੇਵ ਪੰਵਾਰ ਨੇ ਧਾਰਾ ਨਗਰੀ22 ਮਾਲਵਾ ਖੇਤਰ ਉੱਤੇ ਵੀ ਕੁਝ ਸਮਾਂ ਰਾਜ ਕੀਤਾ ਸੀ।
5. ਇੱਕ ਜਾਟ ਇਤਿਹਾਸਕਾਰ ਰਾਮ ਸਰੂਪ ਜੂਨ ਨੇ ਆਪਣੀ ਕਿਤਾਬ 'ਜਾਟ ਇਤਿਹਾਸ' ਅੰਗਰੇਜ਼ੀ ਦੇ ਪੰਨਾ?135 ਉੱਤੇ ਲਿਖਿਆ ਹੈ, ''ਅੰਗਰੇਜ਼ ਲੇਖਕਾਂ ਨੇ ਰਾਜਪੂਤਾਂ ਨੂੰ ਬਦੇਸ਼ੀ ਹਮਲਾਵਾਰ ਲਿਖਿਆ ਹੈ ਜਿਹੜੇ ਭਾਰਤ ਵਿੱਚ ਆ ਕੇ ਵਸ ਗਏ ਸਨ, ਇਹ ਭਾਰਤ ਦੇਸ਼ ਦੇ ਲੋਕ ਨਹੀਂ ਹਨ। ਪ੍ਰੰਤੂ ਰਾਜਪੂਤਾਂ ਦੇ ਗੋਤਾਂ ਤੋਂ ਸਾਫ਼ ਹੀ ਪਤਾ ਲੱਗਦਾ ਹੈ ਕਿ ਇਹ ਲੋਕ ਅਸਲ ਕਸ਼ਤਰੀ ਆਰੀਆ ਹਨ। ਜਿਹੜੇ ਭਾਰਤ ਦੇ ਆਦਿ ਨਿਵਾਸੀ ਹਨ। ਇਹ ਰਾਜਪੂਤ ਕਹਾਉਣ ਤੋਂ ਪਹਿਲਾਂ ਜੱਟ ਅਤੇ ਗੁੱਜਰ ਸਨ।''
ਜੱਟਾਂ ਅਤੇ ਰਾਜਪੂਤਾਂ ਦੇ ਕਈ ਗੋਤ ਮੱਧ ਏਸ਼ੀਆ ਅਤੇ ਯੂਰਪ ਦੇ ਲੋਕਾਂ ਨਾਲ ਵੀ ਰਲਦੇ ਹਨ। ਇਸ ਕਾਰਨ ਬਦੇਸ਼ੀ ਇਤਿਹਾਸਕਾਰਾਂ ਨੂੰ ਇਨ੍ਹਾਂ ਬਾਰੇ ਭੁਲੇਖਾ ਲੱਗ ਜਾਂਦਾ ਹੈ। ਮਹਾਨ ਯੂਨਾਨੀ ਇਤਿਹਾਸਕਾਰ ਥੁਸੀਡਿਡਸ23 ਨੇ ਐਲਾਨ ਕੀਤਾ ਸੀ ਕਿ ਏਸ਼ੀਆ ਅਥਵਾ ਯੂਰਪ ਵਿੱਚ ਕੋਈ ਐਸੀ ਜਾਤੀ ਨਹੀਂ ਸੀ ਜਿਹੜੀ ਸਿਥੀਅਨ ਜੱਟਾਂ ਦਾ ਖੜ੍ਹ ਕੇ ਮੁਕਾਬਲਾ ਕਰ ਸਕੇ। ਇੱਕ ਵਾਰ ਸਿਕੰਦਰ ਮਹਾਨ ਨੇ ਵੀ 328?27 ਬੀ. ਸੀ. ਸੌਗਡਿਆਨਾ ਤੇ ਹਮਲਾ ਕੀਤਾ ਸੀ। ਇਹ ਸਿਥੀਅਨ ਦੇਸ਼ ਦਾ ਇੱਕ ਪ੍ਰਾਂਤ ਸੀ। ਜਿਸ ਉੱਤੇ ਜੱਟਾਂ ਦਾ ਰਾਜ ਸੀ। ਸਿਕੰਦਰ ਜੀਵਨ ਵਿੱਚ ਪਹਿਲੀ ਵਾਰ ਜੱਟਾਂ ਤੋਂ ਇਸ ਲੜਾਈ ਵਿੱਚ ਹਾਰਿਆ ਸੀ।
