Tuesday, 17 December 2019

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ
—————————————-
ਹਰ ਇੱਕ ਸਮਾਜ ਦੀ ਬਣਤਰ,ਉਸਦੀ ਵਿਕਾਸ ਗਤੀ ਅਤੇ ਦਿਸ਼ਾ ਵਿੱਚ ਜਾਤੀ ਪ੍ਰਣਾਲੀ ਦਾ ਵਿਸ਼ੇਸ ਯੋਗਦਾਨ ਹੁੰਦਾ ਹੈ। ਜਾਤੀ ਇੱਕ ਤਰ੍ਰਾ ਦਾ ਬੰਦ ਵਰਗ ਹੁੰਦਾ ਹੈ।ਇੱਕ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਦਾ ਹੈ, ਉਮਰ ਭਰ ਉਸਦਾ ਮੈਬਰ ਰਹਿੰਦਾ ਹੈ। ਹਰ ਸੱਭਿਆਚਾਰ ਦੀਆ ਆਪਣੀਆਂ ਜਾਤਾਂ ਤੇ ਗੋਤ ਹੁੰਦੇ ਹਨ। ਜੋ ਉਸ ਤੇ ਨਿਖੜਵੇ ਲੱਛਣਾ ਦਾ ਹਿੱਸਾ ਬਣਦੇ ਹਨ[1] ਪਰ ਇਥੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਹੀ ਦਸ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਕਰਕੇ ਪੰਜਾਬ ਵਿੱਚ ਸਿੱਖ ਧਰਮ ਦੇ ਲੋਕ ਜਿਆਦਾ ਹਨ। ਜੇਕਰ ਅਸੀਂ ਸਿੱਖ ਧਰਮ ਦਾ ਉਪਦੇਸ਼ ਜੋ ਸਾਨੂੰ ਗੁਰਬਾਣੀ ਤੋ ਮਿਲਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ "ਮਾਨਸ ਕੀ ਜਾਤਿ ਸਭੇ ਏਕੇ ਪਹਿਚਾਨਬੋ" ਸਿੱਖ ਧਰਮ ਵਿੱਚ ਜਾਤ-ਪਾਤ, ਸਤੀਆਂ, ਅਤੇ ਹੋਰ ਕਰਮ ਕਾਂਡ ਤੋਂ ਸਾਫ ਮਨਾਂ ਕੀਤਾ ਗਿਆ ਹੈ ਪਰ ਫਿਰ ਵੀ ਅੱਜ ਦੇ ਸਮਾਜ ਵਿੱਚ ਲੋਕ ਜਾਤਾਂ ਪਾਤਾਂ ਮਗਰ ਲੱਗੇ ਹੋਏ ਨੇ।
ਜਾਤਪਾਤ ਸ਼ਬਦ ਅਤੇ ਪਰਿਭਾਸ਼ਾ
——————————
