Friday, 27 December 2019

ਬੁੱਟਰ

ਬੁੱਟਰ : ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉਠ ਕੇ ਦੂਰ ਦੁਜਰਾਂਵਾਲਾ ਤੇ ਮਿੰਟਗੁੰਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ।
ਅਸਲ ਵਿੱਚ ਬੁੱਟਰ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਭਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ।

ਮੁਕਤਸਰ ਜਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ, ਬੁੱਟਰ ਸਰੀਂਹ, ਆਸਾ ਬੁੱਟਰ ਤੇ ਚੌਂਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ ਬਾਬਾ ਸਿੱਧ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰ ਕਲਾਂ ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ ਭਾਈਚਾਰੇ ਦੇ ਉਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ ਨੰਗਰ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ।

ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ ਜੱਟਾਂ ਦਾ ਹੈ। ਬੁੱਟਰ, ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੰਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ। ਇਸ ਸਮੇਂ ਤੋਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ। ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ।

ਕੁਝ ਬੁੱਟਰ ਜੱਟ ਹਿੱਸਾਰ, ਸਿਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ।

1881 ਈਸਵੀਂ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ। ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ ਹੈ। ਇਸ ਗੋਤ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ-ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।

ਬਾੱਠ

ਬਾੱਠ : ਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175 ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵ ਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ। ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮ ਬੱਟ ਸੀ ਫਿਰ ਹੌਲੀ ਹੌਲੀ ਬਾੱਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ।
ਬਾੱਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡਕੇ ਜੱਟ ਜਾਤੀ ਨਾਲ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾੱਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ ਖੇਤਰ ਦੇ ਕੁਝ ਬਾੱਠ ਮੁਸਲਮਾਨ ਬਣ ਗਏ ਸਨ। ਸਾਂਦਲ ਬਾਰ ਵਿੱਚ ਬਾੱਠਾਂ ਦੇ ਪ੍ਰਸਿੱਧ ਪਿੰਡ ਬਾੱਠ ਤੇ ਭਗਵਾਂ ਸਨ। ਕੁਝ ਬਾੱਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ ਆਬਾਦ ਹੋ ਗਏ ਸਨ। ਮਾਲਵੇ ਵਿੱਚ ਵੀ ਬਾੱਠ ਭਾਈਚਾਰੇ ਦੇ ਲੋਕ ਬਹੁਤ ਹਨ। ਬਾੱਠ ਗੋਤ ਦਾ ਇੱਕ ਉੱਘਾ ਪਿੰਡ ਬਾੱਠ ਸੰਗਰੂਰ ਜਿਲ੍ਹੇ ਵਿੱਚ ਵੀ ਹੈ। ਪੰਜਾਬ ਵਿੱਚ ਬਾੱਠ ਨਾਮ ਦੇ ਕਈ ਪਿੰਡ ਹਨ। ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੁਲੇਵਾਲ, ਮਾਣਕੀ ਤੇ ਬਾੱਠ ਕਲਾਂ ਆਦਿ ਪਿੰਡਾਂ ਵਿੱਚ ਵੀ ਬਾੱਠ ਭਾਈਚਾਰੇ ਦੇ ਕਾਫ਼ੀ ਜੱਟ ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਬਾੱਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾੱਠ ਜੱਟ ਰੋਪੜ ਜਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜਿਲ੍ਹੇ ਦਾ ਇੱਕ ਬਾੱਠਾਂ ਕਲਾਂ ਪਿੰਡ ਵੀ ਬਾੱਠ ਜੱਟਾਂ ਦਾ ਬਹੁਤ ਉਘਾ ਪਿੰਡ ਹੈ।

ਪੰਜਾਬ ਵਿੱਚ ਬਾੱਠ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾੱਠ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਦੇ ਬਾੱਠ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾੱਠ ਜੱਟ ਮੁਸਲਮਾਨ ਹਨ। ਬਾੱਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਬਹੁਤ ਉਨਤੀ ਕੀਤੀ ਹੈ।

ਭੁੱਟੇ

ਭੁੱਟੇ : ਇਹ ਪੱਵਾਰ ਰਾਜਪੂਤਾਂ ਦੀ ਸ਼ਾਖਾ ਹਨ। ਇਸ ਬੰਸ ਦਾ ਮੋਢੀ ਭੁੱਟੇ ਰਾਉ ਸੀ। ਭੁੱਟੇ ਰਾਉ ਜੱਗਦੇਉ ਬੰਸੀ ਸੋਲੰਗੀ ਦਾ ਪੋਤਾ ਸੀ। ਪੱਵਾਰ ਵੀ ਮੱਧ ਏਸ਼ੀਆ ਤੋਂ ਆਏ ਪੁਰਾਣੇ ਕਬੀਲਿਆਂ ਵਿਚੋਂ ਹਨ। ਪੰਜਾਬ ਵਿੱਚ ਪੱਵਾਰਾਂ ਦੀਆਂ ਚਾਰ ਮੁੱਖ ਸ਼ਾਖਾਂ ਸਨ। ਭੁੱਟੋ ਭਾਈਚਾਰੇ ਦੇ ਲੋਕ ਪੱਵਾਰਾ ਦੀ ਭੋਟਾ ਸ਼ਾਖਾ ਵਿਚੋਂ ਹਨ।
ਭੁੱਟੇਰਾਉ ਬਹੁਤ ਬਹਾਦਰ ਯੋਧਾ ਸੀ। ਉਹ ਭੱਟੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ। ਭੱਟੀਆਂ ਨੇ ਚੱਨਾਬ ਖੇਤਰ ਵਿੱਚ ਸਥਿਤ ਉਸ ਦੀ ਰਾਜਧਾਨੀ ਕੁਲਿਆਰ ਉਤੇ ਜ਼ਬਰੀ ਕਬਜ਼ਾ ਕਰ ਲਿਆ ਸੀ। ਮੁਹੰਮਦ ਗੌਰੀ ਦੇ ਹਮਲਿਆਂ ਸਮੇਂ ਪੰਜਾਬ ਖਾੜਕੂ ਜੱਟ ਕਬੀਲਿਆਂ ਦਾ ਘਰ ਸੀ। ਖੋਖਰ, ਭੁੱਟੇ, ਲੰਗਾਹ, ਛੀਨੇ, ਸਮਰੇ, ਵੜੈਚ, ਵਿਰਕ, ਨਿੱਜਰ ਆਦਿ ਕਬੀਲੇ ਏਥੇ ਰਹਿੰਦੇ ਸਨ।

ਭੁੱਟੇ ਜੱਟ ਹਲਕੇ ਵਿੱਚ ਭੁੱਟੇ ਭਾਈਚਾਰੇ ਦਾ ਇੱਕ ਪੁਰਾਣਾ ਪਿੰਡ ਭੁੱਟਾ ਵੀ ਬਹੁਤ ਪ੍ਰਸਿੱਧ ਹੈ। ਭੱਟੀ ਮੁਸਲਮਾਨਾਂ ਨਾਲ ਲੜਾਈਆਂ ਕਾਰਨ ਹੀ ਪੱਵਾਰ ਭਾਈਚਾਰੇ ਦੇ ਲੋਕ ਦੱਖਣ ਪੂਰਬੀ ਮਾਲਵੇ ਨੂੰ ਛੱਡ ਕੇ ਲੁਧਿਆਣੇ ਖੇਤਰ ਵਿੱਚ ਸਤਲੁਜ ਦਰਿਆ ਦੇ ਨੇੜਲੇ ਖੇਤਰਾਂ ਵਿੱਚ ਆਬਾਦ ਸਨ। ਪੱਵਾਰਾਂ 'ਦੇ ਵਡੇਰੇ' ਰਾਜਾ ਜੱਗਦੇਉ ਨੇ ਹੱਠੂਰ ਅਤੇ ਜਰਗ ਵਿੱਚ ਆਪਣਾ ਇੱਕ ਬਹੁਤ ਹੀ ਮਜ਼ਬੂਤ ਕਿਲ੍ਹਾ ਬਣਾਇਆ ਸੀ। ਉਸ ਦੀ ਮਾਲਵੇ ਵਿੱਚ ਦੂਰ ਤੱਕ ਚੌਧਰ ਸੀ। ਰਾਜੇ ਜੱਗਦੇਉ ਦੀ ਮੌਤ ਤੋਂ ਮਗਰੋਂ ਭੁੱਟੇ ਗੋਤ ਦੇ ਪੰਵਾਰਾਂ ਦੀਆਂ ਅਕਸਰ ਮੁਸਲਮਾਨਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਇੱਕ ਵਾਰ ਭੁੱਟੋ ਗੋਤ ਦੇ ਲੋਕਾਂ ਨੂੰ ਮੁਸਲਮਾਨਾਂ ਨੇ ਕਿਲ੍ਹੇ ਵਿੱਚ ਘੇਰ ਲਿਆ। ਕੁਝ ਭੁੱਟੇ ਮਾਰੇ ਗਏ, ਕੁਝ ਮੁਸਲਮਾਨ ਬਣ ਗਏ। ਦੁਝ ਦੁਸ਼ਮਣ ਨੂੰ ਭੁਲੇਖਾ ਦੇ ਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਰੱਖਦੇ ਛੁਟ ਗਏ। ਦਲੇਉ ਭਾਈਚਾਰੇ ਦੇ ਲੋਕ ਆਪਣਾ ਨਵਾਂ ਗੋਤ ਦਲਿਉ ਰੱਖ ਕੇ ਦੁਸ਼ਮਣ ਨੂੰ ਭੁਲੇਖਾ ਦੇ ਕੇ ਹੀ ਕਿਲ੍ਹੇ ਵਿਚੋਂ ਛੁਟੇ ਸਨ। ਮਾਨਸਾ ਦੇ ਇਲਾਕੇ ਵਿੱਚ ਹੁਣ ਵੀ ਕਹਾਵਤ ਹੈ?

''ਗੋਤ ਤਾਂ ਸਾਡਾ ਸੀ ਭੁੱਟੇ ਪਰ ਅਸੀਂ ਦਲਿਉ ਕਹਿਕੇ ਛੁੱਟੇ।''

ਦਲੇਉ ਤੇ ਬੁੱਟਰ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਕਰਦੇ। ਦੋਵੇਂ ਭੁੱਟੇ ਭਾਈਚਾਰੇ ਵਿਚੋਂ ਹਨ। ਭੁੱਟੇ ਜੱਟ ਜੱਗਦੇਉ ਦੇ ਖ਼ਾਨਦਾਨ ਵਿਚੋਂ ਹੀ ਹਨ। ਭੁੱਟੇ ਬਹੁਤ ਵੱਡਾ ਗੋਤ ਸੀ। ਬਹੁਤੇ ਭੁੱਟੇ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਮੁਲਤਾਨ ਗਜ਼ਟੀਅਰ ਐਡੀਸ਼ਨ 1902 ਵਿੱਚ ਵੀ ਭੁੱਟਿਆਂ ਨੂੰ ਪੱਵਾਰ ਹੀ ਲਿਖਿਆ ਗਿਆ ਹੈ। ਪੀਰਜ਼ਾਦਾ ਮੁਰਾਦ ਬਖਸ਼ ਭੁੱਟਾ ਵੀ ਆਪਣੇ ਆਪ ਨੂੰ ਪੱਵਾਰ ਰਾਜਪੂਤ ਕਹਿੰਦਾ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਭੁੱਟੇ ਮੁਸਲਮਾਨ ਬਣ ਗਏ ਸਨ। ਪੱਛਮੀ ਪੰਜਾਬ ਦੇ ਖੇਤਰ ਮੁਲਤਾਨ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਝੰਗ, ਜੇਹਲਮ, ਸ਼ਾਹਪੁਰ ਤੇ ਡੇਰਾ ਗਾਜ਼ੀਖਾਨ ਵਿੱਚ ਭੁੱਟੇ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਸਨ।

ਸਿੱਖਾਂ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਲੁਧਿਆਣੇ, ਮੋਗੇ, ਫਿਰੋਜ਼ਪੁਰ, ਸੰਗਰੂਰ, ਪਟਿਆਲਾ ਆਦਿ ਖੇਤਰਾਂ ਵਿੱਚ ਕਾਫ਼ੀ ਭੁੱਟੇ ਜੱਟ ਸਿੱਖ ਹਨ। ਕੁਝ ਭੁੱਟੇ ਭਾਈਚਾਰੇ ਦੇ ਲੋਕ ਰਾਜਪੂਤ ਅਤੇ ਅਰਾਈਂ ਵੀ ਹਨ।

ਭੁੱਟੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। 1881 ਈਸਵੀਂ ਦੀ ਜਨਸੰਖਿਆ ਸਮੇਂ ਸਾਂਝੇ ਪੰਜਾਬ ਵਿੱਚ 22,539 ਭੁੱਟਿਆਂ ਨੇ ਆਪਣੇ ਆਪ ਨੂੰ ਜੱਟ ਦੱਸਿਆ ਹੈ ਅਤੇ 5,085 ਨੇ ਰਾਜਪੂਤ ਦੱਸਿਆ ਹੈ। ਭੁੱਟੇ ਅਰਾਈਂ ਵੀ 32,603 ਸਨ। ਕਿਸੇ ਸਮੇਂ ਲੁਧਿਆਣੇ ਦੇ ਖੇਤਰ ਵਿੱਚ ਭੁੱਟੇ ਕੇਵਲ 36 ਅਤੇ ਫਿਰੋਜ਼ਪੁਰ ਦੇ ਖੇਤਰ ਵਿੱਚ 42 ਰਹਿ ਗਏ ਸਨ। ਮਾਲਵੇ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਰਹਿ ਗਈ ਸੀ। ਪੰਵਾਰਾ ਦੇ ਕਈ ਨਵੇਂ ਉਪਗੋਤ ਬਣ ਗਏ ਸਨ। ਸਾਰੇ ਹੀ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਕੁਝ ਪੰਵਾਰ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਿਲ ਹੋ ਗਏ ਸਨ। ਕਾਫ਼ੀ ਪੰਵਾਰ ਮੁਸਲਮਾਨ ਵੀ ਬਣ ਗਏ ਸਨ। ਪੰਵਾਰ ਬਹੁਤ ਵੱਡਾ ਭਾਈਚਾਰਾ ਸੀ। ਪੁਰਾਣੇ ਸਮੇਂ ਵਿੱਚ ਭੁੱਟੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ। ਹੁਣ ਭੁੱਟੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੱਛਮੀ ਪੰਜਾਬ ਵਿੱਚ ਸਾਰੇ ਭੁੱਟੇ ਮੁਸਲਮਾਨ ਬਣ ਗਏ ਹਨ।

ਭੁੱਟੇ, ਲੰਗਾਹ, ਖਰਲ ਆਦਿ ਜੱਟ ਕਬੀਲੇ ਪਰਮਾਰ ਭਾਈਚਾਰੇ ਵਿਚੋਂ ਹਨ। ਜੱਟਾਂ ਦਾ ਸੁਭਾਅ ਤੇ ਮਤ ਰਲਦੀ ਹੈ ਕਿਉਂਕਿ ਕਲਚਰ ਸਾਂਝੀ ਹੈ। ਪੂਰਬੀ ਪੰਜਾਬ ਵਿੱਚ ਭੁੱਟੇ ਜੱਟ ਘੱਟ ਗਿਣਤੀ ਵਿੱਚ ਹੀ ਹਨ।

Thursday, 26 December 2019

ਰੰਧਾਵਾ

ਰੰਧਾਵਾ :



ਰੰਧਾਵਾ  - ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੂੰਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ।
ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉਘੇ ਪਿੰਡ ਹਨ।

ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਹਿਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਹਨ।

ਕਜਲ ਰੰਧਾਵੇ ਦੀ ਬੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ। ਇਸ ਇਲਾਕੇ ਵਿੱਚ ਇਸ ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਪਖੋਕੇ ਹੈ। ਇਸ ਬੰਸ ਦੇ ਕੁਝ ਲੋਕ ਸਮੇਂ ਪਿਛੋਂ ਵਹੀਲਾਂ ਵਿੱਚ ਆਬਾਦ ਹੋ ਗਏ। ਗੁਰਦਾਸਪੁਰ ਖੇਤਰ ਵਿੱਚ ਨੌਸ਼ਹਿਰਾ ਮਝਾ ਸਿੰਘ, ਧਾਰੋਵਾਲੀ ਤੇ ਬੂਲੇਵਾਲ ਆਦਿ ਪਿੰਡ ਵੀ ਰੰਧਾਵੇ ਭਾਈਚਾਰੇ ਦੇ ਹਨ। ਰੰਧਾਵੇ, ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ। ਬਟਾਲਾ ਸ਼ਹਿਰ ਵੀ ਰਾਮਦਿਉ ਭੱਟੀ ਨੇ ਹੀ ਵਸਾਇਆ ਸੀ। ਮਾਝੇ ਵਿਚੋਂ ਕੁਝ ਰੰਧਾਵੇ ਗੁਜਰਾਂਵਾਲਾ ਦੇ ਖੇਤਰ ਰਾਮਦਾਸ ਤੇ ਬਖਾਪੁਰ ਆਦਿ ਪਿੰਡਾਂ ਵਿੱਚ ਆਬਾਦ ਹੋ ਗਏ ਸਨ। ਪੱਖੋਂ ਰੰਧਾਵੇ ਦਾ ਪੋਤਾ ਅਜਿਹਾ ਰੰਧਾਵਾ ਗੁਰੂ ਨਾਨਕ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪਖੋਕੇ ਪਿੰਡ ਵਿੱਚ ਅਜਿਹੇ ਰੰਧਾਵੇ ਦੇ ਪਾਸ ਰਹਿੰਦਾ ਸੀ। ਪੱਖੋ ਦੀ ਬੰਸ ਦੇ ਰੰਧਾਵੇ ਦੂਰ–ਦੂਰ ਤੱਕ ਫੈਲੇ ਹੋਏ ਹਨ। ਮਾਲਵੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਹੀ ਸੀ। ਚਹਿਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾਵੇ ਤਾਮਕੋਟ ਦਾ ਇਲਾਕਾ ਛੱਡ ਕੇ ਆਪਣਾ ਆਪਣਾ ਸਾਮਾਨ ਗੱਡਿਆਂ ਤੇ ਲਦ ਕੇ ਚਲ ਪਏ ਤਾਂ ਰਸਤੇ ਵਿੱਚ ਉਨ੍ਹਾਂ ਦੇ ਗਡੇ ਦਾ ਇੱਕ ਧੁਰਾ ਟੁੱਟ ਗਿਆ। ਇਸ ਨੂੰ ਗੱਡੇ ਦੇ ਮਾਲਕ ਬਦਸ਼ਗਨ ਸਮਝ ਕੇ ਉਸੇ ਥਾਂ ਰੁਕ ਕੇ ਉਥੇ ਹੀ ਡੇਰੇ ਲਾ ਲਏ। ਇਸ ਖੇਤਰ ਵਿੱਚ ਮੀਮਸਾ (ਅਮਰਗੜ) ਵਾਲੇ ਰੰਧਾਵੇ ਰਹਿੰਦੇ ਹਨ। ਬਾਕੀ ਰੰਧਾਵੇ ਅੱਗੇ ਮਾਝੇ ਤੇ ਦੁਆਬੇ ਵੱਲ ਦੂਰ–ਦੂਰ ਤੱਕ ਚਲੇ ਗਏ। ਜਿਸ ਥਾਂ ਗੱਡੇ ਦਾ ਧੁਰਾ ਟੁੱਟਿਆ ਸੀ, ਮੀਮਸਾ ਵਾਲੇ ਰੰਧਾਵੇ 12 ਸਾਲ ਪਿਛੋਂ ਆਕੇ ਉਸ ਸਥਾਨ ਦੀ ਮਾਨਤਾ ਕਰਦੇ ਹਨ।

ਸਰਹੰਦ ਦੇ ਨਜ਼ਦੀਕ ਫਤਿਹਗੜ੍ਹਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਹੀ ਪੁਰਾਣਾ ਤੇ ਉਘਾ ਹੈ। ਮਾਲਵੇ ਦੇ ਫਤਿਹਗੜ੍ਹ, ਪਟਿਆਲਾ, ਸੰਗਰੂਰ, ਨਾਭਾ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ ਤੇ ਬਠਿੰਡਾ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਆਬਾਦ ਹਨ। ਜਲੰਧਰ ਦੇ ਖੇਤਰ ਵਿੱਚ ਰੰਧਾਵਾ ਮਸੰਦਾਂ ਪਿੰਡ ਰੰਧਾਵੇ ਭਾਈਚਾਰੇ ਦਾ ਬਹੁਤ ਹੀ ਵੱਡਾ ਤੇ ਪ੍ਰਸਿੱਧ ਪਿੰਡ ਹੈ। ਮਹਾਨ ਪੰਜਾਬੀ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਵੀ ਦੁਆਬੇ ਦਾ ਰੰਧਾਵਾ ਜੱਟ ਸੀ। ਉਸ ਨੇ ਲੋਕ ਭਲਾਈ ਦੇ ਮਹਾਨ ਕੰਮ ਕੀਤੇ। ਉਸ ਵਿੱਚ ਵੀ ਜੱਟਾਂ ਵਾਲੀ ਹਉਮੇ ਸੀ। ਉਹ ਮਹਾਨ ਜੱਟ ਸੀ। ਪਹਿਲਾਂ–ਪਹਿਲ ਸਾਰੇ ਰੰਧਾਵੇ ਸਖੀ ਸਰਵਰ ਸੁਲਤਾਨੀਏ ਦੇ ਚੇਲੇ ਸਨ ਪਰ ਸਿੱਖ ਗੁਰੂਆਂ ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵਿਆਂ ਨੇ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜ ਰਣਜੀਤ ਸਿੰਘ ਦੇ ਸਮੇਂ ਰੰਧਾਵੇ ਜੱਟਾਂ ਨੇ ਕਾਫ਼ੀ ਉਨਤੀ ਕੀਤੀ। ਰੰਧਾਵੇ ਖ਼ਾਨਦਾਨ ਦਾ ਇਤਿਹਾਸ ਸਰ ਗਰੀਫਨ ਦੀ ਖੋਜ ਪੁਸਤਕ ‘ਪੰਜਾਬ ਚੀਫ਼ਸ ਵਿੱਚ ਵੀ ਕਾਫ਼ੀ ਦਿੱਤਾ ਗਿਆ ਹੈ।

ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜ਼ਬੂਰੀ ਕਾਰਨ ਵੀ ਮੁਸਲਮਾਨ ਬਣੇ। ਬਟਾਲੇ ਤਹਿਸੀਲ ਦੇ ਭੌਲੇਕੇ ਪਿੰਡ ਦੇ ਕੁਝ ਰੰਧਾਵੇਂ ਮਜ਼ਬੂਰੀ ਕਾਰਨ ਮੁਸਲਮਾਨ ਬਣੇ। ਭੌਲੇਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਦੇ ਧਾੜਵੀ ਸੀ। ਇੱਕ ਵਾਰ ਉਸ ਨੇ ਸ਼ਾਹੀ ਘੋੜੇ ਚੋਰੀ ਕਰ ਲਏ ਸਨ। ਕਾਜ਼ੀ ਤੋਂ ਆਪਣੀ ਸਜ਼ਾ ਮਾਫ਼ ਕਰਾਉਣ ਲਈ ਮੁਸਲਮਾਨ ਬਣ ਗਿਆ ਸੀ। ਉਸ ਦੇ ਨਾਲ ਹੀ ਉਸ ਦੀ ਇੱਕ ਇਸਤਰੀ ਦੀ ਬੰਸ ਮੁਸਲਮਾਨ ਬਣ ਗਈ ਅਤੇ ਦੂਜੀ ਹੀ ਬੰਸ ਹਿੰਦੂ ਹੀ ਰਹੀ ਸੀ। ਪਹਿਲੀ ਇਸਤਰੀ ਦਾ ਪੁੱਤਰ ਅਮੀਨ ਸ਼ਾਹ ਹਿੰਦੂ ਹੀ ਰਿਹਾ ਜਦੋਂਕਿ ਦੂਜੀ ਇਸਤਰੀ ਦੇ ਬੇਟੇ ਅਬੂਲ, ਅਦਲੀ ਤੇ ਜਮਾਲ ਮੁਸਲਮਾਨ ਸਨ। ਜਿਨ੍ਹਾਂ ਦੀ ਬੰਸ ਦੇ ਰੰਧਾਵੇ ਭੌਲੇਕੇ ਤੇ ਚੱਕ ਮਹਿਮਨ ਵਿੱਚ ਆਬਾਦ ਸਨ। ਸਾਹਿਬ ਮਹਿਮਨ ਗੁਰੂ ਨਾਨਕ ਦੇ ਸਮੇਂ ਹੋਇਆ ਹੈ। ਇਹ ਦਿਉ ਗੋਤ ਦਾ ਜੱਟ ਸੀ। ਇਹ ਗੁਰੂ ਨਾਨਕ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ। ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਾਮਾਤਾਂ ਜੋੜੀਆਂ ਸਨ। ਇਸ ਨੇ ਹੀ ਚੱਕ ਮਹਿਮਨ ਪਿੰਡ ਵਸਾਇਆ ਸੀ ਜਿਥੇ ਇਸ ਦੀ ਸਮਾਧ ਵੀ ਹੈ ਅਤੇ ਇੱਕ ਤਲਾਬ ਵੀ ਹੈ। ਇਸ ਪਵਿੱਤਰ ਤਾਲਾਬ ਨੂੰ ਇਸ ਦੇ ਸ਼ਰਧਾਲੂ ਤੇ ਕੁਝ ਰੰਧਾਵੇ ਗੰਗਾ ਸਮਝ ਕੇ ਪੂਜਦੇ ਹਨ।

ਰੰਧਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ, ਸਿੱਧ ਸਾਹੂ ਦੇ ਟਿੱਲੇ, ਮਹਿਮਨ ਸਾਹਿਬ ਦੀ ਸਮਾਧ, ਬੁੱਢਾ ਸਾਹਿਬ ਦੇ ਗੁਰਦੁਆਰੇ, ਸਾਹਿਬ ਰਾਮ ਕੰਵਰ ਦੇ ਦਰਬਾਰ ਆਦਿ ਦੀ ਬਹੁਤ ਮਾਨਤਾ ਕਰਦੇ ਹਨ।

ਰੰਧਾਵੇ ਗੋਤ ਦੇ ਜੱਟ ਸਿੱਧ ਸਾਹੂ ਦੇ ਟਿੱਲੇ ਤੇ ਜਾਕੇ ਕੱਤਕ ਤੇ ਹਾੜ ਦੇ ਮਹੀਨੇ ਰਸਮ ਦੇ ਤੌਰ ਤੇ ਮਿੱਟੀ ਕੱਢਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਆਪਣੇ ਗੋਤ ਦੇ ਮਿਰਾਸੀ ਅਤੇ ਬ੍ਰਾਹਮਣ ਨੂੰ ਚੜ੍ਹਾਵਾ ਵੀ ਦਿੰਦੇ ਹਨ। ਸਾਹਿਬ ਰਾਮ ਕੰਵਰ ਦਾ ਦਰਬਾਰ ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਕੋਟ ਵਿੱਚ ਨੇਤਨ ਦੇ ਸਥਾਨ ਤੇ ਸੀ। ਸਾਹਿਬ ਰਾਮ ਕੰਵਰ ਦੇ ਲੜਕੇ ਸਾਹਿਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਤੇ ਕਬਜ਼ਾ ਸੀ। ਸਾਰੇ ਪੰਜਾਬ ਵਿੱਚ ਹੀ ਉਦਾਸੀਆਂ ਤੇ ਨਿਰਮਲਿਆਂ ਦੇ ਕਾਫ਼ੀ ਡੇਰੇ ਸਨ। ਲੋਕ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਇਨ੍ਹਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ। ਗੁਰੂ ਨਾਨਕ ਦਾ ਸਿੱਖ ਬਾਬਾ ਬੁੱਢਾ ਵੀ ਰੰਧਾਵਾ ਜੱਟ ਸੀ। ਇਸ ਦਾ ਜਨਮ ਪਿੰਡ ਕੱਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਨ੍ਹਾਂ ਉਸ ਦੀਆਂ ਗਲਾਂ ਸੁਣ ਕੇ ਬੁੱਢੇ ਦਾ ਵਰ ਦਿੱਤਾ। ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਨ੍ਹਾਂ ਦੇ ਹੱਥੋਂ ਹੀ ਲਵਾਇਆ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਾਉਂਦੇ ਰਹੇ। ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪਿੰਡ ਰਾਮਦਾਸ ਜਿਲ੍ਹਾ ਅਮ੍ਰਿਤਸਰ ਜਾ ਵਸੇ ਅਤੇ ਉਥੇ ਹੀ ਪ੍ਰਾਣ ਤਿਆਗੇ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਉਥੇ ਹੀ ਸਸਕਾਰ ਕੀਤਾ। ਬਾਬਾ ਜੀ ਪਰਮ ਮਨੁੱਖ ਸਨ। ਬਾਬਾ ਜੀ ਦੀ ਬੰਸ ਦੇ ਰੰਧਾਵੇ ਬਹੁਤ ਵਧੇ ਫੁਲੇ ਹਨ। ਸੱਤਵੇਂ ਗੁਰੂ ਹਰਰਾਏ, ਅੱਠਵੇਂ ਗੁਰੂ ਹਰਕ੍ਰਿਸ਼ਨ ਅਤੇ ਨੌਵੇਂ ਗੁਰੂ ਤੇਗਬਹਾਦਰ ਨੂੰ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਰੰਧਾਵਾ ਨੇ ਟਿੱਕਾ ਲਾਇਆ। ਮਹਾਰਾਜਾ ਆਲਾ ਸਿੰਘ ਦੇ ਸਮੇਂ ਰਾਮਦਾਸ ਪਿੰਡ ਤੋਂ ਮਝੈਲ ਰੰਧਾਵੇ ਮਾਲਵੇ ਦੇ ਬੁੱਗਰ ਤੇ ਬੀਹਲੇ ਆਦਿ ਪਿੰਡਾਂ ਵਿੱਚ ਆਕੇ ਆਬਾਦ ਹੋ ਗਏ ਸਨ। ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਗਦੀ ਸਮੇਂ ਇਹ ਰਸਮ ਬਾਬਾ ਰਾਮ ਕੰਵਰ ਰੰਧਾਵਾ ਉਰਫ਼ ਗੁਰਬਖਸ਼ ਸਿੰਘ ਨੇ ਨਿਭਾਈ ਸੀ। ਇਨ੍ਹਾਂ ਨੇ ਹੀ ਦਸਵੇਂ ਗੁਰੂ ਨੂੰ ਹੀਰਿਆਂ ਦੀ ਜੜ੍ਹਤ ਵਾਲੀ ਬਹੁਮੁੱਲੀ ਕਲਗ਼ੀ ਤੇ ਦਸਤਾਰ ਭੇਂਟ ਕੀਤੀ ਸੀ।

ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਝੰਗ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਜੱਟ ਕਾਫ਼ੀ ਵੱਸਦੇ ਸਨ। ਗੁਜਰਾਂਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ ਨੂੰ ਭੱਟੀ ਕਹਾਕੇ ਮਾਣ ਮਹਿਸੂਸ ਕਰਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ ਬਣ ਗਏ ਸਨ। ਪਾਕਿਸਤਾਨ ਤੋਂ ਉਜੜ ਕੇ 1947 ਈਸਵੀਂ ਵਿੱਚ ਕੁਝ ਰੰਧਾਵੇ ਸਿੱਖ ਜੱਟ ਹਰਿਆਣੇ ਦੇ ਕੁਰੂਕਸ਼ੇਤਰ ਖੇਤਰ ਵਿੱਚ ਵੱਸ ਗਏ ਹਨ।

1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ 51,853 ਸੀ। ਹੁਣ ਰੰਧਾਵੇ ਜੱਟ ਤਕਰੀਬਨ ਟਾਵੇਂ–ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰੰਧਾਵੇ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਵੀ ਹਨ। ਰੰਧਾਵਾ ਪੰਜਾਬ ਦਾ ਪ੍ਰਸਿੱਧ ਤੇ ਵੱਡਾ ਗੋਤ ਹੈ। ਰੰਧਾਵੇ ਜੱਟਾਂ ਨੇ ਬਹੁਤ ਉਨਤੀ ਕੀਤੀ ਹੈ। ਇਨ੍ਹਾਂ ਦਾ ਪ੍ਰਭਾਵ ਹੋਰ ਜੱਟਾਂ ਤੇ ਵੀ ਪਿਆ ਹੈ। ਬਹੁਤੇ ਰੰਧਾਵੇ ਜੱਟ ਸਿੱਖ ਹੀ ਹਨ ਪਰ ਪੱਛਮੀ ਪੰਜਾਬ ਵਿੱਚ ਮੁਸਲਮਾਨ ਰੰਧਾਵੇ ਵੀ ਬਹੁਤ ਹਨ। ਅਸਲ ਵਿੱਚ ਰੰਧਾਵਾ ਸਾਰਨਾ ਦਾ ਇੱਕ ਮੁਖੀਆ ਕਾਜਲ ਗੁਰਦਾਸਪੁਰ ਖੇਤਰ ਤੱਕ ਪਹੁੰਚ ਗਿਆ। ਅਚਾਨਕ ਧਾਵਾ ਬੋਲ ਕੇ ਉਸ ਇਲਾਕੇ ਉਤੇ ਆਪਣਾ ਕਬਜ਼ਾ ਕਰ ਲਿਆ। ਵੈਰੀ ਉਤੇ ਰਣ ਵਿੱਚ ਅਚਾਨਕ ਧਾਵਾ ਬੋਲਣ ਕਰਕੇ ਉਸ ਕਬੀਲੇ ਦਾ ਨਾਂ ਰਣ–ਧਾਵਾ ਪੈ ਗਿਆ। ਫਿਰ ਇਸ ਕਬੀਲੇ ਦੀ ਅੱਲ ਅਥਵਾ ਗੋਤ ਰੰਧਾਵਾ ਪ੍ਰਚਲਿਤ ਹੋ ਗਿਆ। ਹੌਲੀ–ਹੌਲੀ ਇਸ ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਵੀ ਦੂਰ–ਦੂਰ ਤੱਕ ਚਲੇ ਗਏ। ਹੁਣ ਰੰਧਾਵਾ ਜਗਤ ਪ੍ਰਸਿੱਧ ਗੋਤ ਹੈ। ਰੰਧਾਵਿਆਂ ਦੀ ਆਰਥਿਕ ਹਾਲਤ ਵੀ ਠੀਕ ਹੈ। ਕਹਾਵਤ ਹੈ, ਜੱਟਾਂ ਬਾਰੇ:

‘ਕਾਂ ਕੰਬੋਅ ਪਾਲੇ, ਰਜਿਆ ਜੱਟ ਕਬੀਲਾ ਗਾਲੇ।

ਜੱਟਾਂ ਵਿੱਚ ਵੀ ਏਕਤਾ ਹੋਣਾ ਚਾਹੀਦੀ ਹੈ।

Wednesday, 18 December 2019

ਗਿੱਲ ਅਤੇ ਗਰਚੇ ਗੋਤ

ਗਿੱਲ : ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ?ਨਾਲ ਫਿਰ ਪਹਾੜ ਦੇ ਨਾਲ?ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ। ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। 
ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ। ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ। ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ?ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026?27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜ਼ਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ?ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉੱਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿੰਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿੰਡਾਂ ਵਿੱਚ ਚੌਧਰ ਰਹੀ। ਸ਼ੁਰੂ?ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉੱਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉੱਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੌਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ। ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅੰਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅੰਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ। ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿੰਟਗੁੰਮਰੀ ਤੇ ਸ਼ਾਹਪੁਰ ਆਦਿ ਜ਼ਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ। ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵਡਣ ਤੇ ਛਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮੰਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ। ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ। 1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 124172 ਸੀ। ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ। ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂੰਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉੱਨਤੀ ਕੀਤੀ ਹੈ। ਮੋਗੇ ਜ਼ਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅੰਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖ਼ਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
ਗਰਚੇ : ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ ਨਹੀਂ ਸੀ। ਚੌਹਾਨਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਨ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ ਇਲਾਕਾ ਛੱਡ ਕੇ ਕਾਫ਼ੀ ਗਿਣਤੀ ਵਿੱਚ ਰਾਜਸਥਾਨ ਵੱਲ ਚਲੇ ਗਏ। ਗਰਚੇ ਵੀ ਦਿੱਲੀ ਦੇ ਖੇਤਰ ਜਮਨਾ ਨਦੀ ਦੇ ਆਲੇ ਦੁਆਲੇ ਤੋਂ ਉੱਠ ਕੇ ਆਪਣੇ ਤੂਰ ਭਾਈਚਾਰੇ ਨਾਲ ਪਹਿਲਾਂ ਰਾਜਸਥਾਨ ਵੱਲ ਗਏ ਫਿਰ ਲੁਧਿਆਣੇ ਦੇ ਖੇਤਰ ਵਿੱਚ ਆ ਕੇ ਆਬਾਦ ਹੋ ਗਏ। ਦੱਖਣੀ ਮਾਲਵੇ ਵਿੱਚ ਸਿੱਧੂ ਬਰਾੜ ਕੋਟਕਪੂਰੇ ਤੱਕ ਬਰਾੜ ਕੀ ਖੇਤਰ ਵਿੱਚ ਫੈਲੇ ਹੋਏ ਸਨ। ਮੋਗੇ ਵਿੱਚ ਗਿੱਲਾਂ ਦਾ ਜ਼ੋਰ ਸੀ ਨਿਹਾਲੇਵਾਲਾ ਖੇਤਰ ਵਿੱਚ ਧਾਲੀਵਾਲਾਂ ਦਾ ਕਬਜ਼ਾ ਸੀ। ਲੁਧਿਆਣੇ ਦਾ ਖੇਤਰ ਹੀ ਬੇਆਬਾਦ ਸੀ। ਗਰੇਵਾਲ ਗਰਚਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਹਨ। ਗਰਚੇ ਲੁਧਿਆਣੇ ਦੇ ਖੇਤਰ ਵਿੱਚ ਬਾਰਵੀਂ ਸਦੀ ਵਿੱਚ ਆਏ ਹਨ। ਗਰੇਵਾਲ 15ਵੀਂ ਸਦੀ ਵਿੱਚ ਆਏ ਹਨ। ਗਰਚੇ ਜਮਨਾ ਦਰਿਆ ਦੇ ਹਰੇ ਭਰੇ ਇਲਾਕੇ ਵਿਚੋਂ ਆ ਕੇ ਸਤਲੁਜ ਅਤੇ ਬਿਆਸ ਦੇ ਹਰੇ ਭਰੇ ਖੇਤਰਾਂ ਵਿੱਚ ਨਵੇਂ ਪਿੰਡ ਵਸਾਕੇ ਵਸ ਗਏ। ਪਰਮਾਰ ਵੀ ਇਸ ਸਮੇਂ ਹੀ ਆਏ ਸਨ। ਗਰਚੇ ਗੋਤ ਦਾ ਜਠੇਰਾ ਪਿੰਡ ਕੋਹਾੜਾ ਜ਼ਿਲ੍ਹਾ ਲੁਧਿਆਣਾ ਵਿੱਚ ਹੀ ਹੈ। ਇਸ ਤੋਂ ਇਲਾਵਾ ਢੰਡਾਰੀ ਕਲਾਂ, ਢੰਡਾਰੀ ਖੁਰਦ, ਸ਼ੰਕਰ, ਬਿੱਲਗਾ ਅਤੇ ਮਜਾਰਾ ਆਦਿ ਪਿੰਡਾਂ ਵਿੱਚ ਵੀ ਗਰਚੇ ਗੋਤ ਦੇ ਕਾਫ਼ੀ ਜੱਟ ਜ਼ਿੰਮੀਂਦਾਰ ਰਹਿੰਦੇ ਹਨ। ਦੁਆਬੇ ਵਿੱਚ ਵੀ ਫਿਲੌਰ?ਨਵਾਂ ਸ਼ਹਿਰ ਰੋਡ ਦੇ ਗਰਚੇ ਗੋਤ ਦਾ ਗਰਚਾ ਨਾਮ ਦਾ ਇੱਕ ਪੁਰਾਣਾ ਤੇ ਉੱਘਾ ਪਿੰਡ ਹੈ। ਇਸ ਪਿੰਡ ਵਿੱਚ ਗਰਚੇ ਗੋਤ ਦੇ ਜਠੇਰੇ ਆਦੀ ਦੀ ਅਧਿਆਨਾ ਸਥਾਨ ਤੇ ਮੜੀ ਹੈ। ਗਰਚੇ ਗੋਤ ਦੇ ਲੋਕ ਪੂਜਾ ਕਰਦੇ ਹਨ। ਆਦੀ ਮਹਾਨ ਸੰਨਿਆਸੀ ਸੀ। ਗਰਚਿਆਂ ਦੇ ਪਰੋਹਤ ਬ੍ਰਾਹਮਣ ਹਨ। ਰੋਪੜ ਜ਼ਿਲ੍ਹੇ ਦੁਆਬੇ ਵਿੱਚ ਗਰਚੇ ਦਲਿਤ ਜਾਤੀ ਵਿੱਚ ਵੀ ਹਨ। ਕੁਝ ਹਿੰਦੂ ਵੀ ਹਨ।
ਮਾਨਸਾ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਵਿੱਚ ਦਲਿਉ, ਔਲਖ, ਚਹਿਲ ਤੇ ਗਰਚੇ ਜੱਟ ਵਸਦੇ ਹਨ। ਗਰਚੇ ਆਪਣਾ ਪਿਛੋਕੜ ਲੁਧਿਆਣਾ ਜ਼ਿਲ੍ਹਾ ਹੀ ਦੱਸਦੇ ਹਨ।
ਲੁਧਿਆਣੇ ਜ਼ਿਲ੍ਹੇ ਦੇ ਗਰਚੇ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫ਼ੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਹੈ। ਇਨ੍ਹਾਂ ਦੇ ਕੁਝ ਪਿੰਡ ਪਾਇਲ ਕੋਲ ਵੀ ਹਨ। ਢੰਡਾਰੀ ਪਿੰਡ ਦੇ ਸਰਦਾਰ ਅਸ਼ੋਰ ਸਿੰਘ ਗਰਚਾ ਨੇ ਵੀ ਲੇਖਕ ਨੂੂੰ ਗਰਚੇ ਗੋਤ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਸੀੜੇ, ਚੰਦੜ, ਢੰਡੇ, ਕੰਧੋਲੇ, ਖੋਸੇ, ਨੈਨ ਵੀ ਤੂਰਾਂ ਦੇ ਹੀ ਉਪਗੋਤ ਹਨ। ਬਹੁਤੇ ਗਰਚੇ ਲੁਧਿਆਣੇ ਤੇ ਦੁਆਬੇ ਵਿੱਚ ਹੀ ਆਬਾਦ ਹਨ। ਪੰਜਾਬ ਵਿੱਚ ਗਰਚੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਤੂਰਾਂ ਦਾ ਇੱਕ ਉਪਗੋਤ ਹੈ। ਤੂਰ ਜੱਟਾਂ ਦਾ ਪੁਰਾਣਾ ਗੋਤ ਹੈ। ਇਹ ਆਪਣਾ ਸੰਬੰਧ ਮਹਾਭਾਰਤ ਦੇ ਪਾਂਡੋ ਨਾਲ ਜੋੜਦੇ ਹਨ। ਮਹਾਭਾਰਤ ਦੇ ਸਮੇਂ ਵੀ ਪੰਜਾਬ ਵਿੱਚ (83) ਜੱਟ ਕਬੀਲੇ ਆਬਾਦ ਸਨ। ਜੱਟਾਂ ਤੇ ਖੱਤਰੀਆਂ ਦੇ ਕਈ ਗੋਤ ਸਾਂਝੇ ਹਨ। ਜੱਟਾ ਦੇ ਕਈ ਪ੍ਰਾਚੀਨ ਰਾਜਘਰਾਣੇ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉੱਘੇ ਤੇ ਸ਼ਕਤੀਸ਼ਾਲੀ ਸਨ। ਗਰਚਾ ਵੀ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਤੂਰਾਂ ਦੀਆਂ ਕਈ ਮੂੰਹੀਆਂ ਹਨ। ਅਸਲ ਵਿੱਚ ਤੂਰਾਂ ਜਾਂ ਤੰਵਰਾਂ ਦਾ ਮੁੱਢਲਾ ਘਰ ਮੱਧ ਏਸ਼ੀਆ ਦਾ ਤੁਰਕਸਤਾਨ ਖੇਤਰ ਹੀ ਹੈ। ਬਹੁਤੀਆਂ ਜੱਟ ਜਾਤੀਆਂ ਇਰਾਨ ਤੇ ਅਫ਼ਗਾਨਿਸਤਾਨ ਦੇ ਰਸਤੇ ਹੀ ਵੱਖ ਵੱਖ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ। ਸਿੰਧ, ਜਮਨਾ ਤੇ ਰਾਵੀ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਆਬਾਦ ਹੋ ਗਈਆਂ। ਪਹਿਲਾਂ ਗਰਚੇ ਕੇਵਲ ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ। ਹੁਣ ਮਾਲਵੇ ਤੇ ਦੁਆਬੇ ਵਿੱਚ ਦੂਰ?ਦੂਰ ਤੱਕ ਵਸਦੇ ਹਨ। ਗਰਚਾ ਜਗਤ ਪ੍ਰਸਿੱਧ ਗੋਤ ਹੈ।
ਪੰਜਾਬ ਵਿੱਚ ਜੱਟਾਂ ਦਾ ਬੋਲਬਾਲਾ ਹੈ। ਇਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਦਰਜਾ ਵੀ ਰਾਜਪੂਤਾਂ ਅਤੇ ਬ੍ਰਾਹਮਣਾਂ ਆਦਿ ਤੋਂ ਉੱਚਾ ਹੋ ਗਿਆ ਹੈ। ਆਰਥਿਕ ਹਾਲਤ ਚੰਗੇਰੀ ਹੋਣ ਕਾਰਨ ਜੀਵਨ ਪੱਧਰ ਵੀ ਉੱਚਾ ਹੋ ਗਿਆ ਹੈ।
ਗੁਰਮ : ਗੁਰਮ ਜੱਟ ਅੱਗਨੀ ਕੁਲ ਪਰਮਾਰਾਂ ਵਿਚੋਂ ਹਨ। ਇਸ ਬੰਸ ਦਾ ਮੋਢੀ ਗੁਰਮ ਵੀ ਜਗਦੇਉ ਬੰਸੀ ਸੀ। ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਰਾਜਪੂਤਾਨੇ ਤੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਸਨ। ਇਨ੍ਹਾਂ ਨੇ ਆਲਮਗੀਰ ਪਿੰਡ ਦੇ ਨਜ਼ਦੀਕ ਗੁਰਮੀ ਪਿੰਡ ਵਸਾਇਆ ਸੀ। ਇਸ ਪਿੰਡ ਨੂੰ ਸਭ ਤੋਂ ਪਹਿਲਾਂ ਅਮੀਰ ਤੈਮੂਰਲੰਗ ਨੇ ਲੁੱਟਿਆ ਤੇ ਬਰਬਾਦ ਕੀਤਾ। ਗੁਰਮਾ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਗੁਰਮਾ ਨੇ ਦੁਬਾਰਾ ਪਿੰਡ ਦਾ ਨਾਮ ਗੁਰਮ ਰੱਖ ਕੇ ਇੱਕ ਉੱਚੀ ਥਾਂ ਉੱਤੇ ਵਸਾਇਆ। 1761 ਈਸਵੀ ਵਿੱਚ ਜਦੋਂ ਘੱਲੂਘਾਰਾ ਵਰਤਿਆ ਸੀ ਉਸ ਸਮੇਂ ਵੀ ਅਹਿਮਦਸ਼ਾਹ ਅਬਦਾਲੀ ਨੇ ਗੁਰਮ ਪਿੰਡ ਦਾ ਬਹੁਤ ਨੁਕਸਾਨ ਕੀਤਾ। ਇਸ ਕਾਰਨ ਹੀ ਗੁਰਮ ਗੋਤ ਜੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਘਲੂਘਾਰੇ ਦੇ ਸਮੇਂ ਕੁਝ ਗੁਰਮ ਮਲੇਰਕੋਟਲਾ ਵੱਲ ਚਲੇ ਗਏ। ਉਥੇ ਜਾ ਕੇ ਵੀ ਉਨ੍ਹਾਂ ਨੇ ਗੁਰਮ ਨਾਂਵ ਦਾ ਇੱਕ ਨਵਾਂ ਪਿੰਡ ਵਸਾਇਆ। ਗੁਰਮ ਗੋਤ ਦੇ ਬਹੁਤੇ ਲੋਕ ਲੁਧਿਆਣਾ ਅਤੇ ਸੰਗਰੂਰ ਤੇ ਖੇਤਰ ਵਿੱਚ ਹੀ ਹਨ। ਸਮਰਾਲੇ ਦੇ ਪਾਸ ਲੱਧੜਾਂ ਪਿੰਡ ਦੇ ਗੁਰਮ ਆਪਣੇ ਆਪ ਨੂੰ ਸੇਖੋਂ ਭਾਈਚਾਰੇ ਵਿਚੋਂ ਮੰਨਦੇ ਹਨ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਵੀ ਪਿੰਡ ਗੁਰਮ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਬਾਬਾ ਜੀ ਦੇ ਪਿਤਾ ਆਪਣੇ ਸਾਥੀਆਂ ਸਮੇਤ ਲਾਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਸਮਾਧੀਆਂ ਨਵੇਂ ਗੁਰਮ ਕੋਲ ਦੱਖਣ ਵੱਲ ਹਨ। ਆਪਣੇ ਪਿਤਾ ਦੇ ਮਰਨ ਤੋਂ ਮਗਰੋਂ ਬਚਪਨ ਵਿੱਚ ਬਾਬਾ ਦੀਪ ਸਿੰਘ ਆਪਣੇ ਨਾਨਕੇ ਪਿੰਡ ਪੋਹੂ ਵਿੰਡ ਮਾਝੇ ਵਿੱਚ ਚਲਾ ਗਿਆ ਸੀ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਵੀ ਜਗਦੇਉ ਬੰਸੀ ਗੁਰਮ ਜੱਟ ਸੀ। ਇਹ ਪਰਮਾਰ ਰਾਜਪੂਤ ਹੀ ਸੀ। ਪੰਜਾਬ ਵਿੱਚ ਗੁਰਮ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਪਰਮਾਰਾਂ ਦਾ ਇੱਕ ਉਪਗੋਤ ਹੈ। ਮਾਲਵੇ ਵਿੱਚ ਸਾਰੇ ਗੁਰਮ ਜੱਟ ਸਿੱਖ ਹਨ। ਜਗਦੇਉ, ਸੁਲਖਨ ਤੇ ਧਨਿਚ ਆਦਿ ਪਰਮਾਰ ਸੂਰਮੇ ਵੀ ਰਾਜਸਥਾਨ ਦੇ ਮਾਰਵਾੜ ਖੇਤਰ ਤੋਂ ਆ ਕੇ ਹੀ ਪੰਜਾਬ ਵਿੱਚ ਆਬਾਦ ਹੋਏ ਸਨ। ਗੁਰਮ ਬਹੁਤਾ ਉਘਾ ਗੋਤ ਨਹੀਂ ਹੈ।

ਸਰਾਂ

ਸਰਾਂ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ। ਸਲਵਾਨ ਭੱਟਨੇਰ ਦਾ ਇੱਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਰ ਰਾਉ ਸੀ। ਸਰਾਂ ਗੋਤ ਦੇ ਜੱਟ ਸਰਾਓ ਜਾਂ ਸਾਇਰ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿੱਸਾਰ ਤੇ ਬਠਿੰਡੇ ਵੱਲ ਆ ਗਏ। ਘੱਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿੰਡ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਤਖਤੂ, ਫਲੜ, ਸ਼ੇਰਗੜ੍ਹ, ਮਸਾਣਾ, ਦੇਸੂ, ਪੰਨੀਵਾਲਾ, ਵਾਘਾ ਆਦਿ ਹਨ। ਮਾਨਸਾ ਇਲਾਕੇ ਦੇ ਸਰਾਂ ਆਪਣਾ ਗੋਤ ਸਰਾਉਂ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉਂ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜ਼ਿਲ੍ਹੇ ਵਿੱਚ ਕੱਚਾ ਕਾਲੇਵਾਲਾ ਪਿੰਡ ਸਾਰਾ ਹੀ ਸਰਾਂ ਗੋਤ ਦਾ ਹੈ। ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉੱਘਾ ਪਿੰਡ ਹੈ। ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਸਰਾਂ ਪੱਕਾ ਪੱਥਰਾਲਾ ਦੇ ਇਲਾਕੇ ਵਿਚੋਂ ਆਕੇ ਆਬਾਦ ਹੋਏ ਹਨ। ਮੋਗੇ ਗਿੱਲ ਦੀ ਪੱਕੇ ਰਿਸ਼ਤੇਦਾਰੀ ਸੀ। ਉਸ ਦੇ ਸਹੁਰੇ ਬਾਰੇ ਸਰਾਂ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਵੀ ਕੁਝ ਸਰਾਂ ਆਬਾਦ ਹਨ। ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਣੇ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਬੋਲਬਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਦਿ ਵਿੱਚ ਵੀ ਸਰਾਂ ਕਾਫ਼ੀ ਸਨ। ਅਕਾਲੀ ਫੂਲਾ ਸਿੰਘ ਸਰਾਉਂ ਜੱਟ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁੱਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫ਼ੀ ਪਿੰਡ ਸਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਬੇ ਵਿੱਚ ਸਰਾਂ ਬਹੁਤ ਘੱਟ ਹਨ। ਮੁਗਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਟਿੱਬਾ ਦਾ ਦੁਲਾ ਸਿੰਘ ਸਰਾਉਂ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿੰਡ ਜੱਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ।
1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ ਹਨ। ਇਹ ਲੋਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਬੰਸੀ ਕਬੀਲੇ ਦੇ ਲੋਕ ਸਨ। ਸਰਾਂ ਵੀ ਇੱਕ ਉੱਘਾ ਤੇ ਛੋਟਾ ਗੋਤ ਹੈ। ਸੰਘਾ : ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਇਸ ਬੰਸ ਦਾ ਵਡੇਰਾ ਸਰੋਈ ਸੀ। ਇਸ ਖ਼ਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ। ਅੱਠਵੀਂ ਸਦੀ ਵਿੱਚ ਤੰਵਰਾਂ ਨੇ ਇਨ੍ਹਾਂ ਨੂੰ ਹਰਾਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ। ਸਰੋਈ ਬੰਸ ਦੇ ਢਿੱਲੋਂ, ਸੰਘੇ, ਮਲ੍ਹੀ, ਦੋਸਾਂਝ ਤੇ ਰਾਜਸਥਾਨ ਵੱਲ ਚਲੇ ਗਏ। ਪੰਦਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਅੱਧੇ ਮਾਲਵੇ ਤੇ ਭੱਟੀਆਂ ਤੇ ਪੰਵਾਰਾਂ ਦਾ ਕਬਜ਼ਾ ਸੀ।
ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ 'ਪੰਜਾਬੀ ਜੀਵਨ ਤੇ ਸੰਸਕ੍ਰਿਤੀ' ਵਿੱਚ ਲਿਖਿਆ ਹੈ ਕਿ ਸੰਘੇ ਖ਼ਾਨਦਾਨ ਦੇ ਲੋਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਲਾਗੇ ਸੰਘਾ ਪਿੰਡ, ਜ਼ਿਲ੍ਹਾ ਜਲੰਧਰ ਵਿੱਚ ਕਾਲਾ ਸੰਘਾ, ਜੰਡੂ ਸੰਘਾ, ਦੁਸਾਂਝ ਆਦਿ ਤੇ ਮਾਲਵੇ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਭਾਈਕੀ ਡਰੌਲੀ, ਜ਼ਿਲ੍ਹਾ ਸੰਗਰੂਰ ਵਿੱਚ ਪਿੰਡ ਗੁਆਰਾ ਆਦਿ ਰਹਿੰਦੇ ਹਨ। ਇਨ੍ਹਾਂ ਦੀ ਵੰਸ਼ਾਵਲੀ ਸਿੱਧੀ ਸੂਰਜ ਬੰਸ ਨਾਲ ਜਾ ਮਿਲਦੀ ਹੈ। ਮੱਲ੍ਹੀ ਤੇ ਢਿੱਲੋਂ ਇਸੇ ਗੋਤ ਦੀਆਂ ਦੋ ਵੱਖੋ?ਵੱਖ ਸ਼ਾਖਾਂ ਹਨ। ਇਲਾਕਾ ਚੜਿੱਕ ਸਿੱਧਾਂ ਦੇ ਸਮੇਂ ਵਿੱਚ ਸੰਘੇ ਗੋਤ ਦੇ ਜੱਟਾਂ ਨੇ ਵਸਾਇਆ ਸੀ। ਗਿੱਲਾਂ ਨਾਲ ਅਣਬਨ ਹੋਣ ਕਾਰਨ ਸੰਘੇ ਮੋਗੇ ਤੋਂ ਅੱਠ ਮੀਲ ਅੱਗੇ ਡਰੌਲੀ ਵਿੱਚ ਜਾ ਵਸੇ ਸਨ।
ਈਸਵੀ 1852?53 ਦੇ ਪਹਿਲੇ ਬੰਦੋਬਸਤ ਅਨੁਸਾਰ ਡਰੌਲੀ ਨਾਂ ਦੀ ਨਾਚੀ ਨੇ ਮੁਸਲਮਾਨ ਬਾਦਸ਼ਾਹ ਤੋਂ ਏਥੇ ਕੁਝ ਜਾਗੀਰ ਲਈ ਸੀ। ਸੰਘੇ ਡਰੌਲੀ ਦੇ ਮੁਜਾਰੇ ਬਣ ਗਏ। ਉਸ ਦੀ ਮੌਤ ਮਗਰੋਂ ਉਹ ਉਸਦੀ ਜਾਗੀਰ ਦੇ ਮਾਲਕ ਬਣ ਗਏ। ਜ਼ਿਲ੍ਹਾ ਫਿਰੋਜ਼ਪੁਰ ਦੇ ਗਜ਼ਟੀਅਰ ਅਨੁਸਾਰ ਬਾਬਾ ਲੂੰਬੜੇ ਨੇ ਸੰਘੇ ਖ਼ਾਨਦਾਨ ਨੂੰ ਮਾਲਵੇ ਵਿੱਚ ਵਸਾਇਆ। ਡਰੌਲੀ ਦੇ ਮੋਢੀ ਬਾਬਾ ਲੂੰਬੜੇ ਦੇ ਦੋ ਵਾਰਿਸ ਅਜਬ ਅਤੇ ਅਜ਼ੈਬ ਹੋਏ। ਇਹ ਦੋਵੇਂ ਭਰਾ ਤੀਸਰੀ ਪਾਤਸ਼ਾਹੀ ਦੇ ਸੇਵਕ ਸਨ। ਭਾਈ ਗੁਰਦਾਸ ਦੀ ਵਾਰ ਵਿੱਚ ਵੀ ਇਨ੍ਹਾਂ ਬਾਰੇ ਲਿਖਿਆ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਸੰਘੇ ਕੇਵਲ ਡਰੌਲੀ ਵਿੱਚ ਹੀ ਆਬਾਦ ਸਨ।
ਗੁਰੂ ਹਰਗੋਬਿੰਦ ਜੀ ਦਾ ਸਾਂਢੂ ਸਾਈਂ ਦਾਸ ਖੱਤਰੀ ਡਰੌਲੀ ਵਿੱਚ ਰਹਿੰਦਾ ਸੀ। ਉਹ ਗੁਰੂ ਅਰਜੁਨ ਦੇਵ ਦਾ ਪੱਕਾ ਸੇਵਕ ਸੀ। ਸੰਘੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ। ਛੇਵੇਂ ਪਾਤਸ਼ਾਹ ਨੇ ਖ਼ੁਸ਼ ਹੋਕੇ ਡਰੌਲੀ ਪਿੰਡ ਨੂੰ ਭਾਈਕੀ ਦਾ ਖਿਤਾਬ ਦਿੱਤਾ ਤਾਂ ਲੋਕ ਸੰਘੇ ਖ਼ਾਨਦਾਨ ਦੇ ਲੋਕਾਂ ਨੂੰ ਵੀ ਭਾਈਕੇ ਕਹਿਣ ਲੱਗ ਪਏ। ਡਰੌਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਹੀ ਕਟਾਰ ਤੇ ਪੋਥੀ ਬਖਸ਼ੀ। ਸੰਘੇ ਖ਼ਾਨਦਾਨ ਦਾ ਭਾਈ ਕਲਿਆਣ ਦਾਸ ਛੇਵੇਂ ਪਾਤਸ਼ਾਹ ਦਾ ਪੱਕਾ ਸਿੱਖ ਸੀ। ਉਹ ਅਜ਼ੈਬ ਦਾ ਪੋਤਰਾ ਸੀ। ਭਾਈ ਕਲਿਆਣ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ, ਉਹ ਦਸਮ ਗੁਰੂ ਦਾ ਸੈਨਾਪਤੀ ਬਣਿਆ ਉਸ ਦਾ ਨਾਮ ਭਾਈ ਨੰਦ ਚੰਦ ਸੀ। ਭਾਈ ਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਭਾਈ ਕਲਿਆਣ ਦਾਸ ਦੀ ਬੰਸ ਨੇ ਦੋਵੇਂ ਕੋਰੇਵਾਲੇ, ਦੋਵੇਂ ਤੈਮੂਰ, ਜੋਗੇਵਾਲਾ, ਭਾਈਕਾ ਵਾੜਾ ਆਦਿ ਕਈ ਨਵੇਂ ਪਿੰਡ ਬੰਨ੍ਹੇ ਸਨ।
ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵੱਧ ਗਈ ਤਾਂ ਕੁਝ ਸੰਘੇ ਲੁਧਿਆਣੇ ਤੋਂ ਵੀ ਅੱਗੇ ਮਾਝੇ ਤੇ ਦੁਆਬੇ ਵੱਲ ਚਲੇ ਗਏ। ਕਿਸੇ ਸਮੇਂ ਸੰਘੋਲ ਵੀ ਸੰਘੇ ਜੱਟਾਂ ਦਾ ਘਰ ਸੀ। ਸੰਘੋਲ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਇਸ ਪਿੰਡ ਵਿੱਚ ਬਹੁਤ ਹੀ ਪ੍ਰਾਚੀਨ ਥੇਹ ਹੈ। ਹੂਣਾਂ ਨੇ ਵੀ ਇਸ ਨੂੰ ਤਬਾਹ ਕੀਤਾ। ਅੱਗ ਵੀ ਲਾ ਦਿੱਤੀ ਸੀ। ਸਭ ਤੋਂ ਵੱਧ ਸੰਘੇ ਦੁਆਬੇ ਵਿੱਚ ਆਬਾਦ ਹਨ। ਸਾਰਾ ਗੋਤ ਕਾਲਾਸੰਘਾ ਤੋਂ ਹੀ ਵਧਿਆ ਫੁਲਿਆ ਹੈ। ਗੜ੍ਹਸ਼ੰਕਰ ਦੇ ਇਲਾਕੇ ਵਿੱਚ ਚੱਕਸੰਘਾ ਵੀ ਸੰਘੇ ਗੋਤ ਦੇ ਜੱਟਾਂ ਦਾ ਪਿੰਡ ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸ਼ਹਾਬਪੁਰ ਵੀ ਸੰਘੇ ਗੋਤ ਦਾ ਪ੍ਰਸਿੱਧ ਪਿੰਡ ਹੈ। ਹੁਣ ਤਾਂ ਸੰਘੇ ਗੋਤ ਦੇ ਜੱਟ ਸਾਰੇ ਪੰਜਾਬ ਵਿੱਚ ਬਠਿੰਡਾ, ਮਾਨਸਾ ਤੱਕ ਵੀ ਆਬਾਦ ਹਨ। ਮਾਨਸਾ ਵਿੱਚ ਸੰਘਾ ਪਿੰਡ ਸੰਘੇ ਗੋਤ ਦੇ ਲੋਕਾਂ ਦਾ ਹੀ ਹੈ। ਸੰਘਾ ਛੋਟਾ ਗੋਤ ਹੀ ਹੈ। ਇੱਕ ਸੰਘੇ ਪਿੰਡ ਤਰਨਤਾਰਨ ਪਾਸ ਹੈ। ਬੀ. ਐੱਸ. ਦਾਹੀਆ ਅਨੁਸਾਰ ਸੰਘੇ ਸਿਕੰਦਰ ਦੇ ਹਮਲੇ ਸਮੇਂ ਵੀ ਪੰਜਾਬ ਵਿੱਚ ਵਸਦੇ ਸਨ। ਹੂਣਾਂ ਦੇ ਹਮਲਿਆਂ ਤੋਂ ਤੰਗ ਆਕੇ ਸੰਘੇ, ਮੱਲ੍ਹੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ। ਮੁਸਲਮਾਨ ਦੇ ਹਮਲਿਆਂ ਸਮੇਂ ਫਿਰ ਵਾਪਿਸ ਪੰਜਾਬ ਵਿੱਚ ਆ ਗਏ ਸਨ।
ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸ਼ੇਰ ਸਿੰਘ ਅਸ਼ੋਕ ਸੰਘਾ ਜੱਟ ਸੀ।
ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ 'ਸੰਘਿਆਂ ਦਾ ਇਤਿਹਾਸ' ਇੱਕ ਖੋਜ ਭਰਪੂਰ ਪੁਸਤਕ ਲਿਖੀ ਹੈ। ਜਿਸ ਵਿੱਚ ਸੰਘੇ ਜੱਟਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲ੍ਹੀ, ਕੰਗ, ਵਿਰਕ, ਸੰਘੇ, ਸੰਧੂ ਅਤੇ ਖੋਖਰ ਆਦਿ ਜੱਟ ਕਬੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵ?ਪੂਰਨ ਅਤੇ ਮਹਾਨ ਹੈ। ਸੰਘਾ ਜੱਟਾਂ ਦਾ ਬਹੁਤ ਹੀ ਉੱਘਾ ਤੇ ਛੋਟਾ ਗੋਤ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।

ਸੇਖੋਂ

ਸੇਖੋਂ : ਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੋਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।
ਸੁਲਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।
'ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ' ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ।
ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ?ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮੰਨਦੇ ਹਨ। ਸੇਖੋਂ ਦਾ ਪਿਤਾ ਸਿੱਧ ਸੁਲਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮੰਤਰ ਦੇ ਕੇ ਸਿੱਧੀ ਸੰਪੰਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀਆਂ ਬਾਹਾਂ ਬਹੁਤ ਲੰਬੀਆਂ ਸਨ। ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ ਗਈ ਹੈ। ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉੱਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ। ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ। ਗੂਗਾ ਪੀਰ ਤੇ ਸਿੱਧ ਸੁਲਖਣ ਦੋਵੇਂ ਮਿੱਤਰ ਸਨ। ਦੋਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮੜੀ ਛਪਾਰ ਵਿੱਚ ਹੈ। ਛਪਾਰ ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ। ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿੰਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜ਼ਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖ਼ੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।
ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ?ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖ਼ੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਦੀ ਸੇਖਵਾਂ ਦਾ ਹੀ ਹੈ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ?ਔਲਖਾਂ, ਬੁੱਟਰਾਂ, ਦਲੇਵਾਂ ਤੇ ਮੰਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਮਾ ਹੈ।
ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜ਼ਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁੱਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ। ਜੋ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪੰਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿੰਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪੰਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫ਼ੀ ਹੈ। ਸੇਖੋਂ ਫ਼ੌਜੀ ਸਰਵਸ, ਪੁਲਿਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋਂ, ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਦੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ। ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ. ਐੱਨ. ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉੱਤਰੀ ਹਿੰਦ ਅਤੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਸੁਲਖਣ ਮਹਾਨ ਸਿੱਧ ਸੀ।

ਜੱਟਾਂ ਦਾ ਇਤਿਹਾਸ - 2

ਜੱਟਾਂ ਦਾ ਇਤਿਹਾਸ - 2
ਦੁਲ ਦੀ ਬੰਸ ਵੀ ਕਾਫ਼ੀ ਵਧੀ ਹੈ। ਦੁਲ ਦੇ ਚਾਰ ਪੁੱਤਰ ਰਤਨਪਾਲ, ਲਖਨਪਾਲ, ਬਿਨੇਪਾਲ ਤੇ ਸਹਿਸਪਾਲ ਸਨ। ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਸਪਾਲ ਦੀ ਸੰਤਾਨ ਨਾਗੇਦੀ ਸਰਾਂ 'ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੱਟੀ ਪੱਤੀ ਵਿੱਚ ਆਬਾਦ ਹੈ। ਬਿਨੇਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਲਣ ਸਮੇਤ 14 ਪੁੱਤਰ ਸਨ। 
ਸੰਘਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ।
ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ੍ਹ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ''ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ'' ਪੰਜ ਗਰਾਹੀਂ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀ ਵਿੱਚ ਹੋਈ।
ਬੀਦੋਵਾਲੀ : ਸਿੱਧੂਆਂ ਬਰਾੜਾਂ ਦਾ ਮੋਢੀ ਪਿੰਡ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਏਕੇ ਸਮੇਤ ਪਰਿਵਾਰ 1688 ਬਿਕਰਮੀ ਵਿੱਚ ਮੋਹਨ ਪਾਸ ਆਏ ਸਨ। ਬਠਿੰਡਾ ਗੱਜ਼ਟ ਦੇ ਅਨੁਸਾਰ ਬੀਦੋਵਾਲੀ ਇਲਾਕੇ ਦੀ ਚੌਧਰ ਪਹਿਲੇ ਪਹਿਲ ਮੁਗਲਾਂ ਨੇ ਬਰਾੜ ਬੰਸ ਦੇ ਇੱਕ ਬੈਰਮ ਨੂੰ ਦੇ ਦਿੱਤੀ ਸੀ। ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ। ਫਿਰ ਇਸ ਇਲਾਕੇ ਦੀ ਚੌਧਰ ਉਸ ਦੇ ਪੁੱਤਰ ਮਹਿਰਾਜ ਨੂੰ ਮਿਲ ਗਈ। ਮਹਿਰਾਜ ਦੇ ਪੋਤੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਬੀਦੋਵਾਲੀ ਪਿੰਡ 1618 ਈਸਵੀ ਵਿੱਚ ਕੁਝ ਸਮੇਂ ਲਈ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੇ ਨਾਰਾਜ਼ ਸੀ। ਮਾਨ, ਭੁੱਲਰ ਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਸਿੱਧੂਆਂ ਨੂੰ ਉਜਾੜ ਦਿੰਦੇ ਸਨ। ਨੇਤਾ ਸਿੰਘ ਦੰਦੀਵਾਲ ਚੌਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਬੀਦੋਵਾਲੀ ਹੀ ਭੱਟੀ?ਮੁਸਲਮਾਨਾਂ ਨਾਲ ਲੜਦੇ ਮਾਰੇ ਗਏ ਸਨ। ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸੇਵਕ ਸੀ। ਸ਼ਾਹਜਹਾਨ ਦੀ ਫ਼ੌਜ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਰਾਝ ਦੇ ਨੇੜੇ ਲਹਿਰੇ ਹੱਲਾ ਬੋਲ ਦਿੱਤਾ। ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਸਾਰੇ ਭਾਈਚਾਰੇ ਸਮੇਤ ਡੱਟ ਕੇ ਪੂਰੀ ਸਹਾਇਤਾ ਕੀਤੀ। ਗੁਰੂ ਸਾਹਿਬ ਦੀ ਜਿੱਤ ਹੋਈ। ਗੁਰੂ ਸਾਹਿਬ ਨੇ ਖ਼ੁਸ਼ ਹੋਕੇ ਕਾਲੇ ਬਰਾੜ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹੁੰਦਾ ਹੈਂ, ਹੁਣੇ ਹੀ ਵਲ ਲੈ ਤੇ ਮੋਹੜੀ ਗੱਡ ਲੈ। ਭੁੱਲਰਾਂ ਨੇ ਗੱਡੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਾਲੇ ਨੇ 22 ਇਲਾਕਾ ਸ਼ਾਮ ਤੱਕ ਵਲ ਲਿਆ। ਉਸ ਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਆਕੇ ਮੋਹੜੀ ਖੂਹ ਵਿੱਚ ਸੁਟਣ ਦੀ ਸ਼ਿਕਾਇਤ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ, ''ਭਾਈ ਕਾਲੇ, ਤੇਰੀ ਜੜ੍ਹ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾਂ ਕਾਲੇ ਨੇ ਮਰਾਝ ਪਿੰਡ ਵਸਾਇਆ। ਗੁਰੂ ਹਰਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਿਆਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ। ਫੂਲ ਦੀ ਸੰਤਾਨ ਜਮਨਾ ਤੋਂ ਸਤਿਲੁਜ ਤੱਕ ਰਾਜ ਕਰੇਗੀ। ਫੂਲ ਨੇ ਵੱਡਾ ਹੋ ਕੇ ਫੂਲ ਨਗਰ ਵਸਾਇਆ ਤੇ ਆਲੇ ਦੁਆਲੇ ਦੇ ਇਲਾਕੇ ਜਿੱਤੇ। ਚੌਧਰੀ ਫੂਲ ਦੇ ਪੁੱਤਰ ਤ੍ਰਿਲੋਕ ਸਿੰਘ ਤੇ ਰਾਮ ਸਿੰਘ ਹੋਏ। ਇਨ੍ਹਾਂ ਨੇ ਨਵਾਬ ਈਸਾ ਖਾਂ ਤੋਂ ਆਪਣੇ ਬਾਪ ਦੀ ਮੌਤ ਦਾ ਬਦਲਾ ਲਿਆ। ਇਨ੍ਹਾਂ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਇਨ੍ਹਾਂ ਦੋਵਾਂ ਸਰਦਾਰਾਂ ਦੀ ਔਲਾਦ ਦੀਆਂ ਰਿਆਸਤਾਂ ਪਟਿਆਲਾ, ਨਾਭਾ ਤੇ ਜੀਂਦ (ਸੰਗਰੂਰ) ਹੋਈਆਂ। ਇਨ੍ਹਾਂ ਤਿੰਨਾਂ ਨੂੰ ਫੂਲ ਵੰਸ਼ ਰਿਆਸਤਾਂ ਕਿਹਾ ਜਾਂਦਾ ਸੀ। ਫੂਲਕੀਆਂ ਰਿਆਸਤਾਂ ਵਿਚੋਂ ਬਾਬਾ ਆਲਾ ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਧਾਇਆ। ਉਹ ਪੱਕੇ ਸਿੱਖ ਤੇ ਉੱਚ ਕੋਟੀ ਦੇ ਨੀਤੀਵਾਨ ਸਨ। ਮਹਾਰਾਜਾ ਆਲਾ ਸਿੰਘ ਦੀ 1765 ਈਸਵੀ ਵਿੱਚ ਮੌਤ ਹੋਈ। ਉਹ ਮਹਾਨ ਸੂਰਬੀਰ ਸੀ।ਫਰੀਦਕੋਟ ਰਿਆਸਤ ਦਾ ਵਡੇਰਾ ਭਲਣ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸਿੱਖ ਸੀ। ਉਸ ਨੇ ਵੀ ਮਹਿਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ। ਉਹ 1643 ਈਸਵੀ ਵਿੱਚ ਬੇਔਲਾਦ ਮਰ ਗਿਆ। ਉਸ ਦੀ ਮੌਤ ਤੋਂ ਮਗਰੋਂ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਭਲਣ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਵਸਾਇਆ। ਕਪੂਰਾ ਵੀ 83 ਪਿੰਡ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂੂੰ ਪਿਆਰ ਕਰਦਾ ਸੀ। ਪਰ ਮੁਗਲਾਂ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ ਸੀ।
1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਵੀਂ ਹੀ ਸਹਾਇਤਾ ਕੀਤੀ। ਈਸਾ ਖ਼ਾਨ ਮੰਜ ਨੇ ਧੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆ, ਸੇਮਾਂ ਤੇ ਮੁਖੀਆ ਸਨ। ਇਨ੍ਹਾਂ ਨੇ ਈਸਾ ਖ਼ਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। ਇਸ ਲੜਾਈ ਵਿੱਚ ਸੇਮਾਂ ਵੀ 1710 ਈਸਵੀ 'ਚ ਮਾਰਿਆ ਗਿਆ। ਇਸ ਤਰ੍ਹਾਂ 1720 ਈਸਵੀ ਵਿੱਚ ਕਪੂਰੇ ਦਾ ਵੱਡਾ ਪੁੱਤਰ ਮੁਖੀਆ ਫਿਰ ਗਦੀ ਤੇ ਬੈਠਾ। 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਦੇ ਸਾਰੇ ਇਲਾਕੇ ਉੱਤੇ ਮੁਕਤਸਰ ਤੱਕ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰਣਜੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਵਿੱਚ ਇਸ ਰਿਆਸਤ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫ਼ੌਜਾਂ ਦੇ ਪੈਰ ਉਖੇੜ ਦਿੱਤੇ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੇ ਬਹੁਤ ਖ਼ੁਸ਼ ਸਨ। ਗੁਰੂ ਗੋਬਿੰਦ ਸਿੰਘ ਦੇ ਸਮੇਂ ਮਾਲਵੇ ਵਿੱਚ ਬਰਾੜਾਂ ਦਾ ਦਬਦਬਾ ਸੀ। ਔਰੰਗਜ਼ੇਬ ਵੀ ਸਿੱਧੂ ਬਰਾੜਾਂ ਤੋਂ ਡਰਦਾ ਮਾਲਵੇ ਵੱਲ ਮੂੰਹ ਨਹੀਂ ਕਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਤੋਂ ਜੋ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੀ ਹੈ। ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਿੰਘ ਸੰਨ 1688 ਬਿਕਰਮੀ ਵਿੱਚ ਮਾਲਵੇ ਵਿੱਚ ਆਏ ਤਾਂ ਬਰਾੜਾਂ ਦੇ ਚੌਧਰੀ ਭਲਣ ਨੇ ਸਿੱਖੀ ਧਾਰਨ ਕਰ ਲਈ। ਇਸ ਕਾਰਨ ਬਰਾੜ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ। ਭਾਈ ਬਹਿਲੋ ਵੀ ਗੁਰੂ ਅਰਜਨ ਦੇਵ ਦਾ ਪੱਕਾ ਸਿੱਖ ਸੀ। ਸਿੱਧੂ ਬਰਾੜ ਬਹੁਤ ਵੱਡਾ ਭਾਈਚਾਰਾ ਸੀ। ਕੈਂਥਲ ਰਿਆਸਤ ਦੇ ਮੋਢੀ ਭਾਈ ਭੱਗਤੂ ਦੀ ਸੰਤਾਨ ਵਿਚੋਂ ਭਾਈ ਦੇਸੂ ਸਿੰਘ ਸੀ। ਇਹલ ਸਟੇਟ ਬਹੁਤ ਦੂਰ ਤੱਕ ਫੈਲੀ ਹੋਈ ਸੀ। 1857 ਦੇ ਗ਼ਦਰ ਕਾਰਨ ਅੰਗਰੇਜ਼ਾਂ ਨੇ 1858 ਈਸਵੀ ਵਿੱਚ ਇਸ ਸਟੇਟ ਨੂੰ ਜ਼ਬਤ ਕਰ ਲਿਆ ਸੀ। ਮੁਕਤਸਰ ਤਹਿਸੀਲ ਦਾ ਬੀਦੋਵਾਲੀ, ਝੁੰਬੇ, ਕੋਟਾ?ਭਾਈ, ਚੰਨੂੰ, ਫਕਰਸਰ, ਥੇੜੀ ਆਦਿ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ। ਭਾਈਕੇ ਸਿੱਧੂਆਂ ਦੇ ਪ੍ਰਸਿੱਧ ਪਿੰਡ ਫਫੜੇ, ਚੱਕ ਭਾਈਕਾ, ਭੁਚੋ, ਸੇਲਬਹਾਹ, ਦਿਆਲਪੁਰਾ, ਬੰਬੀਹਾ, ਭਾਈ, ਥੇਹੜੀ, ਭਾਈਕਾ ਕੇਰਾ ਤੇ ਕੋਟ ਭਾਈ ਆਦਿ ਕਾਫ਼ੀ ਪਿੰਡ ਸਨ।
ਘਰਾਜ ਦੀ ਉਲਾਦ 'ਚੋਂ ਅੱਠ ਜਲਾਲ ਬਝੇ। ਜਲਾਲ ਦੇ ਬਾਨੀ ਬਾਬੇ ਜਲਾਲ ਦੀ ਬੰਸ ਦੇ ਪਿੰਡ ਆਕਲੀਆਂ, ਗੁਰੂਸਰ, ਭੋੜੀਪੁਰਾ, ਕੋਇਰ ਸਿੰਘ ਵਾਲਾ, ਹਾਕਮ ਵਾਲਾ, ਹਮੀਰਗੜ੍ਹ ਤੇ ਰਾਮੂਵਾਲਾ ਹਨ।
ਸਿੱਧੂਆਂ ਦੇ ਜਗਰਾਉਂ ਤਹਿਸੀਲ ਵਿੱਚ ਵੀ ਤਿੰਨ ਸਿੱਧਵਾਂ ਤੋਂ ਇਲਾਵਾ ਹੋਰ ਕਈ ਪਿੰਡ ਹਨ। ਮੋਗੇ ਤੇ ਬਾਘੇ ਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫ਼ੀ ਪਿੰਡ ਹਨ। ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ?ਕੋਈ ਪਿੰਡ ਹੈ। ਕਿਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ, ਬਠਿੰਡੇ ਤੇ ਪੰਜ ਗਰਾਹੀਂ ਚੌਧਰਾਂ ਸਨ। ਸਿੱਧੂਆਂ ਦੀਆਂ ਮੁੱਖ ਮੂੰਹੀਆ?ਬਰਾੜ, ਹਰੀਕੇ, ਭਾਈਕੇ, ਪੀਰਕੋਟੀਏ, ਰੋਸੇ, ਜੈਦ ਤੇ ਮਾਣੋਕੇ ਹਨ। ਸਿੱਧੂ ਬਰਾੜ ਸਿੱਧੇ ਅਤੇ ਬੜਬੋਲੇ ਹੁੰਦੇ ਹਨ। ਲੜਾਕੇ ਵੀ ਹੁੰਦੇ ਹਨ। ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਭੱਟੀਆਂ ਵਿਚੋਂ ਹੀ ਹਨ। ਭੱਟੀ ਸੱਪਤ ਸਿੰਧੂ ਖੇਤਰ ਵਿਚੋਂ ਹੀ ਰਾਜਸਥਾਨ ਵਿੱਚ ਗਏ ਸੀ। ਕੁਝ ਭੱਟੀ ਪੰਜਾਬ ਵਿੱਚ ਵੀ ਆਬਾਦ ਰਹੇ ਸਨ। ਸਾਰੇ ਸਿੱਧੂ ਬਰਾੜ ਨਹੀਂ ਹੁੰਦੇ। ਬਰਾੜ ਕੇਵਲ ਉਹ ਹੀ ਹੁੰਦੇ ਹਨ ਜੋ ਬਰਾੜ ਦੀ ਬੰਸ ਵਿਚੋਂ ਹਨ। ਬਹੁਤੇ ਨਕਲੀ ਬਰਾੜ ਹਨ। ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ। ਸਿੱਧੂ ਹਿੰਦੂ ਜਾਟ ਵੀ ਹੁੰਦੇ ਹਨ ਅਤੇ ਜੱਟ ਸਿੱਖ ਵੀ ਹਨ। ਸਿੱਧੂ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹਨ। ਬਰਾੜਾਂ ਦੀਆਂ ਆਪਣੀਆਂ ਮੂੰਹੀਆਂ?ਮਹਿਰਾਜਕੇ, ਜਲਾਲਕੇ, ਡਲੇਕੇ, ਦਿਉਣ ਕੇ, ਫੂਲ ਕੇ, ਅਬੂਲ ਕੇ, ਸੰਘ੍ਰ ਕੇ ਤੇ ਸੇਮੇ ਵੀ ਅਸਲੀ ਬਰਾੜ ਹਨ। ਅੱਜਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਸਿੱਧੂ ਬਰਾੜ ਜੱਟ ਹੀ ਹਨ। ਹੁਣ ਸਿੱਧੂ ਬਰਾੜ?ਬਹੁਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂ ਵਾਂਗ ਆਪਣੇ ਗੋਤ ਵਿੱਚ ਵੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। 1881 ਦੀ ਮਰਦਮਸ਼ੁਮਾਰੀ ਵਿੱਚ ਸਿੱਧੂਆਂ ਦੀ ਗਿਣਤੀ 155332 ਸੀ। ਬਰਾੜਾਂ ਦੀ ਗਿਣਤੀ 53344 ਸੀ। ਦੋਵਾਂ ਦੀ ਕੁੱਲ ਗਿਣਤੀ 2 ਲੱਖ 8 ਹਜ਼ਾਰ ਬਣਦੀ ਹੈ। 1981 ਤੱਕ ਇਨ੍ਹਾਂ ਦੀ ਗਿਣਤੀ ਦਸ ਗੁਣਾਂ ਜ਼ਰੂਰ ਵੱਧ ਗਈ ਹੈ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਤੱਕ ਸੀ। ਸਾਰੇ ਜੱਟਾਂ ਨਾਲੋਂ ਸਿੱਧੂ ਬਰਾੜਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਹੀ ਫੈਲ ਗਏ ਹਨ। ਇਹ ਇੱਕ ਸ਼ਕਤੀਸ਼ਾਲੀ ਭਾਈਚਾਰਾ ਹੈ। ਗਿਆਨੀ ਬਲਵੰਤ ਸਿੰਘ ਨੇ ਵੀ ਕਾਫ਼ੀ ਮਿਹਨਤ ਤੇ ਖੋਜ ਕਰਕੇ ''ਸਿੱਧੂ ਬਰਾੜ ਇਤਿਹਾਸ'' ਪੁਸਤਕ ਲਿਖੀ ਹੈ। ਅੰਗਰੇਜ਼ੀ ਦੀਆਂ ਕਈ ਕਿਤਾਬਾਂ ਵਿੱਚ ਵੀ ਸਿੱਧੂ ਬਰਾੜਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ।
ਬਰਾੜ ਬੰਸ ਵਿਚੋਂ ਸੰਘਰ, ਕਪੂਰਾ, ਡੱਲਾ, ਦਾਨ ਸਿੰਘ, ਸੇਮਾ ਮਹਾਰਾਜਾ ਆਲਾ ਸਿੰਘ ਮਹਾਨ ਜੋਧੇ ਸਨ। ਸਿੱਧੂਆਂ ਵਿਚੋਂ ਭਾਈ ਫਤਿਹ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਮਹਾਂਬਲੀ ਹੋਏ ਹਨ। ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ, ਨਾਭਾ, ਜੀਂਦ, ਕੈਂਥਲ, ਫਰੀਦਕੋਟ, ਪੰਜ ਰਿਆਸਤਾਂ ਸਨ। ਸਿੱਧੂ?ਬਰਾੜ ਜੰਗਜੂ ਸਨ। ਮਾਲਵੇ ਵਿੱਚ ਸਿੱਧੂ?ਬਰਾੜਾਂ ਦਾ ਬੋਲਬਾਲਾ ਸੀ। ਮਾਝੇ ਤੇ ਦੁਆਬੇ ਦੇ ਜੱਟ ਸਿੱਖਾਂ ਨੂੂੰ ਜਦੋਂ ਮੁਸਲਮਾਨ ਹਾਕਮ ਤੰਗ ਕਰਦੇ ਸਨ ਤਾਂ ਬਹੁਤੇ ਸਿੱਖ ਮਾਲਵੇ ਦੇ ਲੱਖੀ ਜੰਗਲ ਵਿੱਚ ਆ ਰਹਿੰਦੇ ਸਨ। ਸਿੱਧੂ ਬਰਾੜ ਹੁਣ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇਹ ਜੱਟਾਂ ਦਾ ਸਭ ਤੋਂ ਤਕੜਾ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਸਿੱਖ ਸੰਘਰਸ਼ ਵਿੱਚ ਵੀ ਜੱਟਾਂ ਦੀ ਕੁਰਬਾਨੀ ਮਹਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ। ਸਿੱਧੂਆਂ, ਬਰਾੜਾਂ ਦੀ ਪੰਜਾਬ ਨੂੰ ਮਹਾਨ ਦੇਣ ਹੈ।
ਸਿਆਲ : ਇਹ ਪਰਮਾਰ ਰਾਜਪੂਤ ਵਿਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਅਵਾ ਕਰਦੇ ਹਨ। ਰਾਏ ਸਿਆਲ ਜਾਂ ਸਿਉ ਜਿਥੋਂ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ। ਰਾਮਪੁਰ ਵਿੱਚ ਲੜਾਈਆਂ ਝਗੜਿਆਂ ਦੇ ਕਾਰਨ ਸਿਆਲ ਭਾਈਚਾਰਾ ਅਲਾਉੱਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵੱਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ ਘੁੰਮਦੇ ਹੀ ਆਖ਼ਿਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖ਼ਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲ੍ਹਾ ਬਣਾ ਲਿਆ। ਜੱਟ ਭਾਈਚਾਰੇ ਵਿੱਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫ਼ੀ ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ ਉਹ ਝੁੱਗੀਆਂ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉੱਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ ਹੌਲੀ ਉਹ ਦੂਰ ਤੱਕ ਫੈਲ ਗਏ। ਹੁਣ ਸਿਆਲ ਦੋ ਮੁੱਖ ਸ਼ਾਖਾ ਫਤਿਆਣਾ ਅਤੇ ਤਰਹਾਣਾ ਵਿੱਚ ਵੰਡੇ ਗਏ।ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਰਸਮ ਰਿਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾਂ ਚਨਾਬ?ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖ਼ਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ। ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖ਼ਾਨਦਾਨ ਵਿਚੋਂ ਹੀਰ ਹੋਈ ਹੈ। ਜੋ ਧੀਦੋ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ। ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ। ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂੰਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂੂੰ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ, ਉਨ੍ਹਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕੀਤੀ। ਉਹ ਘਿਉ, ਦੁੱਧ, ਦਹੀ, ਮਖਣ ਖਾਣ ਤੇ ਪਸ਼ੂ ਰੱਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ, ਲੜਾਕੇ ਤੇ ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾਂ ਦੀਆਂ ਖਓੀ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾਂ ਦੇ ਆਖ਼ਰੀ ਅਹਿਮਦ ਖ਼ਾਨ ਨੂੰ ਕੈਦ ਕਰਕੇ ਸਿਆਲਾਂ ਦਾ ਰਾਜ ਖਤਮ ਕਰ ਦਿੱਤਾ।
ਸੰਨ 1857 ਈ. ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ, ਫਤਿਆਣਾ, ਝੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗੇਰਜ਼ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਝੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾਂ ਨੇ ਆਪਣੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫ਼ੀ ਉੱਨਤ ਕੀਤਾ ਸੀ। ਉਹ ਸਫ਼ਲ ਕ੍ਰਿਸਾਨ ਵੀ ਸਨ।
ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਹਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ। ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹਨ। ਕਈ ਇਤਿਹਾਸਕਾਰ ਸਿਆਲਾਂ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆਂ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੋ ਸਲਵਾਨ ਰਾਜੇ ਹੋਣਾ ਹੈ। ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ ਰਾਜਪੂਤ ਸੀ। ਹੂਣਾਂ ਤੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸ਼ਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਪਰ ਡੇਰਾ ਗਾਜ਼ੀ ਖਾਂ ਦੇ ਸਿਆਲਾਂ ਜੱਟ ਹੀ ਗਿਣਿਆ ਜਾਂਦਾ ਸੀ। ਰਾਜਪੂਤ ਸਿਆਲ ਜੱਟ ਸਿਆਲਾਂ ਨਾਲੋਂ ਉੱਚੇ ਸਮਝੇ ਜਾਂਦੇ ਸਨ। ਇਹ ਉੱਘਾ ਗੋਤ ਹੈ। 

ਸੰਧੂ : ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883?84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ?ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੂੰ ਹੀ ਦੇਣ।