ਇੱਕ ਵਾਰ ਜੱਟਾਂ ਨੇ ਯੂਨਾਨ ਤੇ ਹਮਲਾ ਕਰਕੇ ਐਥਨ ਵੀ ਜਿੱਤ ਲਿਆ ਸੀ। ਜੱਟ ਮਹਾਨ ਸੂਰਬੀਰ ਜੋਧੇ ਸਨ।
ਦਸਵੀਂ ਸਦੀ ਵਿੱਚ ਸਪੇਨ ਵਿੱਚ ਅਖੀਰਲਾ ਜੱਟ ਸਮਰਾਟ ਅਲਵਾਰੋ ਸੀ। ਇਹ ਪ੍ਰਾਚੀਨ ਗੇਟੀ ਜਾਤੀ ਵਿਚੋਂ ਸੀ। ਕਰਨਲ ਜੇਮਜ ਅਨੁਸਾਰ ਜੱਟ ਸੂਰਮਿਆਂ ਨੇ ਅੱਧੇ ਏਸ਼ੀਆ ਅਤੇ ਯੂਰਪ ਨੂੰ ਜੜੋਂ ਹਿਲਾ ਦਿੱਤਾ ਸੀ। ਪ੍ਰਾਚੀਨ ਸਮੇਂ ਵਿੱਚ ਜੱਟਾਂ ਤੋਂ ਸਾਰੀ ਦੁਨੀਆਂ ਕੰਬਦੀ ਸੀ। ਜੱਟ ਆਪਣੀ ਫੁੱਟ ਕਾਰਨ ਹੀ ਹਾਰੇ ਸਨ। ਜੱਟ ਤਲਵਾਰ ਚਲਾਣ ਤੇ ਹੱਲ ਚਲਾਣ ਵਿੱਚ ਮਾਹਿਰ ਹੁੰਦੇ ਸਨ। ਜ਼ੌਜ਼ਫ ਡੇਵਿਟ ਕਨਿੰਘਮ24 ਨੇ ਵੀ ਲਿਖਿਆ ਹੈ, ''ਉੱਤਰੀ ਤੇ ਪੱਛਮੀ ਹਿੰਦ ਵਿੱਚ ਜੱਟ ਮਿਹਨਤੀ ਅਤੇ ਹਲਵਾਹਕ ਮੰਨੇ ਜਾਂਦੇ ਹਨ ਜਿਹੜੇ ਲੋੜ ਪੈਣ ਉੱਤੇ ਹਥਿਆਰ ਵੀ ਸੰਭਾਲ ਸਕਦੇ ਹਨ ਅਤੇ ਹੱਲ ਵੀ ਵਾਹ ਸਕਦੇ ਹਨ। ਜੱਟ ਹਿੰਦੁਸਤਾਨ ਦੀ ਸਭ ਤੋਂ ਵਧੀਆ ਪੇਂਡੂ ਵਸੋਂ ਕਹੀ ਜਾ ਸਕਦੀ ਹੈ।''
6. ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਜੱਟਾਂ ਦਾ ਪ੍ਰਾਚੀਨ ਤੇ ਮੁੱਢਲਾ ਘਰ ਸਿਥੀਅਨ ਦੇਸ਼ ਸੀ। ਇਹ ਮੱਧ ਏਸ਼ੀਆਂ ਵਿੱਚ ਹੈ। ਸਿਥੀਅਨ ਦੇਸ਼ ਡਨਯੂਬ ਨਦੀ ਤੋਂ ਲੈ ਕੇ ਦੱਖਣੀ ਰੂਸ ਦੇ ਪਾਰ ਤੱਕ ਕੈਸਪੀਅਨ ਸਾਗਰ ਦੇ ਪੂਰਬ ਵੱਲ ਆਮੂ ਦਰਿਆ ਤੇ ਸਿਰ ਦਰਿਆ ਦੇ ਘਾਟੀ ਤੱਕ, ਪਾਮੀਰ ਪਹਾੜੀਆਂ ਤੇ ਤਾਰਸ ਨਦੀ ਦੀ ਘਾਟੀ ਤੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਸੀ। ਸਿਥੀਅਨ ਖੇਤਰ ਦੇ ਜੱਟ ਆਰੀਆ ਬੰਸ ਵਿਚੋਂ ਹਨ। ਭਾਰਤ ਦੇ ਰਾਜਪੂਤ ਵੀ ਆਰੀਆ ਬੰਸ ਵਿਚੋਂ ਹਨ। ਇਨ੍ਹਾਂ ਵਿੱਚ ਹੂਣ ਬਹੁਤ ਹੀ ਘੱਟ ਹਨ। ਰਾਜਪੂਤ ਅਖਵਾਉਣ ਤੋਂ ਪਹਿਲਾਂ ਇਹ ਜੱਟ ਅਤੇ ਗੁੱਜਰ ਸਨ। ਜੱਟਾਂ, ਗੁੱਜਰਾਂ, ਅਹੀਰਾਂ, ਸੈਣੀਆਂ, ਕੰਬੋਆਂ, ਖੱਤਰੀਆਂ, ਰਾਜਪੂਤਾਂ ਅਤੇ ਦਲਿਤਾਂ ਦੇ ਕਈ ਗੋਤ ਸਾਂਝੇ ਹਨ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।
7. ਅੱਠਵੀਂ ਨੌਵੀਂ ਸਦੀ ਵਿੱਚ ਪੁਰਾਣਕ ਧਰਮੀ ਬ੍ਰਾਹਮਣਾਂ ਨੇ ਕੇਵਲ ਰਾਜਪੂਤਾਂ ਨੂੰ ਹੀ ਸ਼ੁੱਧ ਖੱਤਰੀ ਮੰਨਿਆ ਸੀ। ਰਾਜਪੂਤ ਕਾਲ ਵਿੱਚ ਕੇਵਲ ਰਾਜਪੂਤਾਂ ਦਾ ਹੀ ਬੋਲਬਾਲਾ ਸੀ। ਇਸ ਸਮੇਂ ਜੋ ਦਲ ਇਨ੍ਹਾਂ ਦੇ ਸਾਥੀ ਅਤੇ ਸਹਾਇਕ ਬਣੇ, ਉਹ ਵੀ ਸਭ ਰਾਜਪੂਤ ਅਖਵਾਉਣ ਲੱਗੇ ਜਿਵੇਂ ਸੁਨਿਆਰੇ, ਗੱਡਰੀਏ, ਵਣਜਾਰੇ ਅਤੇ ਇਉਰ ਆਦਿ ਇਸ ਸਮੇਂ ਹੀ ਕਈ ਜੱਟ ਕਬੀਲੇ ਵੀ ਰਾਜਪੂਤਾਂ ਦੇ ਸੰਘ ਵਿੱਚ ਸ਼ਾਮਿਲ ਹੋਕੇ ਰਾਜਪੂਤ ਅਖਵਾਉਣ ਲੱਗ ਪਏ ਸਨ। ਰਾਜਪੂਤ ਪੁਰਾਣਕ ਹਿੰਦੂ ਧਰਮ ਨੂੰ ਮੰਨਣ ਵਾਲੇ ਤੇ ਬ੍ਰਾਹਮਣਾਂ ਦੇ ਪੁਜਾਰੀ ਸਨ। ਪਾਣਨੀ ਈਸਾ ਤੋਂ 500 ਸਾਲ ਪਹਿਲਾਂ ਹੋਇਆ ਹੈ। ਉਸ ਦੇ ਸਮੇਂ ਵੀ ਸਿੰਧ ਤੇ ਪੰਜਾਬ ਵਿੱਚ ਕਈ ਜੱਟ ਕਬੀਲੇ ਵਸਦੇ ਸਨ। ਜੱਟ ਪਸ਼ੂ ਪਾਲਕ ਵੀ ਸਨ। ਗਊ ਤੇ ਘੋੜਾ ਰੱਖਦੇ ਸਨ। ਇੱਕ ਹੱਥ ਵਿੱਚ ਤਲਵਾਰ ਹੁੰਦੀ ਸੀ, ਦੂਜੇ ਹੱਥ ਵਿੱਚ ਹੱਲ ਦੀ ਮੁੱਠੀ ਹੁੰਦੀ ਸੀ ਕਿਉਂਕਿ ਜੱਟ ਖਾੜਕੂ ਕ੍ਰਿਸਾਨ ਕਬੀਲੇ ਹੁੰਦੇ ਸਨ। ਬਦੇਸ਼ੀ ਹਮਲਾਵਰਾਂ ਇਰਾਨੀਆਂ, ਯੂਨਾਨੀਆਂ, ਬਖ਼ਤਾਰੀਆਂ, ਪਾਰਥੀਆਂ, ਸ਼ੱਕ, ਕੁਸ਼ਾਨ ਤੇ ਹੂਣਾਂ ਆਦਿ ਨਾਲ ਵੀ ਕੁਝ ਜੱਟ ਕਬੀਲੇ ਆਏ ਅਤੇ ਭਾਰਤ ਵਿੱਚ ਸਦਾ ਲਈ ਵਸ ਗਏ। ਕੁਝ ਜੱਟ ਕਬੀਲੇ ਮੱਧ ਏਸ਼ੀਆ ਵਿੱਚ ਹੀ ਟਿਕੇ ਰਹੇ। ਕੁਝ ਯੂਰਪ ਤੇ ਪੱਛਮੀ ਏਸ਼ੀਆ ਵੱਲ ਦੂਰ ਤੱਕ ਚਲੇ ਗਏ। ਪੱਛਮੀ ਏਸ਼ੀਆ, ਯੂਰਪ ਤੇ ਮੱਧ ਏਸ਼ੀਆ ਵਿੱਚ ਹੁਣ ਵੀ ਭਾਰਤੀ ਜੱਟਾਂ ਨਾਲ ਰਲਦੇ?ਮਿਲਦੇ ਗੋਤ ਹਨ ਜਿਵੇਂ?ਮਾਨ, ਢਿੱਲੋਂ ਤੇ ਗਿੱਲ ਆਦਿ। ਜਰਮਨ ਵਿੱਚ ਮਾਨ, ਭੁੱਲਰ ਤੇ ਹੇਰਾਂ ਨਾਲ ਰਲਦੇ?ਮਿਲਦੇ ਗੋਤਾਦੇ ਲੋਕ ਹੁਣ ਵੀ ਵਸਦੇ ਹਨ। ਜਰਮਨੀ ਵੀ ਆਰੀਆ ਨਸਲ ਵਿਚੋਂ ਹਨ। ਥਾਮਸ?ਮਾਨ ਯੂਰਪ ਦਾ ਪ੍ਰਸਿੱਧ ਲੇਖਕ ਸੀ। ਡਾਕਟਰ ਪੀ. ਗਿੱਲਜ਼ ਮਹਾਨ ਇਤਿਹਾਸਕਾਰ ਹਨ। ਬੀ. ਐੱਸ. ਦਾਹੀਆ ਆਪਣੀ ਖੋਜ ਭਰਪੂਰ ਪੁਸਤਕ 'ਜਾਟਸ' ਵਿੱਚ ਲਿਖਦਾ ਹੈ ਕਿ ਰਾਜਪੂਤਾਂ ਦੇ ਬਹੁਤੇ ਮਹੱਤਵਪੂਰਨ ਕਬੀਲੇ ਮੱਧ ਏਸ਼ੀਆ ਤੋਂ ਕਾਫ਼ੀ ਪਿੱਛੋਂ ਆਏ ਹਨ। ਜਦੋਂ ਕਿ ਜੱਟ ਕਬੀਲੇ ਭਾਰਤ ਵਿੱਚ ਵੈਦਿਕ ਕਾਲ ਵਿੱਚ ਵੀ ਸਨ। ਜੱਟ ਵੀ ਰਾਜਪੂਤਾਂ ਵਾਂਗ ਚੰਦਰਬੰਸੀ ਤੇ ਸੂਰਜਬੰਸੀ ਹਨ। ਜੱਟਾਂ ਦੇ ਕੁਝ ਗੋਤ ਸ਼ਿਵਬੰਸੀ ਹਨ। ਕੁਝ ਕਸ਼ਪ ਤੇ ਨਾਗ ਬੰਸੀ ਹਨ। ਜੱਟ ਕੌਮਾਂਤਰੀ ਜਾਤੀ ਹੈ। ਸਾਇਰ ਦਰਿਆ ਤੋਂ ਲੈ ਕੇ ਜਮਨਾ, ਰਾਵੀ, ਸਿੰਧ ਤੱਕ ਜੱਟ ਸੁਭਾਅ ਤੇ ਸਭਿਆਚਾਰ ਰਲਦਾ?ਮਿਲਦਾ ਹੈ।
1853 ਈਸਵੀ ਵਿੱਚ ਪੋਟ25 ਨੇ ਪਹਿਲੀ ਵਾਰ ਇਹ ਸਿਧਾਂਤ ਕੀਤਾ ਸੀ ਕਿ ਯੂਰਪ ਦੇ ਰੋਮਾਂ ਜਿਪਸੀ ਭਾਰਤੀ ਜੱਟਾਂ ਦੀ ਹੀ ਇੱਕ ਸ਼ਾਖਾ ਹੈ। ਜਿਪਸੀ ਫਿਰਕੇ ਨੂੰ ਜੋਟ ਜਾਂ ਜਾਟ ਵੀ ਆਖਿਆ ਗਿਆ ਹੈ। ਇਨ੍ਹਾਂ ਦੀ ਭਾਸ਼ਾ ਵੀ ਪੰਜਾਬੀ ਅਤੇ ਹਿੰਦੀ ਨਾਲ ਰਲਦੀ?ਮਿਲਦੀ ਹੈ। ਇਹ ਮੁਸਲਮਾਨਾਂ (ਮਹਿਮੂਦ ਗਜ਼ਨਵੀ) ਦੇ ਹਮਲਿਆਂ ਸਮੇਂ ਪੰਜਾਬ ਅਤੇ ਹਰਿਆਣੇ ਵਿਚੋਂ ਗਏ ਹਨ। ਕੁਝ ਇਤਿਹਾਸਕਾਰਾਂ ਅਨੁਸਾਰ ਰੋਮਾਂ ਜਿਪਸੀ ਰਾਜਸਥਾਨ ਦੇ ਜਾਟ ਹਨ। ਕਦੇ ਯੂਰਪ ਦੇ ਡੈਨਮਾਰਕ ਇਲਾਕੇ ਨੂੰ ਜੱਟ ਲੈਂਡ26 ਕਿਹਾ ਜਾਂਦਾ ਸੀ। ਜੱਟ ਸੂਰਮਿਆਂ ਨੇ ਦੋ ਹਜ਼ਾਰ ਸਾਲ ਪੂਰਬ ਈਸਵੀ ਭਾਰੀ ਹਮਲਾ ਕਰਕੇ ਸਕੈਂਡੇਨੇਵੀਆ ਵੀ ਜਿੱਤ ਲਿਆ ਸੀ। ਇਸ ਸਮੇਂ ਜੱਟਾਂ ਦਾ ਯੂਰਪ ਵਿੱਚ ਵੀ ਬੋਲਬਾਲਾ ਸੀ। ਪੰਜਾਬ ਵਿੱਚ ਬਹੁਤੇ ਜੱਟ ਭੱਟੀ, ਪਰਮਾਰ, ਚੌਹਾਨ ਅਤੇ ਤੂਰ ਆਦਿ ਵੱਡੇ ਕਬੀਲਿਆਂ ਵਿਚੋਂ ਹਨ।