'ਜਾਤਪਾਤ'ਸ਼ਬਦ ਅਗ੍ਰੇਜ਼ੀ ਕਾਸਟ ਦਾ ਰੂਪਾਂਤਰ ਹੈ। ਜਿਸਦੀ ਉਤਪਤੀ ਪੁਰਤਗਾਲੀ ਸ਼ਬਦ casta ਤੋ ਹੋਈ ਮੰਨੀ ਜਾਂਦੀ ਹੈ। ਜਿਸਦੇ ਅਰਥ ਹਨ 'ਨਸਲ ਦੇ ਭੇਦ' ਜਾਤੀ ਪ੍ਰਣਾਲੀ ਦੀ ਉਤਪਤੀ ਤੇ ਵਿਕਾਸ ਬਾਰੇ ਅਨੇਕਾ ਸਿਧਾਂਤ ਪ੍ਰਚਲਿਤ ਹਨ ਪਰ ਹਲੇ ਤੱਕ ਕੋਈ ਤਸੱਲੀਬਖ਼ਸ ਨਿਰਣਾ ਨਹੀਂ ਹੋਇਆ ਅਸਲ ਵਿੱਚ ਜਾਤੀ ਪ੍ਰਣਾਲੀ ਇੱਕ ਬਹੁਤ ਗੁਝਲਦਾਰ ਪ੍ਰਕਿਰਿਆ ਹੈ। ਜਿਸਨੂੰ ਪਰਿਭਾਸ਼ਤ ਕਰਨਾ, ਬਹੁਤ ਹੀ ਕਠਿਨ ਕਾਰਜ ਹੈ।
ਪੰਜਾਬ ਦੀਆ ਜਾਤਾਂ
——————-
ਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਜਾਤੀ ਤੋ ਆਰੰਭ ਹੁੰਦਾ ਹੈ। ਇਹਨਾ ਦੇ ਮੁਢਲੇ ਸਾਹਿਤ ਰਿਗਵੇਦ ਵਿੱਚ ਉਸ ਸਮੇ ਦੇ ਕੇਵਲ ਤਿੰਨ ਵਰਨਾਂ ਦਾ ਹੀ ਜ਼ਿਕਰ ਮਿਲਦਾ ਹੈ। ਜਿੰਨਾ ਨੂੰ ਬ੍ਰਾਹਮਣ, ਕੱਸਤਰੀ ਅਤੇ ਵੈਸ਼ ਕਿਹਾ ਜਾਂਦਾ ਸੀ। ਤੀਸਰੇ ਵਰਗ ਵਿੱਚ ਬਾਕੀ ਆਮ ਲੋਕਾ ਦੇ ਸਮੂਹ ਹੁੰਦੇ ਸਨ। ਇਸ ਤੋ ਬਾਅਦ ਰਿਗਵੇਦ ਦੇ ਦਸਵੇ ਮੰਡਲ ਦੇ ਪੁਰਸ ਸੁਵਕਤ ਨਾਮ ਦੇ ਭਾਗ ਵਿੱਚ ਚਾਰ ਵਰਨਾਂ ਦਾ ਜ਼ਿਕਰ ਹੋਇਆ ਹੈ। ਉਹ ਹਨ ਬ੍ਰਾਹਮਣ, ਰਾਜਨਯ,ਵੈਸ਼, ਸੂਦਰ ਇਹ ਚਾਰੇ ਵਰਣਾ ਨੂੰ ਰਚਨਹਾਰੇ ਨੇ ਕ੍ਰਮਵਾਰ ਮੂੰਹ,ਬਾਹਾਂ,ਪੱਟਾ ਅਤੇ ਪੈਰਾ ਤੋ ਪੈਦਾ ਹੋਏ ਮੰਨਿਆ ਹੈ ਪੰਜਾਬ ਵਿੱਚ ਮਿਲਦੀ ਜਾਤੀ ਪ੍ਰਣਾਲੀ ਇਹਨਾ ਵਰਨਾਂ ਦਾ ਹੀ ਵਿਸਤਾਰ ਹੈ।
ਬ੍ਰਾਹਮਣ
———
