Wednesday 18 December 2019

ਜੱਟਾਂ ਦਾ ਇਤਿਹਾਸ - 2

ਜੱਟਾਂ ਦਾ ਇਤਿਹਾਸ - 2
ਦੁਲ ਦੀ ਬੰਸ ਵੀ ਕਾਫ਼ੀ ਵਧੀ ਹੈ। ਦੁਲ ਦੇ ਚਾਰ ਪੁੱਤਰ ਰਤਨਪਾਲ, ਲਖਨਪਾਲ, ਬਿਨੇਪਾਲ ਤੇ ਸਹਿਸਪਾਲ ਸਨ। ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਸਪਾਲ ਦੀ ਸੰਤਾਨ ਨਾਗੇਦੀ ਸਰਾਂ 'ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੱਟੀ ਪੱਤੀ ਵਿੱਚ ਆਬਾਦ ਹੈ। ਬਿਨੇਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਲਣ ਸਮੇਤ 14 ਪੁੱਤਰ ਸਨ। 
ਸੰਘਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ।
ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ੍ਹ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ''ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ'' ਪੰਜ ਗਰਾਹੀਂ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀ ਵਿੱਚ ਹੋਈ।
ਬੀਦੋਵਾਲੀ : ਸਿੱਧੂਆਂ ਬਰਾੜਾਂ ਦਾ ਮੋਢੀ ਪਿੰਡ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਏਕੇ ਸਮੇਤ ਪਰਿਵਾਰ 1688 ਬਿਕਰਮੀ ਵਿੱਚ ਮੋਹਨ ਪਾਸ ਆਏ ਸਨ। ਬਠਿੰਡਾ ਗੱਜ਼ਟ ਦੇ ਅਨੁਸਾਰ ਬੀਦੋਵਾਲੀ ਇਲਾਕੇ ਦੀ ਚੌਧਰ ਪਹਿਲੇ ਪਹਿਲ ਮੁਗਲਾਂ ਨੇ ਬਰਾੜ ਬੰਸ ਦੇ ਇੱਕ ਬੈਰਮ ਨੂੰ ਦੇ ਦਿੱਤੀ ਸੀ। ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ। ਫਿਰ ਇਸ ਇਲਾਕੇ ਦੀ ਚੌਧਰ ਉਸ ਦੇ ਪੁੱਤਰ ਮਹਿਰਾਜ ਨੂੰ ਮਿਲ ਗਈ। ਮਹਿਰਾਜ ਦੇ ਪੋਤੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਬੀਦੋਵਾਲੀ ਪਿੰਡ 1618 ਈਸਵੀ ਵਿੱਚ ਕੁਝ ਸਮੇਂ ਲਈ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੇ ਨਾਰਾਜ਼ ਸੀ। ਮਾਨ, ਭੁੱਲਰ ਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਸਿੱਧੂਆਂ ਨੂੰ ਉਜਾੜ ਦਿੰਦੇ ਸਨ। ਨੇਤਾ ਸਿੰਘ ਦੰਦੀਵਾਲ ਚੌਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਬੀਦੋਵਾਲੀ ਹੀ ਭੱਟੀ?ਮੁਸਲਮਾਨਾਂ ਨਾਲ ਲੜਦੇ ਮਾਰੇ ਗਏ ਸਨ। ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸੇਵਕ ਸੀ। ਸ਼ਾਹਜਹਾਨ ਦੀ ਫ਼ੌਜ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਰਾਝ ਦੇ ਨੇੜੇ ਲਹਿਰੇ ਹੱਲਾ ਬੋਲ ਦਿੱਤਾ। ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਸਾਰੇ ਭਾਈਚਾਰੇ ਸਮੇਤ ਡੱਟ ਕੇ ਪੂਰੀ ਸਹਾਇਤਾ ਕੀਤੀ। ਗੁਰੂ ਸਾਹਿਬ ਦੀ ਜਿੱਤ ਹੋਈ। ਗੁਰੂ ਸਾਹਿਬ ਨੇ ਖ਼ੁਸ਼ ਹੋਕੇ ਕਾਲੇ ਬਰਾੜ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹੁੰਦਾ ਹੈਂ, ਹੁਣੇ ਹੀ ਵਲ ਲੈ ਤੇ ਮੋਹੜੀ ਗੱਡ ਲੈ। ਭੁੱਲਰਾਂ ਨੇ ਗੱਡੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਾਲੇ ਨੇ 22 ਇਲਾਕਾ ਸ਼ਾਮ ਤੱਕ ਵਲ ਲਿਆ। ਉਸ ਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਆਕੇ ਮੋਹੜੀ ਖੂਹ ਵਿੱਚ ਸੁਟਣ ਦੀ ਸ਼ਿਕਾਇਤ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ, ''ਭਾਈ ਕਾਲੇ, ਤੇਰੀ ਜੜ੍ਹ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾਂ ਕਾਲੇ ਨੇ ਮਰਾਝ ਪਿੰਡ ਵਸਾਇਆ। ਗੁਰੂ ਹਰਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਿਆਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ। ਫੂਲ ਦੀ ਸੰਤਾਨ ਜਮਨਾ ਤੋਂ ਸਤਿਲੁਜ ਤੱਕ ਰਾਜ ਕਰੇਗੀ। ਫੂਲ ਨੇ ਵੱਡਾ ਹੋ ਕੇ ਫੂਲ ਨਗਰ ਵਸਾਇਆ ਤੇ ਆਲੇ ਦੁਆਲੇ ਦੇ ਇਲਾਕੇ ਜਿੱਤੇ। ਚੌਧਰੀ ਫੂਲ ਦੇ ਪੁੱਤਰ ਤ੍ਰਿਲੋਕ ਸਿੰਘ ਤੇ ਰਾਮ ਸਿੰਘ ਹੋਏ। ਇਨ੍ਹਾਂ ਨੇ ਨਵਾਬ ਈਸਾ ਖਾਂ ਤੋਂ ਆਪਣੇ ਬਾਪ ਦੀ ਮੌਤ ਦਾ ਬਦਲਾ ਲਿਆ। ਇਨ੍ਹਾਂ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਇਨ੍ਹਾਂ ਦੋਵਾਂ ਸਰਦਾਰਾਂ ਦੀ ਔਲਾਦ ਦੀਆਂ ਰਿਆਸਤਾਂ ਪਟਿਆਲਾ, ਨਾਭਾ ਤੇ ਜੀਂਦ (ਸੰਗਰੂਰ) ਹੋਈਆਂ। ਇਨ੍ਹਾਂ ਤਿੰਨਾਂ ਨੂੰ ਫੂਲ ਵੰਸ਼ ਰਿਆਸਤਾਂ ਕਿਹਾ ਜਾਂਦਾ ਸੀ। ਫੂਲਕੀਆਂ ਰਿਆਸਤਾਂ ਵਿਚੋਂ ਬਾਬਾ ਆਲਾ ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਧਾਇਆ। ਉਹ ਪੱਕੇ ਸਿੱਖ ਤੇ ਉੱਚ ਕੋਟੀ ਦੇ ਨੀਤੀਵਾਨ ਸਨ। ਮਹਾਰਾਜਾ ਆਲਾ ਸਿੰਘ ਦੀ 1765 ਈਸਵੀ ਵਿੱਚ ਮੌਤ ਹੋਈ। ਉਹ ਮਹਾਨ ਸੂਰਬੀਰ ਸੀ।ਫਰੀਦਕੋਟ ਰਿਆਸਤ ਦਾ ਵਡੇਰਾ ਭਲਣ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸਿੱਖ ਸੀ। ਉਸ ਨੇ ਵੀ ਮਹਿਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ। ਉਹ 1643 ਈਸਵੀ ਵਿੱਚ ਬੇਔਲਾਦ ਮਰ ਗਿਆ। ਉਸ ਦੀ ਮੌਤ ਤੋਂ ਮਗਰੋਂ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਭਲਣ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਵਸਾਇਆ। ਕਪੂਰਾ ਵੀ 83 ਪਿੰਡ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂੂੰ ਪਿਆਰ ਕਰਦਾ ਸੀ। ਪਰ ਮੁਗਲਾਂ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ ਸੀ।