8. ਭਾਰਤ ਵਿੱਚ 800 ਤੋਂ 1200 ਈਸਵੀ ਵਿਚਕਾਰ ਅਨੇਕ ਜਾਤੀਆਂ ਤੇ ਉਪ?ਜਾਤੀਆਂ ਦਾ ਨਿਰਮਾਣ ਹੋਇਆ ਸੀ। ਕਈ ਜਾਤੀਆਂ ਤੇ ਉਪ ਜਾਤੀਆਂ ਦਾ ਨਿਰਮਾਣ ਨਵੇਂ ਪੇਸ਼ੇ ਅਪਨਾਉਣ ਨਾਲ ਹੋਇਆ। ਜਿਵੇਂ ਨਾਈ, ਤ੍ਰਖਾਣ, ਛੀਂਬੇ, ਝਿਉਰ ਤੇ ਸੁਨਿਆਰ ਆਦਿ। ਛੀਂਬੇ ਟਾਂਕ ਕਸ਼ਤਰੀ, ਝਿਉਰ ਕਸ਼ਯਪ ਰਾਜਪੂਤ ਤੇ ਸਵਰਨਕਾਰ ਮੈਡ ਰਾਜਪੂਤ ਹੁੰਦੇ ਹਨ। ਤ੍ਰਖਾਣਾਂ, ਨਾਈਆਂ ਤੇ ਛੀਂਬਿਆਂ ਦੇ ਬਹੁਤ ਗੋਤ ਜੱਟਾਂ ਨਾਲ ਰਲਦੇ ਹਨ। ਦਲਿਤ ਜਾਤੀਆਂ ਦੇ ਵੀ ਕਾਫ਼ੀ ਗੋਤ ਜੱਟਾਂ ਨਾਲ ਰਲਦੇ ਹਨ। ਭਾਰਤ ਵਿੱਚ ਜੱਟ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਆਦਿ ਵਿੱਚ ਦੂਰ?ਦੂਰ ਤੱਕ ਆਬਾਦ ਹਨ।
1901 ਈਸਵੀ ਦੀ ਜਨਸੰਖਿਆ ਅਨੁਸਾਰ ਹਿੰਦੁਸਤਾਨ ਵਿੱਚ ਜੱਟਾਂ ਦੀ ਕੁੱਲ ਗਿਣਤੀ ਨੌ ਕਰੋੜ ਦੇ ਲਗਭਗ ਸੀ ਜਿਨ੍ਹਾਂ ਵਿਚੋਂ 1/3 ਮੁਸਲਮਾਨ, 1/5 ਸਿੱਖ ਅਤੇ 1/2 ਹਿੰਦੂ ਸਨ। ਹਰਿਆਣੇ ਵਿੱਚ ਪ੍ਰਾਚੀਨ ਜਾਟ ਇਤਿਹਾਸ ਨਾਲ ਸੰਬੰਧਿਤ ਪੰਦਰਾਂ ਦੇ ਲਗਭਗ ਖੋਜ ਭਰਪੂਰ ਨਵੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਪਰ ਪੰਜਾਬ ਵਿੱਚ ਜੱਟ ਇਤਿਹਾਸ, ਨਿਕਾਸ27 ਤੇ ਜੱਟ ਗੋਤਾਂ ਬਾਰੇ ਪੰਜਾਬੀਆਂ ਵਿੱਚ ਅਜੇ ਤੱਕ ਕੋਈ ਖੋਜ ਭਰਪੂਰ ਬਿਹਤਰੀਨ ਪੁਸਤਕ ਨਹੀਂ ਲਿਖੀ ਗਈ ਹੈ।