ਪੰਜਾਬ ਵਿੱਚ ਬ੍ਰਾਹਮਣਾਂ ਦੇ ਪ੍ਰਮੁੱਖ ਕਾਰਜ ਵਿਦਿਆ ਪੜ੍ਹਨੀ,ਪੜ੍ਹਾਉਣੀ, ਯੱਗ ਕਰਨਾ, ਕਰਾਉਣਾ, ਦਾਨ ਲੈਣਾ,ਦੇਣਾ ਆਦਿ ਹਨ। ਪੰਜਾਬ ਵਿੱਚ ਬ੍ਰਾਹਮਣਾ ਦੀਆ ਦੋ ਪ੍ਰਮੁੱਖ ਜਾਤੀਆ ਹਨ। ਜਿਹਨਾ ਵਿਚੋ ਇੱਕ ਸਾਰਸ੍ਵਤ ਬ੍ਰਾਹਮਣ ਹੈ।ਤੇ ਦੂਜੀ ਗੋੜ ਬ੍ਰਾਹਮਣ ਹੈ।
1. ਸਾਰਸ੍ਵਤ ਬ੍ਰਾਹਮਣ ਸ਼ੁਰੂ ਵਿੱਚ ਇਹ ਜਾਤੀ ਸਰਸਵਤੀ ਨਦੀ ਦੇ ਕੰਢੇ ਰਹਿਆ ਕਰਦੀ ਸੀ।ਇਸੇ ਕਾਰਨ ਇਹ ਸਾਰਸ੍ਵਤ ਨਾਂ ਨਾਲ ਜਾਣੇ ਜਾਂਦੇ ਹਨ। ਇੰਨਾ ਵਿੱਚ ਵੀ ਅੱਗੇ ਅਨੇਕਾ ਉਪਜਾਤਾਂ ਅਤੇ ਗੋਤ ਮਿਲਦੇ ਹਨ। ਜਿਵੇ ਭਾਰਦਵਾਜ, ਜੋਸ਼ੀ, ਪ੍ਰਭਾਕਰ,ਕੌਸਕ,ਆਦਿ ਵੰਨਗੀਆ ਹਨ। ਇਹ ਵਿਆਹ ਸ਼ਾਦੀ ਆਪਣੀ ਜਾਤੀ ਅੰਦਰ ਪਰੰਤੂ ਨਾਨਕੇ ਤੇ ਦਾਦਕੇ ਗੋਤ ਤੋ ਬਾਹਰ ਕਰਦੇ ਹਨ।
2. ਗੌੜ ਬ੍ਰਾਹਮਣ ਇਹ ਬਹੁਤ ਚੁਸਤ ਚਲਾਕ ਜਾਤੀ ਹੈ ਗੱਲਾਂ ਬਾਤਾਂ ਰਾਹੀ ਇਹ ਨਵੀ ਦੁਨੀਆ ਸਿਰਜ ਲੈਂਦੇ ਹਨ। ਇੰਨਾ ਬਾਰੇ ਪ੍ਰਸਿੱਧ ਹੈ :-
“ਅਨਪੜ੍ਹ ਗੌੜ ਪੜਿਆ ਵਰਗਾਂ
ਪੜਿਆ ਗੌੜ ਖੁਦਾ ਵਰਗਾ”
ਦਾਨ ਦੱਛਣਾ ਲੈਣਾ ਪਾਠ ਕਰਨਾ ਪਰੋਸੇ ਲੈਣੇ ਇੰਨਾ ਦਾ ਕੰਮ ਹੈ।ਪਰ ਬਹੁਤ ਥਾਂਈ ਇਹ ਚੰਗੀ ਮਾਲਦਾਰ ਅਸਾਮੀ ਬਣੇ ਹੋਏ ਹਨ।
ਜੱਟ
—-
ਪੰਜਾਬ ਦੀ ਕਿਰਸਾਨੀ ਵਸੋਂ ਦਾ ਇੱਕ ਵੱਡਾ ਹਿੱਸਾ ਜੱਟ ਹਨ ਜੋ ਜੁਸੇ ਦੇ ਤਕੜੇ ਮਿਹਨਤੀ ਹਨ ਪੰਜਾਬ ਵਿੱਚ ਵੱਸਦੇ ਸਿੱਖ ਜੱਟਾਂ ਦੀਆ ਕਈ ਗੋਤਾ ਸਿੱਧੂ,ਬਰਾੜ,ਸੇਖੋਂ, ਬੈਨੀਪਾਲ, ਗਰੇਵਾਲ,ਚੌਹਾਨ ਆਦਿ ਜੈਸਲਮੇਰ ਤੋ ਪੰਜਾਬ ਵਿੱਚ ਆ ਕੇ ਵਸੇ।