ਗੰਢੂ

ਗੰਢੂ : ਗੰਢੂ,ਗਿੱਲ ਤੇ ਝੱਜ ਵਰਯਾਹਾ ਰਾਜਪੂਤ ਹਨ। ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਰਾਜੇ ਜਗਦੇਉ ਪਰਮਾਰ ਨਾਲ ਬਾਰਵੀਂ ਸਦੀ ਦੇ ਆਰੰਭ ਵਿੱਚ ਭੱਟਨੇਰ ਤੋਂ ਉਠ ਕੇ ਆਏ। ਗੰਢੂ, ਮਾਂਗਟ, ਝੱਜ, ਮੰਡੇਰ, ਪਰਮਾਰ ਆਦਿ ਕਬੀਲਿਆਂ ਦੀ ਸਹਾਇਤਾ ਨਾਲ ਰਾਜੇ ਜਗਦੇਉ ਨੇ ਮਹਿਮੂਦ ਗਜ਼ਨਵੀ ਦੇ ਪੜੋਤੇ ਨੂੰ ਹਾਰ ਦੇ ਕੇ ਦਰਿਆ ਸਤਲੁਜ ਦੇ ਖੇਤਰ ਲੁਧਿਆਣੇ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਸ ਸਮੇਂ ਗੰਢੂ ਕਬੀਲੇ ਦੇ ਲੋਕ ਇਸੜੂ ਤੇ ਇਸ ਦੇ ਆਲੇ ਦੁਆਲੇ ਆਬਾਦ ਹੋ ਗਏ। ਮਾਦਪੁਰ ਵਿੱਚ ਇਨ੍ਹਾਂ ਦੇ ਜਠੇਰੇ ਦਾ ਵਖੂਆ ਹੈ। ਦੀਵਾਲੀ ਤੇ ਵਿਆਹ ਸ਼ਾਦੀ ਦੇ ਸਮੇਂ ਇਸ ਦੀ ਮਾਨਤਾ ਕੀਤੀ ਜਾਂਦੀ ਹੈ। ਜਿਲ੍ਹਾ ਲੁਧਿਆਣਾ ਵਿੱਚ ਖੱਨੇ ਦੇ ਪਾਸ ਵੀ ਇੱਕ ਪਿੰਡ ਗੰਡੂਆਂ ਹੈ। ਸੁਨਾਮ ਦੇ ਨਜ਼ਦੀਕ ਵੀ ਗੰਢੂ ਗੋਤ ਦਾ ਇੱਕ ਪੁਰਾਣਾ ਪਿੰਡ ਗੰਢੂਆਂ ਹੈ। ਇਸ ਪਿੰਡ ਦੇ ਹੀ ਦੋ ਬਜ਼ੁਰਗਾਂ ਨੇ ਆਪਣੇ ਸਾਰੇ ਲਾਣੇ ਨੂੰ ਨਾਲ ਲੈ ਕੇ ਮਾਨਸਾ ਦੇ ਖੇਤਰ ਵਿੱਚ ਮੋਹੜੀ ਗੜ ਕੇ ਗੰਢੂ ਕਲਾਂ ਤੇ ਗੰਢੂ ਖੁਰਦ ਦੋ ਨਵੇਂ ਪਿੰਡ ਵਸਾਏ ਸਨ। ਲੁਧਿਆਣੇ ਜਿਲ੍ਹੇ ਦੇ ਮਾਦਪੁਰ ਪਿੰਡ ਦੇ ਬਿਨੇਪਾਲ ਜੱਟ ਵੀ ਗੰਢੂਆਂ ਦੀ ਬਰਾਦਰੀ ਵਿਚੋਂ ਹਨ।
ਗੰਢੂ ਗੋਤ ਦੇ ਜੱਟ ਮਾਲਵੇ ਦੇ ਲੁਧਿਆਣਾ, ਸੰਗਰੂਰ ਤੇ ਮਾਨਸਾ ਦੇ ਜਿਲ੍ਹਿਆਂ ਵਿੱਚ ਹੀ ਵਸਦੇ ਹਨ। ਇਹ ਸਾਰੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਗੰਢੂ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤਾ ਉੱਘਾ ਗੋਤ ਨਹੀਂ ਹੈ। ਗੰਢੂ ਤੇ ਬਿਨੇਪਾਲ ਇਕੋ ਭਾਈਚਾਰੇ ਵਿਚੋਂ ਹਨ। ਜੱਟਾਂ ਦੇ ਬਹੁਤੇ ਗੋਤ ਵਡੇਰਿਆਂ ਦੇ ਨਾਮ ਤੇ ਹੀ ਹਨ। ਕਈ ਗੋਤ ਕੋਈ ਅੱਲ ਪੈਣ ਕਾਰਨ ਹੀ ਪ੍ਰਚਲਿਤ ਹੋ ਗਏ ਹਨ। ਜੱਟਾਂ ਨੂੰ ਉਨ੍ਹਾਂ ਦੇ ਗੋਤ ਦੇ ਨਾਮ ਤੇ ਹੀ ਪਿੰਡ ਵਿੱਚ ਬੁਲਾਇਆ ਜਾਂਦਾ ਸੀ। ਕਈ ਪਿੰਡ ਇਕੋ ਗੋਤ ਦੇ ਹੀ ਹੁੰਦੇ ਸਨ ਪਰ ਕੁਝ ਪਿੰਡਾਂ ਵਿੱਚ ਇੱਕ ਤੋਂ ਵੱਧ ਗੋਤ ਦੇ ਲੋਕ ਵੀ ਰਹਿੰਦੇ ਹਨ। ਹਿੰਦੂ, ਸਿੱਖ ਜੱਟ ਆਪਣਾ ਗੋਤ ਛੱਡ ਕੇ ਹੀ ਵਿਆਹ ਸ਼ਾਦੀ ਕਰਦੇ ਸਨ ਪਰ ਮੁਸਲਮਾਨ ਜੱਟ ਆਪਣੇ ਸੱਕੇ ਚਾਚੇ ਜਾਂ ਸੱਕੇ ਮਾਮੇ ਦੀ ਲੜਕੀ ਨਾਲ ਵੀ ਸ਼ਾਦੀ ਕਰ ਲੈਂਦੇ ਸਨ। ਸਾਇੰਸ ਅਨੁਸਾਰ 'ਕਜ਼ਨ ਮੈਰਿਜ' ਠੀਕ ਨਹੀਂ ਹੈ। ਬਹੁਤੇ ਗੰਢੂ ਜੱਟ ਸਿੱਖ ਹੀ ਹਨ।

ਢਿੱਲੋਂ

ਢਿੱਲੋਂ = ਇਹ ਸਰੋਆ ਰਾਜਪੂਤਾਂ ਵਿਚੋਂ ਹਨ | ਅਠਵੀੰ ਸਦੀ ਵਿਚ ਤੂਰਾਂ ਸ਼ਾਹ ਨੇ ਸਰੋਆ ਦੀ ਬੰਸ ਦੇ ਲੋਕਾ ਢਿੱਲੋਂ,ਸੰਘੇ ਤੇ ਮਲ੍ਹੀ ਭਾਈਚਾਰੇ ਦੇ ਲੋਕਾਂ ਤੋ ਦਿਲੀ ਖੋਲੀ ਸੀ | ਇਹ ਦਿਲੀ ਦਾ ਖੇਤਰ ਛਡ ਕੇ ਰਾਜਸਤਾਨ ਵਾਲ ਆ ਗਾਏ | ਫਿਰ ਕਾਫੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠ ਕੇ ਹੋਲੀ ਹੋਲੀ ਸਾਰੇ ਪੰਜਾਬ ਵਿਚ ਖਿਲਾਰ ਗਾਏ | ਲੁਧਿਆਣੇ ਖੇਤਰ ਦੇ ਬਹੁਤੇ ਢਿੱਲੋਂ ਦੋਆਬੇ ਵਾਲ ਚਲੇ ਗਾਏ | ਢਿੱਲੋਂ ਸੂਰਜਬੰਸੀ ਹਨ | ਅਮ੍ਰਿਤ੍ਸਾਰੀ ਢਿੱਲੋਂਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਭਾਰਤ ਦੇ ਸੂਰਮੇ ਤੇ ਮਹਾਂ ਦਾਨੀ ਰਾਜਾ ਕਰਨ ਦੇ ਪੁਤਰ ਲੋਹਸੇਨ ਦਾ ਪੁਤਰ ਸੀ | ਕਰਨ ਕਰੂਕਸ਼ੇਤਰ ਦੇ ਯੁੱਧ ਵਿਚ ਮਾਰਿਆ ਗਿਆ ਸੀ | ਉਸ ਦੀ ਬੰਸ ਦੇ ਲੋਕ ਪਹਲਾ ਰਾਜਸਤਾਨ ਤੇ ਫਿਰ ਬਠਿੰਡੇ ਖੇਤਰ ਵਿਚ ਆ ਗਾਏ | ਹੁਣ ਵੀ ਬਠਿੰਡੇ ਦੇ ਦਖਣੀ ਖੇਤਰ ਵਿਚ ਢਿੱਲੋਂ ਜੱਟ ਕਾਫੀ ਗਿਣਤੀ ਵਿਚ ਹਨ | ਮੋਗੇ ਦੇ ਢਿੱਲੋਂ ਗੋਤ ਦੇ ਜੱਟ ਕਾਫੀ ਪਰਭਾਵ੍ਸ਼ਾਲੀ ਹਨ | ਇਹਨਾ ਬਹੁਤ ਉਨਤੀ ਕੀਤੀ ਹੈ | ਬੀ.ਐਸ. ਦਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਵਿਚ ਬਹੁਤ ਹੀ ਪੁਰਾਣਾ ਕਬੀਲਾ ਮੰਨਦਾ ਹੈ | ਇਹ ਸਿਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿਚ ਵਸਦੇ ਸਨ | ਢਿੱਲੋਂ ਗੋਤ ਦੇ ਲੋਕ ਛੀਂਬੇ ਅਦਿ ਪਛੜੀਆਂ ਸ਼੍ਰੇਣਿਆਂ ਵਿਚ ਆਉਂਦੇ ਹਨ | ਜਿਹੜੇ ਢਿੱਲੋਂ ਜੱਟਾਂ ਨੇ ਪਿਛੜਿਆਂ ਸ਼੍ਰੇਣਿਆਂ ਨਾਲ ਰਿਸ਼ਤੇਦਾਰੀ ਪਾ ਲਾਈਆਂ ਜਾਂ ਪਿਛੜਿਆਂ ਸ਼੍ਰੇਣਿਆਂ ਵਾਲੇ ਕਾਮ ਕਰਣ ਲੱਗ ਪਏ, ਓੁਹ ਪਛੜੀਆਂ ਸ਼੍ਰੇਣਿਆਂ ਵਿਚ ਰਲ ਮਿਲ ਗਾਏ | ਗੋਤ ਨਹੀ ਬਦਲਇਆ ਜਾਤੀ ਬਦਲ ਗਈ | ਸਾਂਝੇ ਪੰਜਾਬ ਵਿਚ ਅੰਮ੍ਰਿਤਸਰ ਤੇ ਗੁਜਰਾਂਵਾਲ ਵਿਚ ਹੀ ਸਭ ਤੋ ਵੱਧ ਢਿੱਲੋਂ ਆਬਾਦ ਹਨ | ਢਿੱਲੋਂ ਭਾਈਚਾਰੇ ਦੇ ਲੋਕ ਸੋਲਵੀਂ ਸਦੀ ਦੇ ਅੰਤ ਵਿਚ ਰਾਜਸਤਾਨ ਤੇ ਹਰਿਆਣੇ ਤੋਂ ਚਲ ਕੇ ਪੰਜਾਬ ਵਿਚ ਮਾਲਵੇ ਦੇ ਇਲਾਕੇ ਵਿਚ ਸਭ ਤੋਂ ਪਹਲਾ ਆਬਾਦ ਹੋਏ | ਮਾਲਵੇ ਦੇ ਸਾਰੇ ਜਿਲਿਆਂ ਵਿਚ ਹੀ ਢਿੱਲੋਂ ਕਾਫੀ ਗਿਣਤੀ ਵਿਚ ਆਬਾਦ ਹਨ | ਢਿਲਵਾਂ ਨਾਮ ਦੇ ਪੰਜਾਬ ਵਿਚ ਕਈ ਪਿੰਡ ਹਨ | ਢਿਲਵਾਂ ਦੇ ਪ੍ਰੋਹਤੀ ਮਰਾਸੀ ਹੁੰਦੇ ਹਨ | ਇਹਨਾ ਨੂ ਢਿਲਵਾਂ ਦੀਆਂ ਮੂੰਹੀਆਂ ਬਾਰੇ ਕਾਫੀ ਜਾਣਕਾਰੀ ਹੁੰਦੀ ਹੈ | ਢਿਲਵਾਂ ਦੇ ਤਿੰਨ ਉੱਪ-ਗੋਤ ਬਾਜ਼,ਸਾਜ ਤੇ ਸੰਧੇ ਹਨ | ਵੇਖਣ ਨੂੰ ਢਿੱਲੋਂ ਭਾਈਚਾਰੇ ਦੇ ਲੋਕ ਢਿਲੇ ਲਗਦੇ ਹਨ ਪਰ ਦਿਮਾਗੀ ਤੋਰ ਤੇ ਬਹੁਤ ਚੁਸਤ ਹੁੰਦੇ ਹਨ | ਲੁਧਿਆਣੇ ਵਿਚ ਢਿੱਲੋਂ ਕਾਫੀ ਸਮੇਂ ਤੋ ਆਬਾਦ ਹਨ | ਇਸ ਖੇਤਰ ਵਿਚ ਇਕ ਪਿੰਡ ਦਾ ਨਾਮ ਢਿੱਲੋਂ ਹੈ | ਓੁਥੇ ਇਹਨਾਂ ਨੇ ਆਪਣੇ ਜਠੇਰੇ ਦਾ ਮੱਠ ਬਣਾਇਆ ਹੈ | ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ | ਪੁਤਰ ਜਨਮ ਤੇ ਵਿਆਹ ਤੇ ਖੁਸ਼ੀ ਵਿਚ ਗੁੜ ਅਦਿ ਦਸ ਚੜਾਵਾ ਦਿਤਾ ਜਾਂਦਾ ਹੈ | ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿਤੀ ਜਾਂਦੀ ਹੈ | ਸਿਆਲਕੋਟ ਦੇ ਇਲਾਕੇ ਵਿਚ ਬਹੁਤੇ ਦਿੱਲੋਂ ਮੁਸਲਮਾਨ ਬਣ ਗਾਏ ਸਨ | ਹਰਿਆਣਾ ਵਿਚ ਢਿੱਲੋਂ ਹਿੰਦੂ ਜਾਟ ਹਨ | ਦੋਆਬੇ ਵਿਚ ਦਿੱਲੋਂ ਬਰਾਦਰੀ ਦੇ ਲੋਕ ਕਾਫੀ ਆਬਾਦ ਹਨ | ਕਪੂਰਥਲਾ ਵਿਚ ਇਸ ਬਰਾਦਰੀ ਦਾ ਪ੍ਰਸਿਧ ਪਿੰਡ ਢਿਲਵਾਂ ਹੈ | ਜਲੰਧ,ਨਵਾਂ ਸ਼ਿਹਰ ਤੇ ਹੋਸ਼ਿਆਰਪੂਰ ਦੇ ਖੇਤਰ ਵਿਚ ਵਿਚ ਵੀ ਦਿਲ੍ਲ੍ਵਾਂ ਦੇ ਕਈ ਪਿੰਡ ਹਨ | ਕਈ ਅੰਗਰੇਜ ਆਪਣਾ ਗੋਤ ਢਿੱਲੋਂ ਲਿਖਦੇ ਹਨ | ਇਹਨਾਂ ਦੇ ਵਡੇਰੇ ਜਰੁਰ ਪੰਜਾਬ ਤੋਂ ਗਾਏ ਹੋਣ ਗਾਏ | ਹੁਣ ਵੀ ਜਿਹੜੀਆਂ ਮੇਮਾਂ ਪੰਜਾਬੀ ਜੱਟ ਨਾਲ ਵਿਆਹ ਕਰਦਿਆਂ ਹਨ,ਓੁਹਨਾ ਦੀ ਬੰਸ ਦੇ ਲੋਕਾਂ ਦਾ ਗੋਤ ਵੀ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ | ਕਈ ਜੱਟਾਂ ਦੇ ਗੋਤ ਜੇਹੜੇ ਪਛੜੀਆਂ ਸ਼ਰੇਣੀ ਅਤੇ ਦਲਿਤ ਜਾਤੀਆਂ ਵਿਚ ਹਨ | ਇਹ ਅਸਲ ਵਿਚ ਜੱਟਾਂ ਦੇ ਗੋਤ ਹੀ ਹਨ | ਗਿੱਲ,ਥਿੰਦ,ਸੰਧੂ,ਵੜਾਇਚ,ਢਿੱਲੋਂ ਅਦਿ ਜੱਟਾਂ ਦੇ ਗੋਤ ਹੀ ਹਨ | ਗੋਤ ਨਹੀਂ ਬਦਲਦੇ ਧਰਮ ਤੇ ਜਾਤੀ ਬਦਲ ਜਾਂਦੀ ਹੈ | ਢਿੱਲੋਂ ਜੱਟਾਂ ਦਾ ਇਕ ਬਹੁਤ ਵਡਾ ਗੋਤ ਹੈ | ਢਿੱਲੋਂ ਹਿੰਦੂ,ਸਿਖ,ਮੁਸਲਮਾਨ ਅਤੇ ਈਸਾਈ ਚਾਰੇ ਧਰਮਾਂ ਵਿਚ ਹਨ |ਢਿੱਲੋਂ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿਧ ਗੋਤ ਹੈ |

Tuesday, 17 December 2019

ਮਾਨ

ਮਾਨ :
ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ–ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ–ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ। ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ–ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ। 
ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ। ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ। 
ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ, ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ। 
ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ। 
ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿੱਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ।
ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ। 
ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ।
ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ–ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ। 
ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉਘੇ ਪਿੰਡ ਹਨ। 
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ। 
ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ–ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ–ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ। 
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ–ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।

ਸੰਧੂ ਗੋਤ

SANDHU
ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883?84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ?ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੂੰ ਹੀ ਦੇਣ। ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂੰਹੀਆਂ ਜ਼ੁਬਾਨੀ ਯਾਦ ਹਨ। ਕਈ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ  ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ 
ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜਿਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖ਼ਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।
ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾਂ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।
ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸੀ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।
ਸੰਧੂ, ਸਿੰਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੇੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤ੍ਰਖਾਣਾਂ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਨ੍ਹਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮੁਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ' ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਿਤ ਤੇ ਮਿਥਿਆਹਸਕ ਕਹਾਣੀਆਂ ਵੀ ਪ੍ਰਚਲਤ ਹਨ।
ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤ ਮੁਸਮਲਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ' ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮਰ੍ਹਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌ ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ
—————————————-
ਹਰ ਇੱਕ ਸਮਾਜ ਦੀ ਬਣਤਰ,ਉਸਦੀ ਵਿਕਾਸ ਗਤੀ ਅਤੇ ਦਿਸ਼ਾ ਵਿੱਚ ਜਾਤੀ ਪ੍ਰਣਾਲੀ ਦਾ ਵਿਸ਼ੇਸ ਯੋਗਦਾਨ ਹੁੰਦਾ ਹੈ। ਜਾਤੀ ਇੱਕ ਤਰ੍ਰਾ ਦਾ ਬੰਦ ਵਰਗ ਹੁੰਦਾ ਹੈ।ਇੱਕ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਦਾ ਹੈ, ਉਮਰ ਭਰ ਉਸਦਾ ਮੈਬਰ ਰਹਿੰਦਾ ਹੈ। ਹਰ ਸੱਭਿਆਚਾਰ ਦੀਆ ਆਪਣੀਆਂ ਜਾਤਾਂ ਤੇ ਗੋਤ ਹੁੰਦੇ ਹਨ। ਜੋ ਉਸ ਤੇ ਨਿਖੜਵੇ ਲੱਛਣਾ ਦਾ ਹਿੱਸਾ ਬਣਦੇ ਹਨ[1] ਪਰ ਇਥੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਹੀ ਦਸ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਕਰਕੇ ਪੰਜਾਬ ਵਿੱਚ ਸਿੱਖ ਧਰਮ ਦੇ ਲੋਕ ਜਿਆਦਾ ਹਨ। ਜੇਕਰ ਅਸੀਂ ਸਿੱਖ ਧਰਮ ਦਾ ਉਪਦੇਸ਼ ਜੋ ਸਾਨੂੰ ਗੁਰਬਾਣੀ ਤੋ ਮਿਲਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ "ਮਾਨਸ ਕੀ ਜਾਤਿ ਸਭੇ ਏਕੇ ਪਹਿਚਾਨਬੋ" ਸਿੱਖ ਧਰਮ ਵਿੱਚ ਜਾਤ-ਪਾਤ, ਸਤੀਆਂ, ਅਤੇ ਹੋਰ ਕਰਮ ਕਾਂਡ ਤੋਂ ਸਾਫ ਮਨਾਂ ਕੀਤਾ ਗਿਆ ਹੈ ਪਰ ਫਿਰ ਵੀ ਅੱਜ ਦੇ ਸਮਾਜ ਵਿੱਚ ਲੋਕ ਜਾਤਾਂ ਪਾਤਾਂ ਮਗਰ ਲੱਗੇ ਹੋਏ ਨੇ।
ਜਾਤਪਾਤ ਸ਼ਬਦ ਅਤੇ ਪਰਿਭਾਸ਼ਾ
——————————
'ਜਾਤਪਾਤ'ਸ਼ਬਦ ਅਗ੍ਰੇਜ਼ੀ ਕਾਸਟ ਦਾ ਰੂਪਾਂਤਰ ਹੈ। ਜਿਸਦੀ ਉਤਪਤੀ ਪੁਰਤਗਾਲੀ ਸ਼ਬਦ casta ਤੋ ਹੋਈ ਮੰਨੀ ਜਾਂਦੀ ਹੈ। ਜਿਸਦੇ ਅਰਥ ਹਨ 'ਨਸਲ ਦੇ ਭੇਦ' ਜਾਤੀ ਪ੍ਰਣਾਲੀ ਦੀ ਉਤਪਤੀ ਤੇ ਵਿਕਾਸ ਬਾਰੇ ਅਨੇਕਾ ਸਿਧਾਂਤ ਪ੍ਰਚਲਿਤ ਹਨ ਪਰ ਹਲੇ ਤੱਕ ਕੋਈ ਤਸੱਲੀਬਖ਼ਸ ਨਿਰਣਾ ਨਹੀਂ ਹੋਇਆ ਅਸਲ ਵਿੱਚ ਜਾਤੀ ਪ੍ਰਣਾਲੀ ਇੱਕ ਬਹੁਤ ਗੁਝਲਦਾਰ ਪ੍ਰਕਿਰਿਆ ਹੈ। ਜਿਸਨੂੰ ਪਰਿਭਾਸ਼ਤ ਕਰਨਾ, ਬਹੁਤ ਹੀ ਕਠਿਨ ਕਾਰਜ ਹੈ।
ਪੰਜਾਬ ਦੀਆ ਜਾਤਾਂ
——————-
ਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਜਾਤੀ ਤੋ ਆਰੰਭ ਹੁੰਦਾ ਹੈ। ਇਹਨਾ ਦੇ ਮੁਢਲੇ ਸਾਹਿਤ ਰਿਗਵੇਦ ਵਿੱਚ ਉਸ ਸਮੇ ਦੇ ਕੇਵਲ ਤਿੰਨ ਵਰਨਾਂ ਦਾ ਹੀ ਜ਼ਿਕਰ ਮਿਲਦਾ ਹੈ। ਜਿੰਨਾ ਨੂੰ ਬ੍ਰਾਹਮਣ, ਕੱਸਤਰੀ ਅਤੇ ਵੈਸ਼ ਕਿਹਾ ਜਾਂਦਾ ਸੀ। ਤੀਸਰੇ ਵਰਗ ਵਿੱਚ ਬਾਕੀ ਆਮ ਲੋਕਾ ਦੇ ਸਮੂਹ ਹੁੰਦੇ ਸਨ। ਇਸ ਤੋ ਬਾਅਦ ਰਿਗਵੇਦ ਦੇ ਦਸਵੇ ਮੰਡਲ ਦੇ ਪੁਰਸ ਸੁਵਕਤ ਨਾਮ ਦੇ ਭਾਗ ਵਿੱਚ ਚਾਰ ਵਰਨਾਂ ਦਾ ਜ਼ਿਕਰ ਹੋਇਆ ਹੈ। ਉਹ ਹਨ ਬ੍ਰਾਹਮਣ, ਰਾਜਨਯ,ਵੈਸ਼, ਸੂਦਰ ਇਹ ਚਾਰੇ ਵਰਣਾ ਨੂੰ ਰਚਨਹਾਰੇ ਨੇ ਕ੍ਰਮਵਾਰ ਮੂੰਹ,ਬਾਹਾਂ,ਪੱਟਾ ਅਤੇ ਪੈਰਾ ਤੋ ਪੈਦਾ ਹੋਏ ਮੰਨਿਆ ਹੈ ਪੰਜਾਬ ਵਿੱਚ ਮਿਲਦੀ ਜਾਤੀ ਪ੍ਰਣਾਲੀ ਇਹਨਾ ਵਰਨਾਂ ਦਾ ਹੀ ਵਿਸਤਾਰ ਹੈ।
ਬ੍ਰਾਹਮਣ
———
ਪੰਜਾਬ ਵਿੱਚ ਬ੍ਰਾਹਮਣਾਂ ਦੇ ਪ੍ਰਮੁੱਖ ਕਾਰਜ ਵਿਦਿਆ ਪੜ੍ਹਨੀ,ਪੜ੍ਹਾਉਣੀ, ਯੱਗ ਕਰਨਾ, ਕਰਾਉਣਾ, ਦਾਨ ਲੈਣਾ,ਦੇਣਾ ਆਦਿ ਹਨ। ਪੰਜਾਬ ਵਿੱਚ ਬ੍ਰਾਹਮਣਾ ਦੀਆ ਦੋ ਪ੍ਰਮੁੱਖ ਜਾਤੀਆ ਹਨ। ਜਿਹਨਾ ਵਿਚੋ ਇੱਕ ਸਾਰਸ੍ਵਤ ਬ੍ਰਾਹਮਣ ਹੈ।ਤੇ ਦੂਜੀ ਗੋੜ ਬ੍ਰਾਹਮਣ ਹੈ।
1. ਸਾਰਸ੍ਵਤ ਬ੍ਰਾਹਮਣ ਸ਼ੁਰੂ ਵਿੱਚ ਇਹ ਜਾਤੀ ਸਰਸਵਤੀ ਨਦੀ ਦੇ ਕੰਢੇ ਰਹਿਆ ਕਰਦੀ ਸੀ।ਇਸੇ ਕਾਰਨ ਇਹ ਸਾਰਸ੍ਵਤ ਨਾਂ ਨਾਲ ਜਾਣੇ ਜਾਂਦੇ ਹਨ। ਇੰਨਾ ਵਿੱਚ ਵੀ ਅੱਗੇ ਅਨੇਕਾ ਉਪਜਾਤਾਂ ਅਤੇ ਗੋਤ ਮਿਲਦੇ ਹਨ। ਜਿਵੇ ਭਾਰਦਵਾਜ, ਜੋਸ਼ੀ, ਪ੍ਰਭਾਕਰ,ਕੌਸਕ,ਆਦਿ ਵੰਨਗੀਆ ਹਨ। ਇਹ ਵਿਆਹ ਸ਼ਾਦੀ ਆਪਣੀ ਜਾਤੀ ਅੰਦਰ ਪਰੰਤੂ ਨਾਨਕੇ ਤੇ ਦਾਦਕੇ ਗੋਤ ਤੋ ਬਾਹਰ ਕਰਦੇ ਹਨ।
2. ਗੌੜ ਬ੍ਰਾਹਮਣ ਇਹ ਬਹੁਤ ਚੁਸਤ ਚਲਾਕ ਜਾਤੀ ਹੈ ਗੱਲਾਂ ਬਾਤਾਂ ਰਾਹੀ ਇਹ ਨਵੀ ਦੁਨੀਆ ਸਿਰਜ ਲੈਂਦੇ ਹਨ। ਇੰਨਾ ਬਾਰੇ ਪ੍ਰਸਿੱਧ ਹੈ :-
“ਅਨਪੜ੍ਹ ਗੌੜ ਪੜਿਆ ਵਰਗਾਂ
ਪੜਿਆ ਗੌੜ ਖੁਦਾ ਵਰਗਾ”
ਦਾਨ ਦੱਛਣਾ ਲੈਣਾ ਪਾਠ ਕਰਨਾ ਪਰੋਸੇ ਲੈਣੇ ਇੰਨਾ ਦਾ ਕੰਮ ਹੈ।ਪਰ ਬਹੁਤ ਥਾਂਈ ਇਹ ਚੰਗੀ ਮਾਲਦਾਰ ਅਸਾਮੀ ਬਣੇ ਹੋਏ ਹਨ।
ਜੱਟ
—-
ਪੰਜਾਬ ਦੀ ਕਿਰਸਾਨੀ ਵਸੋਂ ਦਾ ਇੱਕ ਵੱਡਾ ਹਿੱਸਾ ਜੱਟ ਹਨ ਜੋ ਜੁਸੇ ਦੇ ਤਕੜੇ ਮਿਹਨਤੀ ਹਨ ਪੰਜਾਬ ਵਿੱਚ ਵੱਸਦੇ ਸਿੱਖ ਜੱਟਾਂ ਦੀਆ ਕਈ ਗੋਤਾ ਸਿੱਧੂ,ਬਰਾੜ,ਸੇਖੋਂ, ਬੈਨੀਪਾਲ, ਗਰੇਵਾਲ,ਚੌਹਾਨ ਆਦਿ ਜੈਸਲਮੇਰ ਤੋ ਪੰਜਾਬ ਵਿੱਚ ਆ ਕੇ ਵਸੇ।
ਮਾਝੇ ਵਿੱਚ ਢਿੱਲੋ ਗੋਤ ਦੇ ਜੱਟ ਵਧੇਰੇ ਹਨ। ਇਸ ਤੋ ਇਲਾਵਾਂ ਭੁੱਲਰ,ਮਾਨ,ਗਿੱਲ ਆਦਿ ਵੀ ਮੌਜੂਦ ਹਨ। ਜੱਟ ਜਾਤੀ ਕਰੇਵਾ,ਵਿਧਵਾ ਵਿਆਹ,ਚਾਦਰ ਪਾਉਣਾ ਆਦਿ ਵਿਆਹ ਦੀਆ ਰਸਮਾਂ ਨੂੰ ਮੰਨਦੇ ਹਨ। ਜੱਟ ਦੇ ਸੁਭਾਅ ਕਰਕੇ ਜੱਟ ਸੌਦਾ,ਜੱਟ ਬੂਟ ਆਦਿ ਅਨੇਕਾਂ ਸ਼ਬਦ ਜੱਟ ਦੇ ਵੰਨ ਸੁਵੰਨੇ ਕਿਰਦਾਰ ਵੱਲ ਵੀ ਸੰਕੇਤ ਕਰਦੇ ਹਨ।
ਬਾਣੀਏ
——-
ਇਹ ਵਧੇਰੇ ਕਰਕੇ ਹੱਟੀ ਜਾਂ ਵਣਜ ਕਰਦੇ ਰਹੇ ਹਨ, ਇਹ ਵੈਸ਼ ਜਾਤੀ ਵਿੱਚੋ ਮੰਨੇ ਜਾਂਦੇ ਹਨ। ਇਹ ਵੰਡ ਤੋ ਪਹਿਲਾ ਪੂਰਬੀ ਪੰਜਾਬ ਵਿੱਚ ਰਹਿੰਦੇ ਸਨ।
ਕਾਸ਼ਤਕਾਰ ਤੇ ਪੇਸ਼ਾਵਰ ਜਾਤਾਂ
—————————-
ਸੈਣੀ,ਕੰਬੋਜ,ਅਰਾਦੀ, ਮਾਇਆਰ ਅਦਿ। ਪੇਸ਼ਾਵਰ ਜਾਤਾ ਨਾਈ, ਛੀਬੇ,ਝੀਉਰ ਆਦਿ ਪੇਸ਼ਾਵਰ ਜਾਤਾ ਹਨ ਨਾਈ ਦੀ ਪੰਜਾਬ ਵਿੱਚ ਹਰ ਮਹੱਤਵਪੂਰਨ ਰਸਮ ਕਰਨ ਸਮੇਂ ਹਾਜ਼ਰੀ ਜਰੂਰੀ ਹੈ।
ਕਾਰੀਗਰ,ਕਲਾਕਾਰ ਜਾਤਾਂ
—————————
ਇਸ ਵਿੱਚ ਲੱਕੜੀ ਲੋਹਾ,ਪੱਥਰ, ਸੋਨਾ ਆਦਿ ਵੱਖ- ਵੱਖ ਪਦਾਰਥਾ ਦੀ ਰੰਗਾਈ, ਧੁਲਾਈ, ਘੜਾਈ ਦਾ ਕੰਮ ਕਰਨ ਵਾਲੀਆ ਜਾਤਾ ਸ਼ਾਮਲ ਹਨ ਲੁਹਾਰ, ਤਰਖਾਣ,ਸੁਨਿਆਰ, ਘੁਮਿਆਰ ਆਦਿ।
ਹਰੀਜਨ ਜਾਤਾਂ
—————
ਦੀਆ ਜਾਤੀਆ ਸ਼ਾਮਿਲ ਹਨ ਇੱਕ ਉਹ ਜਾਤੀ ਹੈ ਜਿਸ ਦੇ ਛੂਹੇ ਤੋ ਭਿੱਟ ਨਹੀਂ ਚੜਦੀ, ਪਰੰਤੂ ਦੂਜੇ ਦੇ ਪਰਛਾਵੇ ਤੱਕ ਦੀ ਵੀ ਭਿੱਟ ਚੜ੍ਹ ਜਾਂਦੀ ਹੈ,ਜਦਕਿ ਭੰਗੀ,ਛੀਬੇ ਅਛੂਤ ਨਹੀਂ ਹਨ।