9. ਜੱਟ ਹਿੰਦੂ, ਮੁਸਲਿਮ, ਸਿੱਖ ਤੇ ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖ਼ੂਨ ਤੇ ਸਭਿਆਚਾਰ ਸਾਂਝਾ ਹੈ। ਜੱਟ ਜ਼ੁਬਾਨ ਦਾ ਰੁਖਾ ਤੇ ਦਿੱਲ ਦਾ ਸਾਫ਼ ਹੁੰਦਾ ਹੈ। ਜੱਟ ਇੱਕ ਨਿਡਰ ਜੋਧਾ, ਦੇਸ਼ ਭਗਤ ਸੈਨਿਕ, ਹਿੰਮਤੀ, ਮਿਹਨਤੀ, ਖੁੱਲ੍ਹਦਿਲੀ, ਆਜ਼ਾਦ ਖਿਆਲ, ਖਾੜਕੂ ਤੇ ਬਦਲਾ ਖੋਰ ਹੁੰਦਾ ਹੈ। ਸੱਚਾ ਦੋਸਤ ਤੇ ਪੱਕਾ ਦੁਸ਼ਮਣ ਹੁੰਦਾ ਹੈ। ਜੱਟ ਸਭਿਆਚਾਰ ਦਾ ਪੰਜਾਬ ਦੇ ਪੰਜਾਬੀ ਸਭਿਆਚਾਰ ਤੇ ਵੀ ਬਿਹਤਰੀਨ ਪ੍ਰਭਾਵ ਪਿਆ ਹੈ। ਜੱਟਾਂ ਦੀਆਂ ਵੱਖ?ਵੱਖ ਉਪ ਜਾਤੀਆਂ ਵੱਖ?ਵੱਖ ਕਬੀਲਿਆਂ ਵਿਚੋਂ ਹਨ ਪਰ ਪਿਛੋਕੜ ਤੇ ਸਭਿਆਚਾਰ ਸਾਂਝਾ ਹੈ। ਮੈਨੂੰ ਆਸ ਹੈ ਕਿ ਮੇਰੀ ਇਹ ਖੋਜ ਪੁਸਤਕ ਪੰਜਾਬ ਦੇ ਇਤਿਹਾਸਕ ਸਾਹਿਤ ਵਿੱਚ ਇੱਕ ਨਿਘਰ ਵਾਧਾ ਕਰੇਗੀ। ਇਸ ਵਿੱਚ ਵੱਧ ਤੋਂ ਵੱਧ ਨਵੀਂ ਤੇ ਠੀਕ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਜੱਟਾਂ ਦਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਜੱਟ ਕਈ ਜਾਤੀਆਂ ਦਾ ਰਲਿਆ?ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਬਹੁਤੇ ਜੱਟਾਂ ਦਾ ਸਿਰ ਲੰਬਾ, ਰੰਗ ਸਾਫ਼, ਅੱਖਾਂ ਕਾਲੀਆਂ, ਨੱਕ ਦਰਮਿਆਨਾ ਤੇ ਚਿਹਰੇ ਤੇ ਵਾਲ ਬਹੁਤ ਹੁੰਦੇ ਹਨ। ਇਹ ਇੱਕ ਵੱਖਰੀ ਹੀ ਜਾਤੀ ਹੈ।
No comments:
Post a Comment