1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਵੀਂ ਹੀ ਸਹਾਇਤਾ ਕੀਤੀ। ਈਸਾ ਖ਼ਾਨ ਮੰਜ ਨੇ ਧੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆ, ਸੇਮਾਂ ਤੇ ਮੁਖੀਆ ਸਨ। ਇਨ੍ਹਾਂ ਨੇ ਈਸਾ ਖ਼ਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। ਇਸ ਲੜਾਈ ਵਿੱਚ ਸੇਮਾਂ ਵੀ 1710 ਈਸਵੀ 'ਚ ਮਾਰਿਆ ਗਿਆ। ਇਸ ਤਰ੍ਹਾਂ 1720 ਈਸਵੀ ਵਿੱਚ ਕਪੂਰੇ ਦਾ ਵੱਡਾ ਪੁੱਤਰ ਮੁਖੀਆ ਫਿਰ ਗਦੀ ਤੇ ਬੈਠਾ। 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਦੇ ਸਾਰੇ ਇਲਾਕੇ ਉੱਤੇ ਮੁਕਤਸਰ ਤੱਕ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰਣਜੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਵਿੱਚ ਇਸ ਰਿਆਸਤ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫ਼ੌਜਾਂ ਦੇ ਪੈਰ ਉਖੇੜ ਦਿੱਤੇ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੇ ਬਹੁਤ ਖ਼ੁਸ਼ ਸਨ। ਗੁਰੂ ਗੋਬਿੰਦ ਸਿੰਘ ਦੇ ਸਮੇਂ ਮਾਲਵੇ ਵਿੱਚ ਬਰਾੜਾਂ ਦਾ ਦਬਦਬਾ ਸੀ। ਔਰੰਗਜ਼ੇਬ ਵੀ ਸਿੱਧੂ ਬਰਾੜਾਂ ਤੋਂ ਡਰਦਾ ਮਾਲਵੇ ਵੱਲ ਮੂੰਹ ਨਹੀਂ ਕਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਤੋਂ ਜੋ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੀ ਹੈ। ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਿੰਘ ਸੰਨ 1688 ਬਿਕਰਮੀ ਵਿੱਚ ਮਾਲਵੇ ਵਿੱਚ ਆਏ ਤਾਂ ਬਰਾੜਾਂ ਦੇ ਚੌਧਰੀ ਭਲਣ ਨੇ ਸਿੱਖੀ ਧਾਰਨ ਕਰ ਲਈ। ਇਸ ਕਾਰਨ ਬਰਾੜ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ। ਭਾਈ ਬਹਿਲੋ ਵੀ ਗੁਰੂ ਅਰਜਨ ਦੇਵ ਦਾ ਪੱਕਾ ਸਿੱਖ ਸੀ। ਸਿੱਧੂ ਬਰਾੜ ਬਹੁਤ ਵੱਡਾ ਭਾਈਚਾਰਾ ਸੀ। ਕੈਂਥਲ ਰਿਆਸਤ ਦੇ ਮੋਢੀ ਭਾਈ ਭੱਗਤੂ ਦੀ ਸੰਤਾਨ ਵਿਚੋਂ ਭਾਈ ਦੇਸੂ ਸਿੰਘ ਸੀ। ਇਹલ ਸਟੇਟ ਬਹੁਤ ਦੂਰ ਤੱਕ ਫੈਲੀ ਹੋਈ ਸੀ। 1857 ਦੇ ਗ਼ਦਰ ਕਾਰਨ ਅੰਗਰੇਜ਼ਾਂ ਨੇ 1858 ਈਸਵੀ ਵਿੱਚ ਇਸ ਸਟੇਟ ਨੂੰ ਜ਼ਬਤ ਕਰ ਲਿਆ ਸੀ। ਮੁਕਤਸਰ ਤਹਿਸੀਲ ਦਾ ਬੀਦੋਵਾਲੀ, ਝੁੰਬੇ, ਕੋਟਾ?ਭਾਈ, ਚੰਨੂੰ, ਫਕਰਸਰ, ਥੇੜੀ ਆਦਿ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ। ਭਾਈਕੇ ਸਿੱਧੂਆਂ ਦੇ ਪ੍ਰਸਿੱਧ ਪਿੰਡ ਫਫੜੇ, ਚੱਕ ਭਾਈਕਾ, ਭੁਚੋ, ਸੇਲਬਹਾਹ, ਦਿਆਲਪੁਰਾ, ਬੰਬੀਹਾ, ਭਾਈ, ਥੇਹੜੀ, ਭਾਈਕਾ ਕੇਰਾ ਤੇ ਕੋਟ ਭਾਈ ਆਦਿ ਕਾਫ਼ੀ ਪਿੰਡ ਸਨ।
ਘਰਾਜ ਦੀ ਉਲਾਦ 'ਚੋਂ ਅੱਠ ਜਲਾਲ ਬਝੇ। ਜਲਾਲ ਦੇ ਬਾਨੀ ਬਾਬੇ ਜਲਾਲ ਦੀ ਬੰਸ ਦੇ ਪਿੰਡ ਆਕਲੀਆਂ, ਗੁਰੂਸਰ, ਭੋੜੀਪੁਰਾ, ਕੋਇਰ ਸਿੰਘ ਵਾਲਾ, ਹਾਕਮ ਵਾਲਾ, ਹਮੀਰਗੜ੍ਹ ਤੇ ਰਾਮੂਵਾਲਾ ਹਨ।