Sunday, 15 December 2019

ਜੱਟਾਂ ਦਾ ਇਤਿਹਾਸ

ਜੱਟਾਂ ਦਾ ਇਤਿਹਾਸ - 1
1. ਚੱਚਨਾਮਾ ਤੇ ਤਾਰੀਖੇ ਸਿੰਧ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ15 ਸੀ। ਇਹ ਰਾਏ ਜੱਟ ਸੀ। ਰਾਏ ਜੱਟ ਸਿੰਧ ਵਿੱਚ ਇਰਾਨ ਤੋਂ ਆਏ ਸਨ। ਰਾਏ ਖਾਨਦਾਨ16 ਨੇ ਸਿੰਧ ਉੱਤੇ 137 ਸਾਲ ਰਾਜ ਕੀਤਾ ਸੀ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੇਰ ਫੇਰ ਤੇ ਘਟੀਆ ਸਾਜ਼ਿਸ਼ ਕਰਕੇ ਚੱਚ ਬ੍ਰਾਹਮਣਾਂ ਨੇ ਜੱਟਾਂ ਤੋਂ ਰਾਜ ਖੋਹ ਲਿਆ ਸੀ। ਚੱਚ ਬ੍ਰਾਹਮਣ ਜੱਟਾਂ ਨਾਲ ਬਹੁਤ ਹੀ ਘਟੀਆ ਵਰਤਾਉ ਕਰਦੇ ਸਨ। ਜੱਟਾਂ ਨੂੰ ਦੁਸ਼ਮਣ ਸਮਝ ਕੇ ਉਨ੍ਹਾਂ ਤੇ ਬਹੁਤ ਪਾਬੰਦੀਆਂ ਲਾ ਦਿੱਤੀਆਂ ਸਨ। ਬਹੁਤੇ ਜੱਟ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ ਸਨ। ਜੱਟ ਬ੍ਰਾਹਮਣਵਾਦ ਦੇ ਵਿਰੁੱਧ ਸਨ। ਚੱਚ ਬ੍ਰਾਹਮਣਾਂ ਨੇ 650 ਈਸਵੀ ਵਿੱਚ ਜੱਟਾਂ ਤੋਂ ਧੋਖੇ ਨਾਲ ਨੌਜੁਆਨ ਰਾਣੀ ਤੋਂ ਆਪਣਾ ਬੁੱਢਾ ਪਤੀ ਮਰਵਾ ਕੇ ਰਾਜ ਪ੍ਰਾਪਤ ਕੀਤਾ ਸੀ। ਬ੍ਰਾਹਮਣ ਰਾਜੇ ਦਾ ਭੇਤੀ ਤੇ ਵਜ਼ੀਰ ਸੀ।
ਜੱਟ ਵੀ ਬ੍ਰਾਹਮਣਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਜਦ ਅਰਬੀ ਹਮਲਾਵਾਰ ਮੁਹੰਮਦ ਬਿਨ ਕਾਸਮ ਨੇ 712 ਈਸਵੀ ਵਿੱਚ ਸਿੰਧ ਤੇ ਹਮਲਾ ਕੀਤਾ ਤਾਂ ਜੱਟਾਂ ਦੇ ਕਈ ਪ੍ਰਸਿੱਧ ਤੇ ਵੱਡੇ ਕਬੀਲਿਆਂ ਨੇ ਮੁਹੰਮਦ ਬਿਨ ਕਾਸਮ ਨਾਲ ਬਾਇੱਜ਼ਤ ਸਮਝੌਤਾ ਕੀਤਾ।
ਕਾਸਮ ਨੇ ਜੱਟਾਂ ਨੂੂੰ ਪੱਗੜੀਆਂ ਤੇ ਤਲਵਾਰਾਂ ਭੇਂਟ ਕਰਕੇ ਉਨ੍ਹਾਂ ਦਾ ਬਹੁਤ ਹੀ ਮਾਣ ਸਤਿਕਾਰ ਕੀਤਾ। ਜੱਟਾਂ ਦੀ ਸਹਾਇਤਾ ਨਾਲ ਹੀ ਕਾਸਮ ਜਿੱਤ ਗਿਆ। ਨਮਕ ਹਰਾਮੀ ਚੱਚ ਬ੍ਰਾਹਮਣਾਂ17 ਦਾ ਅੰਤ ਬਹੁਤ ਹੀ ਬੁਰਾ ਹੋਇਆ ਸੀ। ਕਾਸਮ ਨੇ ਸਿੰਧ ਫਤਹਿ ਕਰਕੇ ਜੱਟਾਂ ਤੇ ਵੀ ਜ਼ਜ਼ੀਆਂ ਲਾ ਦਿੱਤਾ। ਕਾਸਮ ਦੀ ਧਾਰਮਿਕ ਨੀਤੀ ਕਾਰਨ ਜੱਟ ਉਸਦੇ ਵੀ ਵਿਰੁੱਧ ਹੋ ਗਏ। ਆਪਸੀ ਫੁੱਟ ਕਾਰਨ ਜੱਟ ਕਬੀਲੇ ਬਹੁਤ ਹੀ ਕਮਜ਼ੋਰ ਹੋ ਗਏ। ਉਸ ਸਮੇਂ ਮੁਲਤਾਨ ਵੀ ਸਿੰਧ ਰਾਜ ਵਿੱਚ ਸ਼ਾਮਿਲ ਸੀ। ਅਰਬਾਂ ਦੇ ਹਮਲਿਆਂ ਮਗਰੋਂ ਮਹਿਮੂਦ ਨੇ ਭਾਰਤ 'ਤੇ 16 ਹਮਲੇ ਕੀਤੇ। ਅਖੀਰਲਾ ਹਮਲਾ?1026 ਈਸਵੀ ਵਿੱਚ ਕੇਵਲ ਜੱਟਾਂ ਉੱਤੇ ਹੀ ਸੀ। ਰਾਜੇ ਭੋਜ ਪਰਮਾਰ ਨੇ ਗਵਾਲੀਅਰ ਦੇ ਇਲਾਕੇ ਵਿੱਚ ਮਹਿਮੂਦ ਗਜ਼ਨਵੀ ਨੂੰ ਹਰਾਕੇ ਵਾਪਿਸ ਭਜਾ ਦਿੱਤਾ ਸੀ। ਉਸ ਦੀ ਲੁੱਟ ਦਾ ਕੁਝ ਮਾਲ ਵੀ ਖੋਹ ਲਿਆ ਸੀ। ਪਰਮਾਰ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਹ ਮਾਲਵੇ ਦੇ ਮਹਾਨ ਸੂਰਬੀਰ ਯੋਧੇ ਸਨ।
1192 ਈਸਵੀ ਵਿੱਚ ਜਦੋਂ ਰਾਏ ਪਿਥੋਰਾ ਚੌਹਾਨ ਮੁਹੰਮਦ ਗੌਰੀ ਹੱਥੋਂ ਹਾਰ ਗਿਆ ਤਾਂ ਭਾਰਤ ਵਿਚੋਂ ਰਾਜਪੂਤਾਂ ਦਾ ਬੋਲਬਾਲਾ ਵੀ ਖਤਮ ਹੋ ਗਿਆ। ਇਸ ਸਮੇਂ ਜੱਟਾਂ ਨੇ ਹਾਂਸੀ ਦੇ ਖੇਤਰ18 ਵਿੱਚ ਖ਼ੂਨੀ ਬਗ਼ਾਵਤ ਕਰ ਦਿੱਤੀ। ਇਸ ਸਮੇਂ ਕੁਤਬੱਦੀਨ ਏਬਕ ਨੇ ਜੱਟਾਂ ਨੂੰ ਹਰਾਕੇ ਹਾਂਸੀ ਤੇ ਆਪਣਾ ਕਬਜ਼ਾ ਕਰ ਲਿਆ। ਜੱਟਾਂ ਦਾ ਬਹੁਤ ਮਾਲੀ ਤੇ ਜਾਨੀ ਨੁਕਸਾਨ ਹੋਇਆ। ਨਵੰਬਰ 1398 ਵਿੱਚ ਤੈਮੂਰ ਕਰਨਾਲ ਤੋਂ ਟੋਹਾਣਾ ਤੱਕ ਦੇ ਜੰਗਲਾਂ ਵਾਲੇ ਇਲਾਕੇ ਵਿਚੋਂ ਗੁਜ਼ਰਿਆ। ਇਸ ਇਲਾਕੇ ਦੇ ਜੱਟ ਖਾੜਕੂ ਤੇ ਧਾੜਵੀ ਸਨ। ਜੱਟਾਂ ਨੂੰ ਦਬਾਉਣ ਲਈ ਤੈਮੂਰ ਦੀਆਂ ਫ਼ੌਜਾਂ ਨੇ ਦੋ ਹਜ਼ਾਰ ਜੱਟ19 ਕਤਲ ਕਰ ਦਿੱਤਾ। ਇਸ ਜ਼ਾਲਿਮ ਤੇ ਲੁਟੇਰੇ ਤੈਮੂਰ ਨੇ ਜੱਟਾਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਕੀਤਾ। 1530 ਈਸਵੀ ਵਿੱਚ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਸੁਨਾਮ ਤੇ ਸਮਾਨੇ ਦੇ ਖੇਤਰ ਵਿੱਚ ਮੰਡਹਾਰ, ਭੱਟੀ ਤੇ ਮਿਨਹਾਸ ਆਦਿ ਜੱਟਾਂ ਦਾ ਬਹੁਤ ਨੁਕਸਾਨ ਕੀਤਾ ਕਿਉਂਕਿ ਫਸਲਾਂ ਨਾ ਹੋਣ ਕਾਰਨ ਜੱਟ ਸੂਰਮੇ ਮਾਲੀਆ ਦੇਣ ਤੋਂ ਬਾਗ਼ੀ ਹੋ ਗਏ ਸਨ।
2. ਔਰੰਗਜ਼ੇਬ ਦੀ ਕੱਟੜ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਕੁਝ ਜੱਟ ਸਿੰਧ ਦੇ ਇਲਾਕੇ ਤੋਂ ਉਠਕੇ ਭਰਤਪੁਰ ਦੇ ਇਲਾਕੇ ਵਿੱਚ ਆ ਕੇ ਵਸ ਗਏ ਸਨ। ਭਰਤਪੁਰ ਦਾ ਰਾਜਾ ਚੌਧਰੀ ਸੂਰਜ ਮੱਲ ਬਹੁਤ ਤਾਕਤਵਰ ਤੇ ਪ੍ਰਭਾਵਸ਼ਾਲੀ ਸੀ। ਭਰਤਪੁਰ ਤੇ ਧੌਲਪੁਰ ਦੀਆਂ ਹਿੰਦੂ ਰਿਆਸਤਾਂ ਜੱਟਾਂ ਦੀਆਂ ਹੀ ਸਨ। ਪੰਜਾਬ ਵਿੱਚ ਵੀ ਰਣਜੀਤ ਸਿੰਘ ਤੇ ਆਲਾ ਸਿੰਘ ਆਦਿ ਮਹਾਨ ਜੱਟ ਰਾਜੇ ਹੋਏ ਹਨ।
11ਵੀਂ ਸਦੀ ਦੇ ਆਰੰਭ ਵਿੱਚ ਜੱਟ ਪੰਜਾਬ ਦੇ ਕਾਫ਼ੀ ਹਿੱਸੇ ਵਿੱਚ ਫੈਲ ਚੁੱਕੇ ਸਨ। ਪੰਜਾਬ ਵਿੱਚ ਬਹੁਤੇ ਜੱਟ ਪੱਛਮ ਵੱਲੋਂ ਆ ਕੇ ਆਬਾਦ ਹੋਏ ਹਨ, ਕੁਝ ਜੱਟ ਪੂਰਬ ਵੱਲੋਂ ਵੀ ਆਏ ਸਨ। ਰਿੱਗਵੇਦਕ, ਮਹਾਭਾਰਤ ਤੇ ਪੁਰਾਣਾਂ ਦੇ ਸਮੇਂ ਵੀ ਕਾਫ਼ੀ ਜੱਟ ਪੰਜਾਬ ਵਿੱਚ ਆਬਾਦ ਸਨ।
3. ਕੇ. ਆਰ. ਕਾਨੂੰਨਗੋ ਦੇ ਅਨੁਸਾਰ ਰਿੱਗਵੇਦ ਕਾਲੀਨ ਸਮੇਂ ਵਿੱਚ ਯਦੂ20 ਸਪਤ ਸਿੰਧੂ ਪ੍ਰਦੇਸ਼ ਵਿੱਚ ਰਹਿੰਦੇ ਸਨ। ਜੱਟਾਂ ਦੇ ਕਈ ਗੋਤ ਯਦੂਬੰਸੀ ਹਨ। ਸਿਕੰਦਰ ਦੇ ਹਮਲੇ ਸਮੇਂ 326 ਪੂਰਬ ਈਸਵੀ ਵਿੱਚ ਪੰਜਾਬ ਵਿੱਚ ਸੈਂਕੜੇ ਜੱਟ ਕਬੀਲੇ ਇੱਕ ਹਜ਼ਾਰ ਸਾਲ ਤੋਂ ਆਜ਼ਾਦ ਰਹਿ ਰਹੇ ਸਨ। ਜੱਟ ਸੂਰਬੀਰਾਂ ਨੇ ਆਪਣੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਹੀ ਅੱਗੇ ਵੱਧ ਕੇ ਬਦੇਸ਼ੀ ਹਮਲਾਵਰਾਂ ਦਾ ਪੂਰਾ ਮੁਕਾਬਲਾ ਕੀਤਾ ਸੀ। ਸਾਡੇ ਇਤਿਹਾਸਕਾਰਾਂ ਨੇ ਜੱਟਾਂ ਦੀ ਸੂਰਬੀਰਤਾ ਵੱਲ ਧਿਆਨ ਨਹੀਂ ਦਿੱਤਾ ਅਤੇ ਜੱਟਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਨਹੀਂ ਪਾਇਆ। ਸਰ ਇੱਬਟਸਨ ਜਿਸ ਨੇ 1881 ਈਸਵੀ ਵਿੱਚ ਪੰਜਾਬ ਦੀ ਜਨਸੰਖਿਆ ਕੀਤੀ ਸੀ ਉਹ ਜਨਰਲ ਕਨਿੰਘਮ ਦੇ ਵਿਚਾਰ ਨਾਲ ਸਹਿਮਤ ਹੈ ਕਿ ਜੱਟ ਇੰਡੋ?ਸਿਥੀਅਨ ਨਸਲ ਵਿਚੋਂ ਸਨ। ਸਿਥੀਅਨ ਇੱਕ ਪੁਰਾਣਾ ਮੱਧ ਏਸ਼ੀਆਈ ਦੇਸ਼ ਸੀ ਜਿਥੇ ਹੁਣ ਦੱਖਣੀ ਯੂਰਪ ਅਤੇ ਪੁਰਾਣਾ ਏਸ਼ੀਆਈ ਸੋਵੀਅਤ ਰੂਸ ਬਣਿਆ ਹੋਇਆ ਹੈ। ਏਥੇ ਸਿਥੀਅਨ ਅਥਵਾ ਸਾਕਾ ਕੌਮ ਦਾ ਰਾਜਾ ਸੀ। ਜੇਟੀ ਜਾਤੀ ਵੀ ਸਾਕਾ ਕੌਮ ਦਾ ਇੱਕ ਫਿਰਕਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਸਾਇਰ ਦਰਿਆ ਦੇ ਦਹਾਨੇ ਤੇ ਅਰਾਲ ਸਾਗਰ ਦੇ ਪੱਛਮੀ ਤੱਟ ਲਾਗਲੇ ਇਲਾਕੇ ਵਿੱਚ ਆਬਾਦ ਸੀ। ਈਸਾ ਤੋਂ ਅੱਠ ਸੌ ਸਾਲ ਪਹਿਲਾਂ ਕੰਮ, ਵਿਰਕ, ਦਹੀਆ, ਮੰਡ, ਮੀਡਜ਼, ਮਾਨ, ਬੈਂਸ, ਵੈਨਵਾਲ ਆਦਿ ਕਈ ਜੱਟ ਕਬੀਲੇ ਇਸ ਖੇਤਰ ਵਿੱਚ ਕਾਬਜ਼ ਸਨ। ਕੁਝ ਜੱਟ ਵੈਦਿਕ ਕਾਲ ਵਿੱਚ ਭਾਰਤ ਵਿੱਚ ਵੀ ਪਹੁੰਚ ਚੁੱਕੇ ਸਨ। ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਰਿੱਗਵੇਦ ਦੀ ਰਚਨਾ?1000?1500 ਪੂਰਬ ਈਸਵੀ ਦੇ ਲਗਭਗ ਹੋਈ ਹੈ। ਕਈ ਇਤਿਹਾਸਕਾਰ ਰਿੱਗਵੇਦਾਂ ਦਾ ਸਮਾਂ 2000 ਸਾਲ ਪੂਰਬ ਈਸਵੀ ਦੇ ਲਗਭਗ ਦੱਸਦੇ ਹਨ।
4. ਪ੍ਰਾਚੀਨ ਸਮੇਂ ਵਿੱਚ ਜੱਟ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਲੈ ਕੇ ਮੁਲਤਾਨ ਤੱਕ ਆਉਂਦੇ ਜਾਂਦੇ ਰਹਿੰਦੇ ਸਨ। ਸਾਇਰ ਦਰਿਆ ਅਤੇ ਆਮੂ ਦਰਿਆ ਦੇ ਵਿਚਕਾਰਲੇ ਖੇਤਰਾਂ ਵਿੱਚ ਜੱਟਾਂ ਨੂੰ ਮਾਸਾ ਗੇਟ ਵੀ ਕਿਹਾ ਜਾਂਦਾ ਸੀ। ਮਾਸਾ ਗੇਟ ਦਾ ਅਰਥ ਮਹਾਨ ਜੱਟ ਹਨ। ਜੱਟ, ਜਾਟ, ਜੋਤ, ਜਟੇਹ, ਗੋਟ, ਗੋਥ, ਗੇਟੇ, ਜੇਟੀ, ਜੇਟੇ, ਜੁਟੀ, ਜੁਟ, ਜੱਟੂ ਆਦਿ ਇਕੋ ਹੀ ਜਾਤੀ ਹੈ। ਵੱਖ?ਵੱਖ ਦੇਸ਼ਾਂ ਵਿੱਚ ਉਚਾਰਨ ਵੱਖ?ਵੱਖ ਹੈ। ਯੂਨਾਨੀ ਸ਼ਬਦ ਜੇਟੇ ਸੰਸਕ੍ਰਿਤ ਦੇ ਸ਼ਬਦ ਜਰਤਾ ਨਾਲ ਮਿਲਦਾ ਜੁਲਦਾ ਹੈ। ਹੁਣ ਇਹ ਸ਼ਬਦ ਹੌਲੀ?ਹੌਲੀ ਤੱਤਭਵ ਰੂਪ ਵਿੱਚ ਬਦਲਕੇ ਜੱਟ ਜਾਂ ਜਾਟ ਬਣ ਗਿਆ ਹੈ। ਮੱਧ ਏਸ਼ੀਆ ਤੋਂ ਕਈ ਜੱਟ ਇਰਾਨ ਤੇ ਬਲਖ ਦੇ ਖੇਤਰ ਵਿੱਚ ਆਏ। ਫੇਰ ਇਨ੍ਹਾਂ ਹੀ ਖੇਤਰਾਂ ਤੇ ਕੁਝ ਸਮਾਂ ਰਾਜ ਕਰਕੇ ਆਖ਼ਿਰ ਭਾਰਤ ਵਿੱਚ ਪਹੁੰਚ ਗਏ। ਮਹਾਨ ਵਿਦਵਾਨ ਤੇ ਖੋਜੀ ਸਰ ਇੱਬਟਸਨ ਦੇ ਵਿਚਾਰ ਹਨ ਕਿ ਭਾਵੇਂ ਜੱਟ ਭਾਰਤ ਵਿੱਚ ਹੌਲੀ?ਹੌਲੀ ਆਏ, ਉਹ ਉਸ ਨਸਲ ਵਿਚੋਂ ਹਨ ਜਿਸ ਵਿਚੋਂ ਰਾਜਪੂਤ ਹਨ। ਇਹ ਨਤੀਜਾ ਉਸ ਨੇ ਦੋਵਾਂ ਕੌਮਾਂ ਦੀ ਇਕੋ ਜਿਹੀ ਸਰੀਰਕ ਤੇ ਚਿਹਰਿਆਂ ਦੀ ਬਣਤਰ ਤੋਂ ਕੱਢਿਆ ਹੈ। ਜੱਟਾਂ ਤੇ ਰਾਜਪੂਤਾਂ ਦੇ ਬਹੁਤੇ ਗੋਤ ਸਾਂਝੇ ਹਨ। ਪਰਮਾਰ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਜੱਗਦੇਵ ਪਰਮਾਰ21 ਨੂੰ ਕੁਝ ਇਤਿਹਾਸਕਾਰ ਜੱਟ ਲਿਖਦੇ ਹਨ ਅਤੇ ਕੁਝ ਰਾਜਪੂਤ ਦੱਸਦੇ ਹਨ। ਸਿੰਧ ਅਤੇ ਰਾਜਪੂਤ?ਆਨੇ ਦੇ ਮੱਧ ਵਿੱਚ ਪੰਵਾਰਾਂ ਦਾ ਰਾਜ ਅਮਰਕੋਟ ਖੇਤਰ ਉੱਤੇ ਵੀ ਸੀ। ਇਸ ਖੇਤਰ ਵਿੱਚ ਹਮਾਯੂੰ ਦੇ ਸਮੇਂ ਤੱਕ ਪੰਵਾਰਾਂ ਦਾ ਰਾਜ ਰਿਹਾ ਸੀ। ਰਾਜੇ ਜੱਗਦੇਵ ਪੰਵਾਰ ਨੇ ਧਾਰਾ ਨਗਰੀ22 ਮਾਲਵਾ ਖੇਤਰ ਉੱਤੇ ਵੀ ਕੁਝ ਸਮਾਂ ਰਾਜ ਕੀਤਾ ਸੀ।
5. ਇੱਕ ਜਾਟ ਇਤਿਹਾਸਕਾਰ ਰਾਮ ਸਰੂਪ ਜੂਨ ਨੇ ਆਪਣੀ ਕਿਤਾਬ 'ਜਾਟ ਇਤਿਹਾਸ' ਅੰਗਰੇਜ਼ੀ ਦੇ ਪੰਨਾ?135 ਉੱਤੇ ਲਿਖਿਆ ਹੈ, ''ਅੰਗਰੇਜ਼ ਲੇਖਕਾਂ ਨੇ ਰਾਜਪੂਤਾਂ ਨੂੰ ਬਦੇਸ਼ੀ ਹਮਲਾਵਾਰ ਲਿਖਿਆ ਹੈ ਜਿਹੜੇ ਭਾਰਤ ਵਿੱਚ ਆ ਕੇ ਵਸ ਗਏ ਸਨ, ਇਹ ਭਾਰਤ ਦੇਸ਼ ਦੇ ਲੋਕ ਨਹੀਂ ਹਨ। ਪ੍ਰੰਤੂ ਰਾਜਪੂਤਾਂ ਦੇ ਗੋਤਾਂ ਤੋਂ ਸਾਫ਼ ਹੀ ਪਤਾ ਲੱਗਦਾ ਹੈ ਕਿ ਇਹ ਲੋਕ ਅਸਲ ਕਸ਼ਤਰੀ ਆਰੀਆ ਹਨ। ਜਿਹੜੇ ਭਾਰਤ ਦੇ ਆਦਿ ਨਿਵਾਸੀ ਹਨ। ਇਹ ਰਾਜਪੂਤ ਕਹਾਉਣ ਤੋਂ ਪਹਿਲਾਂ ਜੱਟ ਅਤੇ ਗੁੱਜਰ ਸਨ।''
