Wednesday, 18 December 2019

ਗੰਢੂ

ਗੰਢੂ : ਗੰਢੂ,ਗਿੱਲ ਤੇ ਝੱਜ ਵਰਯਾਹਾ ਰਾਜਪੂਤ ਹਨ। ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਰਾਜੇ ਜਗਦੇਉ ਪਰਮਾਰ ਨਾਲ ਬਾਰਵੀਂ ਸਦੀ ਦੇ ਆਰੰਭ ਵਿੱਚ ਭੱਟਨੇਰ ਤੋਂ ਉਠ ਕੇ ਆਏ। ਗੰਢੂ, ਮਾਂਗਟ, ਝੱਜ, ਮੰਡੇਰ, ਪਰਮਾਰ ਆਦਿ ਕਬੀਲਿਆਂ ਦੀ ਸਹਾਇਤਾ ਨਾਲ ਰਾਜੇ ਜਗਦੇਉ ਨੇ ਮਹਿਮੂਦ ਗਜ਼ਨਵੀ ਦੇ ਪੜੋਤੇ ਨੂੰ ਹਾਰ ਦੇ ਕੇ ਦਰਿਆ ਸਤਲੁਜ ਦੇ ਖੇਤਰ ਲੁਧਿਆਣੇ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਸ ਸਮੇਂ ਗੰਢੂ ਕਬੀਲੇ ਦੇ ਲੋਕ ਇਸੜੂ ਤੇ ਇਸ ਦੇ ਆਲੇ ਦੁਆਲੇ ਆਬਾਦ ਹੋ ਗਏ। ਮਾਦਪੁਰ ਵਿੱਚ ਇਨ੍ਹਾਂ ਦੇ ਜਠੇਰੇ ਦਾ ਵਖੂਆ ਹੈ। ਦੀਵਾਲੀ ਤੇ ਵਿਆਹ ਸ਼ਾਦੀ ਦੇ ਸਮੇਂ ਇਸ ਦੀ ਮਾਨਤਾ ਕੀਤੀ ਜਾਂਦੀ ਹੈ। ਜਿਲ੍ਹਾ ਲੁਧਿਆਣਾ ਵਿੱਚ ਖੱਨੇ ਦੇ ਪਾਸ ਵੀ ਇੱਕ ਪਿੰਡ ਗੰਡੂਆਂ ਹੈ। ਸੁਨਾਮ ਦੇ ਨਜ਼ਦੀਕ ਵੀ ਗੰਢੂ ਗੋਤ ਦਾ ਇੱਕ ਪੁਰਾਣਾ ਪਿੰਡ ਗੰਢੂਆਂ ਹੈ। ਇਸ ਪਿੰਡ ਦੇ ਹੀ ਦੋ ਬਜ਼ੁਰਗਾਂ ਨੇ ਆਪਣੇ ਸਾਰੇ ਲਾਣੇ ਨੂੰ ਨਾਲ ਲੈ ਕੇ ਮਾਨਸਾ ਦੇ ਖੇਤਰ ਵਿੱਚ ਮੋਹੜੀ ਗੜ ਕੇ ਗੰਢੂ ਕਲਾਂ ਤੇ ਗੰਢੂ ਖੁਰਦ ਦੋ ਨਵੇਂ ਪਿੰਡ ਵਸਾਏ ਸਨ। ਲੁਧਿਆਣੇ ਜਿਲ੍ਹੇ ਦੇ ਮਾਦਪੁਰ ਪਿੰਡ ਦੇ ਬਿਨੇਪਾਲ ਜੱਟ ਵੀ ਗੰਢੂਆਂ ਦੀ ਬਰਾਦਰੀ ਵਿਚੋਂ ਹਨ।
ਗੰਢੂ ਗੋਤ ਦੇ ਜੱਟ ਮਾਲਵੇ ਦੇ ਲੁਧਿਆਣਾ, ਸੰਗਰੂਰ ਤੇ ਮਾਨਸਾ ਦੇ ਜਿਲ੍ਹਿਆਂ ਵਿੱਚ ਹੀ ਵਸਦੇ ਹਨ। ਇਹ ਸਾਰੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਗੰਢੂ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤਾ ਉੱਘਾ ਗੋਤ ਨਹੀਂ ਹੈ। ਗੰਢੂ ਤੇ ਬਿਨੇਪਾਲ ਇਕੋ ਭਾਈਚਾਰੇ ਵਿਚੋਂ ਹਨ। ਜੱਟਾਂ ਦੇ ਬਹੁਤੇ ਗੋਤ ਵਡੇਰਿਆਂ ਦੇ ਨਾਮ ਤੇ ਹੀ ਹਨ। ਕਈ ਗੋਤ ਕੋਈ ਅੱਲ ਪੈਣ ਕਾਰਨ ਹੀ ਪ੍ਰਚਲਿਤ ਹੋ ਗਏ ਹਨ। ਜੱਟਾਂ ਨੂੰ ਉਨ੍ਹਾਂ ਦੇ ਗੋਤ ਦੇ ਨਾਮ ਤੇ ਹੀ ਪਿੰਡ ਵਿੱਚ ਬੁਲਾਇਆ ਜਾਂਦਾ ਸੀ। ਕਈ ਪਿੰਡ ਇਕੋ ਗੋਤ ਦੇ ਹੀ ਹੁੰਦੇ ਸਨ ਪਰ ਕੁਝ ਪਿੰਡਾਂ ਵਿੱਚ ਇੱਕ ਤੋਂ ਵੱਧ ਗੋਤ ਦੇ ਲੋਕ ਵੀ ਰਹਿੰਦੇ ਹਨ। ਹਿੰਦੂ, ਸਿੱਖ ਜੱਟ ਆਪਣਾ ਗੋਤ ਛੱਡ ਕੇ ਹੀ ਵਿਆਹ ਸ਼ਾਦੀ ਕਰਦੇ ਸਨ ਪਰ ਮੁਸਲਮਾਨ ਜੱਟ ਆਪਣੇ ਸੱਕੇ ਚਾਚੇ ਜਾਂ ਸੱਕੇ ਮਾਮੇ ਦੀ ਲੜਕੀ ਨਾਲ ਵੀ ਸ਼ਾਦੀ ਕਰ ਲੈਂਦੇ ਸਨ। ਸਾਇੰਸ ਅਨੁਸਾਰ 'ਕਜ਼ਨ ਮੈਰਿਜ' ਠੀਕ ਨਹੀਂ ਹੈ। ਬਹੁਤੇ ਗੰਢੂ ਜੱਟ ਸਿੱਖ ਹੀ ਹਨ।

No comments:

Post a Comment