ਸਿੱਧੂਆਂ ਦੇ ਜਗਰਾਉਂ ਤਹਿਸੀਲ ਵਿੱਚ ਵੀ ਤਿੰਨ ਸਿੱਧਵਾਂ ਤੋਂ ਇਲਾਵਾ ਹੋਰ ਕਈ ਪਿੰਡ ਹਨ। ਮੋਗੇ ਤੇ ਬਾਘੇ ਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫ਼ੀ ਪਿੰਡ ਹਨ। ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ?ਕੋਈ ਪਿੰਡ ਹੈ। ਕਿਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ, ਬਠਿੰਡੇ ਤੇ ਪੰਜ ਗਰਾਹੀਂ ਚੌਧਰਾਂ ਸਨ। ਸਿੱਧੂਆਂ ਦੀਆਂ ਮੁੱਖ ਮੂੰਹੀਆ?ਬਰਾੜ, ਹਰੀਕੇ, ਭਾਈਕੇ, ਪੀਰਕੋਟੀਏ, ਰੋਸੇ, ਜੈਦ ਤੇ ਮਾਣੋਕੇ ਹਨ। ਸਿੱਧੂ ਬਰਾੜ ਸਿੱਧੇ ਅਤੇ ਬੜਬੋਲੇ ਹੁੰਦੇ ਹਨ। ਲੜਾਕੇ ਵੀ ਹੁੰਦੇ ਹਨ। ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਭੱਟੀਆਂ ਵਿਚੋਂ ਹੀ ਹਨ। ਭੱਟੀ ਸੱਪਤ ਸਿੰਧੂ ਖੇਤਰ ਵਿਚੋਂ ਹੀ ਰਾਜਸਥਾਨ ਵਿੱਚ ਗਏ ਸੀ। ਕੁਝ ਭੱਟੀ ਪੰਜਾਬ ਵਿੱਚ ਵੀ ਆਬਾਦ ਰਹੇ ਸਨ। ਸਾਰੇ ਸਿੱਧੂ ਬਰਾੜ ਨਹੀਂ ਹੁੰਦੇ। ਬਰਾੜ ਕੇਵਲ ਉਹ ਹੀ ਹੁੰਦੇ ਹਨ ਜੋ ਬਰਾੜ ਦੀ ਬੰਸ ਵਿਚੋਂ ਹਨ। ਬਹੁਤੇ ਨਕਲੀ ਬਰਾੜ ਹਨ। ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ। ਸਿੱਧੂ ਹਿੰਦੂ ਜਾਟ ਵੀ ਹੁੰਦੇ ਹਨ ਅਤੇ ਜੱਟ ਸਿੱਖ ਵੀ ਹਨ। ਸਿੱਧੂ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹਨ। ਬਰਾੜਾਂ ਦੀਆਂ ਆਪਣੀਆਂ ਮੂੰਹੀਆਂ?ਮਹਿਰਾਜਕੇ, ਜਲਾਲਕੇ, ਡਲੇਕੇ, ਦਿਉਣ ਕੇ, ਫੂਲ ਕੇ, ਅਬੂਲ ਕੇ, ਸੰਘ੍ਰ ਕੇ ਤੇ ਸੇਮੇ ਵੀ ਅਸਲੀ ਬਰਾੜ ਹਨ। ਅੱਜਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਸਿੱਧੂ ਬਰਾੜ ਜੱਟ ਹੀ ਹਨ। ਹੁਣ ਸਿੱਧੂ ਬਰਾੜ?ਬਹੁਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂ ਵਾਂਗ ਆਪਣੇ ਗੋਤ ਵਿੱਚ ਵੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। 1881 ਦੀ ਮਰਦਮਸ਼ੁਮਾਰੀ ਵਿੱਚ ਸਿੱਧੂਆਂ ਦੀ ਗਿਣਤੀ 155332 ਸੀ। ਬਰਾੜਾਂ ਦੀ ਗਿਣਤੀ 53344 ਸੀ। ਦੋਵਾਂ ਦੀ ਕੁੱਲ ਗਿਣਤੀ 2 ਲੱਖ 8 ਹਜ਼ਾਰ ਬਣਦੀ ਹੈ। 1981 ਤੱਕ ਇਨ੍ਹਾਂ ਦੀ ਗਿਣਤੀ ਦਸ ਗੁਣਾਂ ਜ਼ਰੂਰ ਵੱਧ ਗਈ ਹੈ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਤੱਕ ਸੀ। ਸਾਰੇ ਜੱਟਾਂ ਨਾਲੋਂ ਸਿੱਧੂ ਬਰਾੜਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਹੀ ਫੈਲ ਗਏ ਹਨ। ਇਹ ਇੱਕ ਸ਼ਕਤੀਸ਼ਾਲੀ ਭਾਈਚਾਰਾ ਹੈ। ਗਿਆਨੀ ਬਲਵੰਤ ਸਿੰਘ ਨੇ ਵੀ ਕਾਫ਼ੀ ਮਿਹਨਤ ਤੇ ਖੋਜ ਕਰਕੇ ''ਸਿੱਧੂ ਬਰਾੜ ਇਤਿਹਾਸ'' ਪੁਸਤਕ ਲਿਖੀ ਹੈ। ਅੰਗਰੇਜ਼ੀ ਦੀਆਂ ਕਈ ਕਿਤਾਬਾਂ ਵਿੱਚ ਵੀ ਸਿੱਧੂ ਬਰਾੜਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ।