ਜੱਟਾਂ ਅਤੇ ਰਾਜਪੂਤਾਂ ਦੇ ਕਈ ਗੋਤ ਮੱਧ ਏਸ਼ੀਆ ਅਤੇ ਯੂਰਪ ਦੇ ਲੋਕਾਂ ਨਾਲ ਵੀ ਰਲਦੇ ਹਨ। ਇਸ ਕਾਰਨ ਬਦੇਸ਼ੀ ਇਤਿਹਾਸਕਾਰਾਂ ਨੂੰ ਇਨ੍ਹਾਂ ਬਾਰੇ ਭੁਲੇਖਾ ਲੱਗ ਜਾਂਦਾ ਹੈ। ਮਹਾਨ ਯੂਨਾਨੀ ਇਤਿਹਾਸਕਾਰ ਥੁਸੀਡਿਡਸ23 ਨੇ ਐਲਾਨ ਕੀਤਾ ਸੀ ਕਿ ਏਸ਼ੀਆ ਅਥਵਾ ਯੂਰਪ ਵਿੱਚ ਕੋਈ ਐਸੀ ਜਾਤੀ ਨਹੀਂ ਸੀ ਜਿਹੜੀ ਸਿਥੀਅਨ ਜੱਟਾਂ ਦਾ ਖੜ੍ਹ ਕੇ ਮੁਕਾਬਲਾ ਕਰ ਸਕੇ। ਇੱਕ ਵਾਰ ਸਿਕੰਦਰ ਮਹਾਨ ਨੇ ਵੀ 328?27 ਬੀ. ਸੀ. ਸੌਗਡਿਆਨਾ ਤੇ ਹਮਲਾ ਕੀਤਾ ਸੀ। ਇਹ ਸਿਥੀਅਨ ਦੇਸ਼ ਦਾ ਇੱਕ ਪ੍ਰਾਂਤ ਸੀ। ਜਿਸ ਉੱਤੇ ਜੱਟਾਂ ਦਾ ਰਾਜ ਸੀ। ਸਿਕੰਦਰ ਜੀਵਨ ਵਿੱਚ ਪਹਿਲੀ ਵਾਰ ਜੱਟਾਂ ਤੋਂ ਇਸ ਲੜਾਈ ਵਿੱਚ ਹਾਰਿਆ ਸੀ।
ਇੱਕ ਵਾਰ ਜੱਟਾਂ ਨੇ ਯੂਨਾਨ ਤੇ ਹਮਲਾ ਕਰਕੇ ਐਥਨ ਵੀ ਜਿੱਤ ਲਿਆ ਸੀ। ਜੱਟ ਮਹਾਨ ਸੂਰਬੀਰ ਜੋਧੇ ਸਨ।
ਦਸਵੀਂ ਸਦੀ ਵਿੱਚ ਸਪੇਨ ਵਿੱਚ ਅਖੀਰਲਾ ਜੱਟ ਸਮਰਾਟ ਅਲਵਾਰੋ ਸੀ। ਇਹ ਪ੍ਰਾਚੀਨ ਗੇਟੀ ਜਾਤੀ ਵਿਚੋਂ ਸੀ। ਕਰਨਲ ਜੇਮਜ ਅਨੁਸਾਰ ਜੱਟ ਸੂਰਮਿਆਂ ਨੇ ਅੱਧੇ ਏਸ਼ੀਆ ਅਤੇ ਯੂਰਪ ਨੂੰ ਜੜੋਂ ਹਿਲਾ ਦਿੱਤਾ ਸੀ। ਪ੍ਰਾਚੀਨ ਸਮੇਂ ਵਿੱਚ ਜੱਟਾਂ ਤੋਂ ਸਾਰੀ ਦੁਨੀਆਂ ਕੰਬਦੀ ਸੀ। ਜੱਟ ਆਪਣੀ ਫੁੱਟ ਕਾਰਨ ਹੀ ਹਾਰੇ ਸਨ। ਜੱਟ ਤਲਵਾਰ ਚਲਾਣ ਤੇ ਹੱਲ ਚਲਾਣ ਵਿੱਚ ਮਾਹਿਰ ਹੁੰਦੇ ਸਨ। ਜ਼ੌਜ਼ਫ ਡੇਵਿਟ ਕਨਿੰਘਮ24 ਨੇ ਵੀ ਲਿਖਿਆ ਹੈ, ''ਉੱਤਰੀ ਤੇ ਪੱਛਮੀ ਹਿੰਦ ਵਿੱਚ ਜੱਟ ਮਿਹਨਤੀ ਅਤੇ ਹਲਵਾਹਕ ਮੰਨੇ ਜਾਂਦੇ ਹਨ ਜਿਹੜੇ ਲੋੜ ਪੈਣ ਉੱਤੇ ਹਥਿਆਰ ਵੀ ਸੰਭਾਲ ਸਕਦੇ ਹਨ ਅਤੇ ਹੱਲ ਵੀ ਵਾਹ ਸਕਦੇ ਹਨ। ਜੱਟ ਹਿੰਦੁਸਤਾਨ ਦੀ ਸਭ ਤੋਂ ਵਧੀਆ ਪੇਂਡੂ ਵਸੋਂ ਕਹੀ ਜਾ ਸਕਦੀ ਹੈ।''
6. ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਜੱਟਾਂ ਦਾ ਪ੍ਰਾਚੀਨ ਤੇ ਮੁੱਢਲਾ ਘਰ ਸਿਥੀਅਨ ਦੇਸ਼ ਸੀ। ਇਹ ਮੱਧ ਏਸ਼ੀਆਂ ਵਿੱਚ ਹੈ। ਸਿਥੀਅਨ ਦੇਸ਼ ਡਨਯੂਬ ਨਦੀ ਤੋਂ ਲੈ ਕੇ ਦੱਖਣੀ ਰੂਸ ਦੇ ਪਾਰ ਤੱਕ ਕੈਸਪੀਅਨ ਸਾਗਰ ਦੇ ਪੂਰਬ ਵੱਲ ਆਮੂ ਦਰਿਆ ਤੇ ਸਿਰ ਦਰਿਆ ਦੇ ਘਾਟੀ ਤੱਕ, ਪਾਮੀਰ ਪਹਾੜੀਆਂ ਤੇ ਤਾਰਸ ਨਦੀ ਦੀ ਘਾਟੀ ਤੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਸੀ। ਸਿਥੀਅਨ ਖੇਤਰ ਦੇ ਜੱਟ ਆਰੀਆ ਬੰਸ ਵਿਚੋਂ ਹਨ। ਭਾਰਤ ਦੇ ਰਾਜਪੂਤ ਵੀ ਆਰੀਆ ਬੰਸ ਵਿਚੋਂ ਹਨ। ਇਨ੍ਹਾਂ ਵਿੱਚ ਹੂਣ ਬਹੁਤ ਹੀ ਘੱਟ ਹਨ। ਰਾਜਪੂਤ ਅਖਵਾਉਣ ਤੋਂ ਪਹਿਲਾਂ ਇਹ ਜੱਟ ਅਤੇ ਗੁੱਜਰ ਸਨ। ਜੱਟਾਂ, ਗੁੱਜਰਾਂ, ਅਹੀਰਾਂ, ਸੈਣੀਆਂ, ਕੰਬੋਆਂ, ਖੱਤਰੀਆਂ, ਰਾਜਪੂਤਾਂ ਅਤੇ ਦਲਿਤਾਂ ਦੇ ਕਈ ਗੋਤ ਸਾਂਝੇ ਹਨ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।
7. ਅੱਠਵੀਂ ਨੌਵੀਂ ਸਦੀ ਵਿੱਚ ਪੁਰਾਣਕ ਧਰਮੀ ਬ੍ਰਾਹਮਣਾਂ ਨੇ ਕੇਵਲ ਰਾਜਪੂਤਾਂ ਨੂੰ ਹੀ ਸ਼ੁੱਧ ਖੱਤਰੀ ਮੰਨਿਆ ਸੀ। ਰਾਜਪੂਤ ਕਾਲ ਵਿੱਚ ਕੇਵਲ ਰਾਜਪੂਤਾਂ ਦਾ ਹੀ ਬੋਲਬਾਲਾ ਸੀ। ਇਸ ਸਮੇਂ ਜੋ ਦਲ ਇਨ੍ਹਾਂ ਦੇ ਸਾਥੀ ਅਤੇ ਸਹਾਇਕ ਬਣੇ, ਉਹ ਵੀ ਸਭ ਰਾਜਪੂਤ ਅਖਵਾਉਣ ਲੱਗੇ ਜਿਵੇਂ ਸੁਨਿਆਰੇ, ਗੱਡਰੀਏ, ਵਣਜਾਰੇ ਅਤੇ ਇਉਰ ਆਦਿ ਇਸ ਸਮੇਂ ਹੀ ਕਈ ਜੱਟ ਕਬੀਲੇ ਵੀ ਰਾਜਪੂਤਾਂ ਦੇ ਸੰਘ ਵਿੱਚ ਸ਼ਾਮਿਲ ਹੋਕੇ ਰਾਜਪੂਤ ਅਖਵਾਉਣ ਲੱਗ ਪਏ ਸਨ। ਰਾਜਪੂਤ ਪੁਰਾਣਕ ਹਿੰਦੂ ਧਰਮ ਨੂੰ ਮੰਨਣ ਵਾਲੇ ਤੇ ਬ੍ਰਾਹਮਣਾਂ ਦੇ ਪੁਜਾਰੀ ਸਨ। ਪਾਣਨੀ ਈਸਾ ਤੋਂ 500 ਸਾਲ ਪਹਿਲਾਂ ਹੋਇਆ ਹੈ। ਉਸ ਦੇ ਸਮੇਂ ਵੀ ਸਿੰਧ ਤੇ ਪੰਜਾਬ ਵਿੱਚ ਕਈ ਜੱਟ ਕਬੀਲੇ ਵਸਦੇ ਸਨ। ਜੱਟ ਪਸ਼ੂ ਪਾਲਕ ਵੀ ਸਨ। ਗਊ ਤੇ ਘੋੜਾ ਰੱਖਦੇ ਸਨ। ਇੱਕ ਹੱਥ ਵਿੱਚ ਤਲਵਾਰ ਹੁੰਦੀ ਸੀ, ਦੂਜੇ ਹੱਥ ਵਿੱਚ ਹੱਲ ਦੀ ਮੁੱਠੀ ਹੁੰਦੀ ਸੀ ਕਿਉਂਕਿ ਜੱਟ ਖਾੜਕੂ ਕ੍ਰਿਸਾਨ ਕਬੀਲੇ ਹੁੰਦੇ ਸਨ। ਬਦੇਸ਼ੀ ਹਮਲਾਵਰਾਂ ਇਰਾਨੀਆਂ, ਯੂਨਾਨੀਆਂ, ਬਖ਼ਤਾਰੀਆਂ, ਪਾਰਥੀਆਂ, ਸ਼ੱਕ, ਕੁਸ਼ਾਨ ਤੇ ਹੂਣਾਂ ਆਦਿ ਨਾਲ ਵੀ ਕੁਝ ਜੱਟ ਕਬੀਲੇ ਆਏ ਅਤੇ ਭਾਰਤ ਵਿੱਚ ਸਦਾ ਲਈ ਵਸ ਗਏ। ਕੁਝ ਜੱਟ ਕਬੀਲੇ ਮੱਧ ਏਸ਼ੀਆ ਵਿੱਚ ਹੀ ਟਿਕੇ ਰਹੇ। ਕੁਝ ਯੂਰਪ ਤੇ ਪੱਛਮੀ ਏਸ਼ੀਆ ਵੱਲ ਦੂਰ ਤੱਕ ਚਲੇ ਗਏ। ਪੱਛਮੀ ਏਸ਼ੀਆ, ਯੂਰਪ ਤੇ ਮੱਧ ਏਸ਼ੀਆ ਵਿੱਚ ਹੁਣ ਵੀ ਭਾਰਤੀ ਜੱਟਾਂ ਨਾਲ ਰਲਦੇ?ਮਿਲਦੇ ਗੋਤ ਹਨ ਜਿਵੇਂ?ਮਾਨ, ਢਿੱਲੋਂ ਤੇ ਗਿੱਲ ਆਦਿ। ਜਰਮਨ ਵਿੱਚ ਮਾਨ, ਭੁੱਲਰ ਤੇ ਹੇਰਾਂ ਨਾਲ ਰਲਦੇ?ਮਿਲਦੇ ਗੋਤਾਦੇ ਲੋਕ ਹੁਣ ਵੀ ਵਸਦੇ ਹਨ। ਜਰਮਨੀ ਵੀ ਆਰੀਆ ਨਸਲ ਵਿਚੋਂ ਹਨ। ਥਾਮਸ?ਮਾਨ ਯੂਰਪ ਦਾ ਪ੍ਰਸਿੱਧ ਲੇਖਕ ਸੀ। ਡਾਕਟਰ ਪੀ. ਗਿੱਲਜ਼ ਮਹਾਨ ਇਤਿਹਾਸਕਾਰ ਹਨ। ਬੀ. ਐੱਸ. ਦਾਹੀਆ ਆਪਣੀ ਖੋਜ ਭਰਪੂਰ ਪੁਸਤਕ 'ਜਾਟਸ' ਵਿੱਚ ਲਿਖਦਾ ਹੈ ਕਿ ਰਾਜਪੂਤਾਂ ਦੇ ਬਹੁਤੇ ਮਹੱਤਵਪੂਰਨ ਕਬੀਲੇ ਮੱਧ ਏਸ਼ੀਆ ਤੋਂ ਕਾਫ਼ੀ ਪਿੱਛੋਂ ਆਏ ਹਨ। ਜਦੋਂ ਕਿ ਜੱਟ ਕਬੀਲੇ ਭਾਰਤ ਵਿੱਚ ਵੈਦਿਕ ਕਾਲ ਵਿੱਚ ਵੀ ਸਨ। ਜੱਟ ਵੀ ਰਾਜਪੂਤਾਂ ਵਾਂਗ ਚੰਦਰਬੰਸੀ ਤੇ ਸੂਰਜਬੰਸੀ ਹਨ। ਜੱਟਾਂ ਦੇ ਕੁਝ ਗੋਤ ਸ਼ਿਵਬੰਸੀ ਹਨ। ਕੁਝ ਕਸ਼ਪ ਤੇ ਨਾਗ ਬੰਸੀ ਹਨ। ਜੱਟ ਕੌਮਾਂਤਰੀ ਜਾਤੀ ਹੈ। ਸਾਇਰ ਦਰਿਆ ਤੋਂ ਲੈ ਕੇ ਜਮਨਾ, ਰਾਵੀ, ਸਿੰਧ ਤੱਕ ਜੱਟ ਸੁਭਾਅ ਤੇ ਸਭਿਆਚਾਰ ਰਲਦਾ?ਮਿਲਦਾ ਹੈ।
1853 ਈਸਵੀ ਵਿੱਚ ਪੋਟ25 ਨੇ ਪਹਿਲੀ ਵਾਰ ਇਹ ਸਿਧਾਂਤ ਕੀਤਾ ਸੀ ਕਿ ਯੂਰਪ ਦੇ ਰੋਮਾਂ ਜਿਪਸੀ ਭਾਰਤੀ ਜੱਟਾਂ ਦੀ ਹੀ ਇੱਕ ਸ਼ਾਖਾ ਹੈ। ਜਿਪਸੀ ਫਿਰਕੇ ਨੂੰ ਜੋਟ ਜਾਂ ਜਾਟ ਵੀ ਆਖਿਆ ਗਿਆ ਹੈ। ਇਨ੍ਹਾਂ ਦੀ ਭਾਸ਼ਾ ਵੀ ਪੰਜਾਬੀ ਅਤੇ ਹਿੰਦੀ ਨਾਲ ਰਲਦੀ?ਮਿਲਦੀ ਹੈ। ਇਹ ਮੁਸਲਮਾਨਾਂ (ਮਹਿਮੂਦ ਗਜ਼ਨਵੀ) ਦੇ ਹਮਲਿਆਂ ਸਮੇਂ ਪੰਜਾਬ ਅਤੇ ਹਰਿਆਣੇ ਵਿਚੋਂ ਗਏ ਹਨ। ਕੁਝ ਇਤਿਹਾਸਕਾਰਾਂ ਅਨੁਸਾਰ ਰੋਮਾਂ ਜਿਪਸੀ ਰਾਜਸਥਾਨ ਦੇ ਜਾਟ ਹਨ। ਕਦੇ ਯੂਰਪ ਦੇ ਡੈਨਮਾਰਕ ਇਲਾਕੇ ਨੂੰ ਜੱਟ ਲੈਂਡ26 ਕਿਹਾ ਜਾਂਦਾ ਸੀ। ਜੱਟ ਸੂਰਮਿਆਂ ਨੇ ਦੋ ਹਜ਼ਾਰ ਸਾਲ ਪੂਰਬ ਈਸਵੀ ਭਾਰੀ ਹਮਲਾ ਕਰਕੇ ਸਕੈਂਡੇਨੇਵੀਆ ਵੀ ਜਿੱਤ ਲਿਆ ਸੀ। ਇਸ ਸਮੇਂ ਜੱਟਾਂ ਦਾ ਯੂਰਪ ਵਿੱਚ ਵੀ ਬੋਲਬਾਲਾ ਸੀ। ਪੰਜਾਬ ਵਿੱਚ ਬਹੁਤੇ ਜੱਟ ਭੱਟੀ, ਪਰਮਾਰ, ਚੌਹਾਨ ਅਤੇ ਤੂਰ ਆਦਿ ਵੱਡੇ ਕਬੀਲਿਆਂ ਵਿਚੋਂ ਹਨ।
8. ਭਾਰਤ ਵਿੱਚ 800 ਤੋਂ 1200 ਈਸਵੀ ਵਿਚਕਾਰ ਅਨੇਕ ਜਾਤੀਆਂ ਤੇ ਉਪ?ਜਾਤੀਆਂ ਦਾ ਨਿਰਮਾਣ ਹੋਇਆ ਸੀ। ਕਈ ਜਾਤੀਆਂ ਤੇ ਉਪ ਜਾਤੀਆਂ ਦਾ ਨਿਰਮਾਣ ਨਵੇਂ ਪੇਸ਼ੇ ਅਪਨਾਉਣ ਨਾਲ ਹੋਇਆ। ਜਿਵੇਂ ਨਾਈ, ਤ੍ਰਖਾਣ, ਛੀਂਬੇ, ਝਿਉਰ ਤੇ ਸੁਨਿਆਰ ਆਦਿ। ਛੀਂਬੇ ਟਾਂਕ ਕਸ਼ਤਰੀ, ਝਿਉਰ ਕਸ਼ਯਪ ਰਾਜਪੂਤ ਤੇ ਸਵਰਨਕਾਰ ਮੈਡ ਰਾਜਪੂਤ ਹੁੰਦੇ ਹਨ। ਤ੍ਰਖਾਣਾਂ, ਨਾਈਆਂ ਤੇ ਛੀਂਬਿਆਂ ਦੇ ਬਹੁਤ ਗੋਤ ਜੱਟਾਂ ਨਾਲ ਰਲਦੇ ਹਨ। ਦਲਿਤ ਜਾਤੀਆਂ ਦੇ ਵੀ ਕਾਫ਼ੀ ਗੋਤ ਜੱਟਾਂ ਨਾਲ ਰਲਦੇ ਹਨ। ਭਾਰਤ ਵਿੱਚ ਜੱਟ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਆਦਿ ਵਿੱਚ ਦੂਰ?ਦੂਰ ਤੱਕ ਆਬਾਦ ਹਨ।
1901 ਈਸਵੀ ਦੀ ਜਨਸੰਖਿਆ ਅਨੁਸਾਰ ਹਿੰਦੁਸਤਾਨ ਵਿੱਚ ਜੱਟਾਂ ਦੀ ਕੁੱਲ ਗਿਣਤੀ ਨੌ ਕਰੋੜ ਦੇ ਲਗਭਗ ਸੀ ਜਿਨ੍ਹਾਂ ਵਿਚੋਂ 1/3 ਮੁਸਲਮਾਨ, 1/5 ਸਿੱਖ ਅਤੇ 1/2 ਹਿੰਦੂ ਸਨ। ਹਰਿਆਣੇ ਵਿੱਚ ਪ੍ਰਾਚੀਨ ਜਾਟ ਇਤਿਹਾਸ ਨਾਲ ਸੰਬੰਧਿਤ ਪੰਦਰਾਂ ਦੇ ਲਗਭਗ ਖੋਜ ਭਰਪੂਰ ਨਵੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਪਰ ਪੰਜਾਬ ਵਿੱਚ ਜੱਟ ਇਤਿਹਾਸ, ਨਿਕਾਸ27 ਤੇ ਜੱਟ ਗੋਤਾਂ ਬਾਰੇ ਪੰਜਾਬੀਆਂ ਵਿੱਚ ਅਜੇ ਤੱਕ ਕੋਈ ਖੋਜ ਭਰਪੂਰ ਬਿਹਤਰੀਨ ਪੁਸਤਕ ਨਹੀਂ ਲਿਖੀ ਗਈ ਹੈ।
9. ਜੱਟ ਹਿੰਦੂ, ਮੁਸਲਿਮ, ਸਿੱਖ ਤੇ ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖ਼ੂਨ ਤੇ ਸਭਿਆਚਾਰ ਸਾਂਝਾ ਹੈ। ਜੱਟ ਜ਼ੁਬਾਨ ਦਾ ਰੁਖਾ ਤੇ ਦਿੱਲ ਦਾ ਸਾਫ਼ ਹੁੰਦਾ ਹੈ। ਜੱਟ ਇੱਕ ਨਿਡਰ ਜੋਧਾ, ਦੇਸ਼ ਭਗਤ ਸੈਨਿਕ, ਹਿੰਮਤੀ, ਮਿਹਨਤੀ, ਖੁੱਲ੍ਹਦਿਲੀ, ਆਜ਼ਾਦ ਖਿਆਲ, ਖਾੜਕੂ ਤੇ ਬਦਲਾ ਖੋਰ ਹੁੰਦਾ ਹੈ। ਸੱਚਾ ਦੋਸਤ ਤੇ ਪੱਕਾ ਦੁਸ਼ਮਣ ਹੁੰਦਾ ਹੈ। ਜੱਟ ਸਭਿਆਚਾਰ ਦਾ ਪੰਜਾਬ ਦੇ ਪੰਜਾਬੀ ਸਭਿਆਚਾਰ ਤੇ ਵੀ ਬਿਹਤਰੀਨ ਪ੍ਰਭਾਵ ਪਿਆ ਹੈ। ਜੱਟਾਂ ਦੀਆਂ ਵੱਖ?ਵੱਖ ਉਪ ਜਾਤੀਆਂ ਵੱਖ?ਵੱਖ ਕਬੀਲਿਆਂ ਵਿਚੋਂ ਹਨ ਪਰ ਪਿਛੋਕੜ ਤੇ ਸਭਿਆਚਾਰ ਸਾਂਝਾ ਹੈ। ਮੈਨੂੰ ਆਸ ਹੈ ਕਿ ਮੇਰੀ ਇਹ ਖੋਜ ਪੁਸਤਕ ਪੰਜਾਬ ਦੇ ਇਤਿਹਾਸਕ ਸਾਹਿਤ ਵਿੱਚ ਇੱਕ ਨਿਘਰ ਵਾਧਾ ਕਰੇਗੀ। ਇਸ ਵਿੱਚ ਵੱਧ ਤੋਂ ਵੱਧ ਨਵੀਂ ਤੇ ਠੀਕ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਜੱਟਾਂ ਦਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਜੱਟ ਕਈ ਜਾਤੀਆਂ ਦਾ ਰਲਿਆ?ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਬਹੁਤੇ ਜੱਟਾਂ ਦਾ ਸਿਰ ਲੰਬਾ, ਰੰਗ ਸਾਫ਼, ਅੱਖਾਂ ਕਾਲੀਆਂ, ਨੱਕ ਦਰਮਿਆਨਾ ਤੇ ਚਿਹਰੇ ਤੇ ਵਾਲ ਬਹੁਤ ਹੁੰਦੇ ਹਨ। ਇਹ ਇੱਕ ਵੱਖਰੀ ਹੀ ਜਾਤੀ ਹੈ।