ਮਾਝੇ ਵਿੱਚ ਢਿੱਲੋ ਗੋਤ ਦੇ ਜੱਟ ਵਧੇਰੇ ਹਨ। ਇਸ ਤੋ ਇਲਾਵਾਂ ਭੁੱਲਰ,ਮਾਨ,ਗਿੱਲ ਆਦਿ ਵੀ ਮੌਜੂਦ ਹਨ। ਜੱਟ ਜਾਤੀ ਕਰੇਵਾ,ਵਿਧਵਾ ਵਿਆਹ,ਚਾਦਰ ਪਾਉਣਾ ਆਦਿ ਵਿਆਹ ਦੀਆ ਰਸਮਾਂ ਨੂੰ ਮੰਨਦੇ ਹਨ। ਜੱਟ ਦੇ ਸੁਭਾਅ ਕਰਕੇ ਜੱਟ ਸੌਦਾ,ਜੱਟ ਬੂਟ ਆਦਿ ਅਨੇਕਾਂ ਸ਼ਬਦ ਜੱਟ ਦੇ ਵੰਨ ਸੁਵੰਨੇ ਕਿਰਦਾਰ ਵੱਲ ਵੀ ਸੰਕੇਤ ਕਰਦੇ ਹਨ।
ਬਾਣੀਏ
——-
ਇਹ ਵਧੇਰੇ ਕਰਕੇ ਹੱਟੀ ਜਾਂ ਵਣਜ ਕਰਦੇ ਰਹੇ ਹਨ, ਇਹ ਵੈਸ਼ ਜਾਤੀ ਵਿੱਚੋ ਮੰਨੇ ਜਾਂਦੇ ਹਨ। ਇਹ ਵੰਡ ਤੋ ਪਹਿਲਾ ਪੂਰਬੀ ਪੰਜਾਬ ਵਿੱਚ ਰਹਿੰਦੇ ਸਨ।
ਕਾਸ਼ਤਕਾਰ ਤੇ ਪੇਸ਼ਾਵਰ ਜਾਤਾਂ
—————————-
ਸੈਣੀ,ਕੰਬੋਜ,ਅਰਾਦੀ, ਮਾਇਆਰ ਅਦਿ। ਪੇਸ਼ਾਵਰ ਜਾਤਾ ਨਾਈ, ਛੀਬੇ,ਝੀਉਰ ਆਦਿ ਪੇਸ਼ਾਵਰ ਜਾਤਾ ਹਨ ਨਾਈ ਦੀ ਪੰਜਾਬ ਵਿੱਚ ਹਰ ਮਹੱਤਵਪੂਰਨ ਰਸਮ ਕਰਨ ਸਮੇਂ ਹਾਜ਼ਰੀ ਜਰੂਰੀ ਹੈ।
ਕਾਰੀਗਰ,ਕਲਾਕਾਰ ਜਾਤਾਂ
—————————
ਇਸ ਵਿੱਚ ਲੱਕੜੀ ਲੋਹਾ,ਪੱਥਰ, ਸੋਨਾ ਆਦਿ ਵੱਖ- ਵੱਖ ਪਦਾਰਥਾ ਦੀ ਰੰਗਾਈ, ਧੁਲਾਈ, ਘੜਾਈ ਦਾ ਕੰਮ ਕਰਨ ਵਾਲੀਆ ਜਾਤਾ ਸ਼ਾਮਲ ਹਨ ਲੁਹਾਰ, ਤਰਖਾਣ,ਸੁਨਿਆਰ, ਘੁਮਿਆਰ ਆਦਿ।
ਹਰੀਜਨ ਜਾਤਾਂ
—————
ਦੀਆ ਜਾਤੀਆ ਸ਼ਾਮਿਲ ਹਨ ਇੱਕ ਉਹ ਜਾਤੀ ਹੈ ਜਿਸ ਦੇ ਛੂਹੇ ਤੋ ਭਿੱਟ ਨਹੀਂ ਚੜਦੀ, ਪਰੰਤੂ ਦੂਜੇ ਦੇ ਪਰਛਾਵੇ ਤੱਕ ਦੀ ਵੀ ਭਿੱਟ ਚੜ੍ਹ ਜਾਂਦੀ ਹੈ,ਜਦਕਿ ਭੰਗੀ,ਛੀਬੇ ਅਛੂਤ ਨਹੀਂ ਹਨ।

No comments:

Post a Comment