ਬਰਾੜ ਬੰਸ ਵਿਚੋਂ ਸੰਘਰ, ਕਪੂਰਾ, ਡੱਲਾ, ਦਾਨ ਸਿੰਘ, ਸੇਮਾ ਮਹਾਰਾਜਾ ਆਲਾ ਸਿੰਘ ਮਹਾਨ ਜੋਧੇ ਸਨ। ਸਿੱਧੂਆਂ ਵਿਚੋਂ ਭਾਈ ਫਤਿਹ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਮਹਾਂਬਲੀ ਹੋਏ ਹਨ। ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ, ਨਾਭਾ, ਜੀਂਦ, ਕੈਂਥਲ, ਫਰੀਦਕੋਟ, ਪੰਜ ਰਿਆਸਤਾਂ ਸਨ। ਸਿੱਧੂ?ਬਰਾੜ ਜੰਗਜੂ ਸਨ। ਮਾਲਵੇ ਵਿੱਚ ਸਿੱਧੂ?ਬਰਾੜਾਂ ਦਾ ਬੋਲਬਾਲਾ ਸੀ। ਮਾਝੇ ਤੇ ਦੁਆਬੇ ਦੇ ਜੱਟ ਸਿੱਖਾਂ ਨੂੂੰ ਜਦੋਂ ਮੁਸਲਮਾਨ ਹਾਕਮ ਤੰਗ ਕਰਦੇ ਸਨ ਤਾਂ ਬਹੁਤੇ ਸਿੱਖ ਮਾਲਵੇ ਦੇ ਲੱਖੀ ਜੰਗਲ ਵਿੱਚ ਆ ਰਹਿੰਦੇ ਸਨ। ਸਿੱਧੂ ਬਰਾੜ ਹੁਣ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇਹ ਜੱਟਾਂ ਦਾ ਸਭ ਤੋਂ ਤਕੜਾ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਸਿੱਖ ਸੰਘਰਸ਼ ਵਿੱਚ ਵੀ ਜੱਟਾਂ ਦੀ ਕੁਰਬਾਨੀ ਮਹਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ। ਸਿੱਧੂਆਂ, ਬਰਾੜਾਂ ਦੀ ਪੰਜਾਬ ਨੂੰ ਮਹਾਨ ਦੇਣ ਹੈ।
ਸਿਆਲ : ਇਹ ਪਰਮਾਰ ਰਾਜਪੂਤ ਵਿਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਅਵਾ ਕਰਦੇ ਹਨ। ਰਾਏ ਸਿਆਲ ਜਾਂ ਸਿਉ ਜਿਥੋਂ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ। ਰਾਮਪੁਰ ਵਿੱਚ ਲੜਾਈਆਂ ਝਗੜਿਆਂ ਦੇ ਕਾਰਨ ਸਿਆਲ ਭਾਈਚਾਰਾ ਅਲਾਉੱਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵੱਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ ਘੁੰਮਦੇ ਹੀ ਆਖ਼ਿਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖ਼ਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲ੍ਹਾ ਬਣਾ ਲਿਆ। ਜੱਟ ਭਾਈਚਾਰੇ ਵਿੱਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫ਼ੀ ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ ਉਹ ਝੁੱਗੀਆਂ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉੱਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ ਹੌਲੀ ਉਹ ਦੂਰ ਤੱਕ ਫੈਲ ਗਏ। ਹੁਣ ਸਿਆਲ ਦੋ ਮੁੱਖ ਸ਼ਾਖਾ ਫਤਿਆਣਾ ਅਤੇ ਤਰਹਾਣਾ ਵਿੱਚ ਵੰਡੇ ਗਏ।ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਰਸਮ ਰਿਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾਂ ਚਨਾਬ?ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖ਼ਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ। ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖ਼ਾਨਦਾਨ ਵਿਚੋਂ ਹੀਰ ਹੋਈ ਹੈ। ਜੋ ਧੀਦੋ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ। ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ। ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂੰਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂੂੰ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ, ਉਨ੍ਹਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕੀਤੀ। ਉਹ ਘਿਉ, ਦੁੱਧ, ਦਹੀ, ਮਖਣ ਖਾਣ ਤੇ ਪਸ਼ੂ ਰੱਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ, ਲੜਾਕੇ ਤੇ ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾਂ ਦੀਆਂ ਖਓੀ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾਂ ਦੇ ਆਖ਼ਰੀ ਅਹਿਮਦ ਖ਼ਾਨ ਨੂੰ ਕੈਦ ਕਰਕੇ ਸਿਆਲਾਂ ਦਾ ਰਾਜ ਖਤਮ ਕਰ ਦਿੱਤਾ।
ਸੰਨ 1857 ਈ. ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ, ਫਤਿਆਣਾ, ਝੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗੇਰਜ਼ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਝੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾਂ ਨੇ ਆਪਣੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫ਼ੀ ਉੱਨਤ ਕੀਤਾ ਸੀ। ਉਹ ਸਫ਼ਲ ਕ੍ਰਿਸਾਨ ਵੀ ਸਨ।
ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਹਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ। ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹਨ। ਕਈ ਇਤਿਹਾਸਕਾਰ ਸਿਆਲਾਂ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆਂ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੋ ਸਲਵਾਨ ਰਾਜੇ ਹੋਣਾ ਹੈ। ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ ਰਾਜਪੂਤ ਸੀ। ਹੂਣਾਂ ਤੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸ਼ਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਪਰ ਡੇਰਾ ਗਾਜ਼ੀ ਖਾਂ ਦੇ ਸਿਆਲਾਂ ਜੱਟ ਹੀ ਗਿਣਿਆ ਜਾਂਦਾ ਸੀ। ਰਾਜਪੂਤ ਸਿਆਲ ਜੱਟ ਸਿਆਲਾਂ ਨਾਲੋਂ ਉੱਚੇ ਸਮਝੇ ਜਾਂਦੇ ਸਨ। ਇਹ ਉੱਘਾ ਗੋਤ ਹੈ। 

ਸੰਧੂ : ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883?84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ?ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੂੰ ਹੀ ਦੇਣ।

No comments:

Post a Comment