History Of Jatts (ਜੱਟਾਂ ਦਾ ਇਤਿਹਾਸ )

History Of Jatts (ਜੱਟਾਂ ਦਾ ਇਤਿਹਾਸ )
INTRODUCTION 
The Jats/Jatts of Northern India and Pakistan, are descendants of Indo-Aryan tribes.
In India, they inhabit the states of Punjab, Haryana, Rajasthan, Delhi, Uttar Pradesh, Madhya Pradesh, and Gujarat. In Pakistan, they are found in the provinces of Punjab and Sindh.
The Jats ,like most South Asians,are mostly farmers;however they are also found in many other professions. A large number of Jats serve in the Indian Army, including the Jat Regiment, Rajputana Rifles, Sikh Regiment and the Grenadiers, among others. Jats also serve in the Pakistan Army particularly in the Punjab Regiment.
The Jat regions in India are among the most prosperous on a per-capita basis (Haryana, Punjab, and Gujarat are among the wealthiest of Indian states).
IN PUNJABI
ਜੱਟ ਹਿੰਦੂ, ਮੁਸਲਿਮ, ਸਿੱਖ ਤੇ ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖ਼ੂਨ ਤੇ ਸਭਿਆਚਾਰ ਸਾਂਝਾ ਹੈ। ਜੱਟ ਜ਼ੁਬਾਨ ਦਾ ਰੁਖਾ ਤੇ ਦਿੱਲ ਦਾ ਸਾਫ਼ ਹੁੰਦਾ ਹੈ। ਜੱਟ ਇੱਕ ਨਿਡਰ ਜੋਧਾ, ਦੇਸ਼ ਭਗਤ ਸੈਨਿਕ, ਹਿੰਮਤੀ, ਮਿਹਨਤੀ, ਖੁੱਲ੍ਹਦਿਲੀ, ਆਜ਼ਾਦ ਖਿਆਲ, ਖਾੜਕੂ ਤੇ ਬਦਲਾ ਖੋਰ ਹੁੰਦਾ ਹੈ। ਸੱਚਾ ਦੋਸਤ ਤੇ ਪੱਕਾ ਦੁਸ਼ਮਣ ਹੁੰਦਾ ਹੈ। ਜੱਟ ਸਭਿਆਚਾਰ ਦਾ ਪੰਜਾਬ ਦੇ ਪੰਜਾਬੀ ਸਭਿਆਚਾਰ ਤੇ ਵੀ ਬਿਹਤਰੀਨ ਪ੍ਰਭਾਵ ਪਿਆ ਹੈ। ਜੱਟਾਂ ਦੀਆਂ ਵੱਖ ਵੱਖ ਉਪ ਜਾਤੀਆਂ ਵੱਖ ਵੱਖ ਕਬੀਲਿਆਂ ਵਿਚੋਂ ਹਨ ਪਰ ਪਿਛੋਕੜ ਤੇ ਸਭਿਆਚਾਰ ਸਾਂਝਾ ਹੈ। ਇਸ ਵਿੱਚ ਵੱਧ ਤੋਂ ਵੱਧ ਨਵੀਂ ਤੇ ਠੀਕ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਜੱਟਾਂ ਦਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਕਈ ਜੱਟਾਂ ਦੇ ਗੋਤ ਜਿਹੜੇ ਪਛੜੀਆਂ ਸ਼ਰੇਣੀ ਅਤੇ ਦਲਿਤ ਜਾਤੀਆਂ ਵਿਚ ਹਨ | ਇਹ ਅਸਲ ਵਿਚ ਜੱਟਾਂ ਦੇ ਗੋਤ ਹੀ ਹਨ | ਕਿਉਂਕੇ ਪਿਹਲਾਂ ਦੇ ਸਮੇਂ ਜਦੋ ਜਾਤ ਪਾਤ ਕੋਹੜ ਸੀ ਜਦੋ ਵਡੀ ਤੇ ਉਚੀ ਜਾਤ ਦੇ ਲੋਕ ਆਪਣੇ ਤੋ ਛੋਟੀ ਜਾਤ ਦੇ ਲੋਕਾਂ ਨੂ ਆਪਣੇ ਵਿਚ ਨਹੀਂ ਰਲਾਉਂਦੇ ਸਨ,ਪਰ ਛੋਟੀ ਜਾਤ ਦੇ ਵਡੀ ਜਾਤ ਦੇ ਨੂੰ ਅਪਨਾਂ ਲੇਂਦੇ ਸੀ | ਇਸ ਲੈ ਗੋਤ ਹਮੇਸ਼ਾ ਵਡੀ ਜਾਤ ਦਾ ਹੀ ਹੁੰਦਾ ਹੈ | ਗੋਤ ਨਹੀਂ ਬਦਲਦੇ ਧਰਮ ਤੇ ਜਾਤੀ ਬਦਲ ਜਾਂਦੀ ਹੈ | ਬਹੁਤੇ ਜੱਟਾਂ ਦਾ ਸਿਰ ਲੰਬਾ, ਰੰਗ ਸਾਫ਼, ਅੱਖਾਂ ਕਾਲੀਆਂ, ਨੱਕ ਦਰਮਿਆਨਾ ਤੇ ਚਿਹਰੇ ਤੇ ਵਾਲ ਬਹੁਤ ਹੁੰਦੇ ਹਨ। ਇਹ ਇੱਕ ਵੱਖਰੀ ਹੀ ਜਾਤੀ ਹੈ।

ਜੱਟਾਂ ਦੇ ਵੱਡੇ,ਛੋਟੇ ਅਤੇ ਪ੍ਰਸਿੱਧ ਪਿੰਡ ਅਤੇ ਜਿਨਾਂ ਪਿੰਡਾਂ ਵਿੱਚ ਜਿਆਦਾ ਗਿਣਤੀ ਜਾਂ ਘੱਟ ਗਿਣਤੀ ਵਿੱਚ ਇਕੋ ਗੋਤ ਦੇ ਜੱਟ ਵਸਦੇ ਹਨ ।

ਜੱਟਾਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ ਅਤੇ ਜਿਨਾਂ ਪਿੰਡਾਂ ਵਿੱਚ ਜਿਆਦਾ ਗਿਣਤੀ ਵਿੱਚ ਇਕੋ ਗੋਤ ਦੇ ਜੱਟ ਵਸਦੇ ਹਨ |

ਔਲਖ = ਨਾਰਲੀ,ਠੱਠਾ,ਸਰਹਾਲੀ ਵੱਡੀ,ਕੋਹਾਲਾ,ਕੋਹਲੀ,ਵੈਰੋਵਾਲ,ਲੋਪੋਕੇ,ਸ਼ਾਹਬਾਜ਼ਪੁਰ ਆਦਿ ਕਈ ਪਿੰਡ ਹਨ |
ਸੰਧੂ = ਸਿਰਹਾਲੀ,ਵਲਟੋਹਾ,ਭੜਾਣਾ,ਮਨਾਵਾਂ ਆਦਿ ਪਿੰਡ ਹਨ |
ਸੇਖੋਂ = ਦਾਖਾ,ਸੇਖਵਾਂ ਪ੍ਰਸਿਧ ਪਿੰਡ ਹਨ | ਬੜੂੰਦੀ,ਭੜੀ,ਸੇਖੋਂਪੱਤੀ,ਕਾਹਨਗੜ੍,ਫਰਵਾਲੀ,ਆਲਮਵਾਲਾ,ਰੁਖਾਲਾ,ਚਿਬੜਾਂ ਵਾਲੀ,ਧਰਾਂਗ,ਸੇਖਮਾ,ਲੰਗੜੋਆ ਆਦਿ ਪਿੰਡਾਂ ਵਿਚ ਵਸਦੇ ਹਨ |
ਸਰਾਂ = ਜੱਸੀ,ਪੱਕਾ,ਪਥਰਾਲਾ,ਸੇਖੁ,ਜਾਗੋਵਾਲ,ਤਖਤੂ,ਫਲੜ,ਸ਼ੇਰਗੜ,ਸਮਾਣਾ,ਦੇਸੂ,ਪੰਨੀਵਾਲਾ,ਵਾਘਾ.ਕਚਾ ਕਾਲੇਵਾਲ,ਕੋਟੜਾ,ਸਰਾਂ ਆਦਿ ਪਿੰਡ ਹਨ |
ਸੰਘਾ = ਸ਼ਹਾਬਪੁਰ ਪ੍ਰਸਿਧ ਪਿੰਡ ਹੈ | ਚੱਕਸੰਘਾ,ਸੰਘਾ,ਕਲਾ ਸੰਘਾ,ਜੰਡੂ ਸੰਘਾ,ਦੁਸਾਂਝ,ਗੁਆਰਾ ਆਦਿ ਪਿੰਡ ਹਨ |
ਸਿੱਵੀਆ = ਰਾਮ ਨਗਰ,ਫਤਿਹਗੜ੍ ਸਿੱਵੀਆ ਬੁੱਟਰ ਸਿੱਵੀਆ,ਨੰਦਗੜ ਪ੍ਰਸਿਧ ਪਿੰਡ ਹਨ |
ਕੰਗ = ਬੋਂਨਦਾਲੀ,ਸਮਰਾਲਾ,ਬਰਵਾਲੀ,ਰਾਹੋਂ,ਮਾਜਰਾ,ਮੁਬਾਰਕਪੁਰ,ਲੱਲੀਆਂ,ਕੰਗ ਆਦਿ ਪਿੰਡ ਹਨ |
ਕੁਲਾਰ = ਮੇਹਣਾ,ਮਿੰਢੂ ਖੇੜਾ.ਸੰਸਾਰਪੁਰ ਕੁਲਾਰ,ਵਡੀਆਂ ਕੁਲਾਰਾਂ ਪ੍ਰਸਿਧ ਪਿੰਡ ਹਨ |
ਕਲੇਰ = ਕਲੇਰ ਪ੍ਰਸਿਧ ਪਿੰਡ ਹੈ | ਕਲੇਰਾਂ,ਢਾਹ ਕਲੇਰਾਂ,ਕਾਂਜਲਾ ਆਦਿ ਪਿੰਡ ਹਨ |
ਕਾਹਲੋਂ = ਕਾਹਲੋਂ ਪ੍ਰਸਿਧ ਪਿੰਡ ਹੈ | ਕਾਹਲਵਾਂ,ਜੱਟੂਆ ਆਦਿ ਪਿੰਡ ਹਨ |
ਥਿੰਦ = ਰਛੀਨ, ਮੋਹੀ ਪ੍ਰਸਿਧ ਪਿੰਡ ਹਨ | ਫੌਜੇਵਾਲ,ਬੋਉੜਾਈ ਖੁਰਦ,ਮਾਨਾਕਪੁਰ,ਮਕਾਰੋਂਪੁਰ ਆਦਿ ਪਿੰਡ ਹਨ |
ਚਹਿਲ = ਚਹਿਲ,ਰਾਜ਼ੁਲ,ਚਹਿਲ ਕਲਾਂ,ਚਹਿਲ ਖੁਰਦ,ਕਸੋ ਚਹਿਲ,ਮਾਧੋਪੁਰ,ਭੈਣੋਲੰਗਾ ਆਦਿ ਪਿੰਡ ਹਨ |
ਕੰਧੋਲੇ = ਕੰਧੋਲਾ ਕਲਾਂ,ਕੰਧੋਲਾ ਖੁਰਦ ਪ੍ਰਸਿਧ ਪਿੰਡ ਹਨ |
ਖਹਿਰੇ = ਤ੍ਰਖਾਣਬੱਧ,ਅਬੂਪੂਰਾ,ਗਿਦੜਵਿੰਡੀ,ਖਾਲਸਿਆਂ ਬਾਜਨ ਪ੍ਰਸਿਧ ਪਿੰਡ ਹਨ | ਖੇਹਰਾ,ਮੱਖੂ.ਰਾਜਗੜ੍ਹ,ਖੇਰਾ ਕਲਾਂ ਖੇਰਾ ਖੁਰਦ,ਖਡੂਰ ਸਾਹਿਬ,ਨਾਗੋਕੇ,ਉਸਮਾਂ,ਸੇਰੋਂ,ਚੂਸਲੇਵੜ,ਖੇਹਿਰਾਂ,ਮਾਣਕਪੁਰ ਆਦਿ ਪਿੰਡ ਹਨ |
ਖੋਸੇ = ਖੋਸੇ ਕਲਾਂ,ਖੋਸਾ ਕੋਟਲਾ,ਖੋਸਾ ਪਾਂਡੋ,ਹੋਲਾਂ ਵਾਲੀ,ਖੋਸਾ ਆਦਿ ਪਿੰਡ ਹਨ |
ਗੋਂਦਾਰੇ = ਬਰਗਾੜੀ,ਗੋਂਦਾਰੇ,ਜਿਉਣਸਿੰਘ ਵਾਲਾ.ਮੱਤਾ,ਡੇਲਿਆਂ ਵਾਲੀ, ਰਟੋਲ,ਭਾਦੋੜ ਗੋਂਦਾਰੇ ਜੱਟਾਂ ਦੀ ਵਸੋਂ ਵਾਲੇ ਪ੍ਰਸਿਧ ਪਿੰਡ ਹਨ |
ਸੰਘੇੜਾ = ਸਹੋਲੀ ਪ੍ਰਸਿਧ ਪਿੰਡ ਹੈ | ਸੰਘੇੜਾ,ਖੋਜਾਲਾ ਆਦਿ ਪਿੰਡ ਹਨ |
ਹੇਅਰ = ਰਹੂੜੀਆਂ ਵਾਲੀ ਪ੍ਰਸਿਧ ਪਿੰਡ ਹੈ | ਹੇਅਰ,ਹੇਰਾਂ,ਭੜੀ ਆਦਿ ਪਿੰਡ ਹਨ |
ਗਿੱਲ = ਧਮੋਟ,ਗੋਰੀਵਾਲਾ,ਗਿੱਲ,ਸਿਹੋੜਾ ਆਦਿ ਪਿੰਡ ਹਨ |
ਗਰਚੇ = ਕੋਹਾੜਾ,ਡੰਡਾਰੀ ਕਲਾਂ,ਡੰਡਾਰੀ ਖੁਰਦ,ਸ਼ੰਕਰ,ਬਿੱਲਗਾ,ਮਾਜਰਾ,ਗਰਚਾ ਆਦਿ ਪਿੰਡ ਹਨ |
ਗਰੇਵਾਲ = ਗੁਜਰਵਾਲ,ਕਿਲ੍ਹਾ ਰਾਏਪੁਰ,ਲੋਹਗੜ,ਫਲੇਵਾਲ,ਮੇਹਮਾ ਸਿੰਘ ਵਾਲਾ,ਨਾਰੰਗਵਾਲ,ਆਲਮਗੀਰ,ਸਰਾਭਾ,ਜਸੋਵਾਲ,ਲਲਤੋਂ ਆਦਿ ਪਿੰਡ ਹਨ |
ਘੁੰਮਣ = ਘੁੰਮਣ ਕਲਾਂ,ਘੁੰਮਣ ਖੁਰਦ ਪ੍ਰਸਿਧ ਪਿੰਡ ਹਨ | ਘੁੰਮਣ,ਕਾਕੂ ਵਾਲਾ,ਸੂਲਰ ਆਦਿ ਪਿੰਡ ਹਨ |
ਚੀਮਾ = ਚੀਮਾ,ਕਾਲਖ,ਰਾਮਗੜ੍ ਸਰਦਾਰਾਂ,ਮਲੋਦ,ਚੀਮਾ ਕਲਾਂ,ਚੀਮਾ ਖੁਰਦ ਆਦ ਪਿੰਡ ਹਨ |
ਜੋਹਲ = ਵਡਾਲਾ ਜੋਹਲ,ਜੋਹਲ ਜੰਡਿਆਲਾ,ਜੋਹਲ ਪ੍ਰਸਿਧ ਪਿੰਡ ਹਨ |
ਜੱਟਾਣੇ = ਉੱਚਾ ਜੱਟਾਣਾ,ਵਾਂਦਰ ਜੱਟਾਣਾ ਪ੍ਰਸਿਧ ਪਿੰਡ ਹਨ | ਚੂੜੀਆਂ,ਜੱਟਾਣਾ ਕਲਾਂ,ਜੱਟਾਣਾ ਖੁਰਦ ਆਦਿ ਪਿੰਡ ਹਨ |
ਝੱਜ = ਬਿਲਾਸਪੁਰ ਪ੍ਰਸਿਧ ਪਿੰਡ ਹੈ | ਕੋਟਲੀ,ਗਿੱਦੜੀ,ਬੁਆਣੀ,ਲੰਢਾ,ਰੋਲ,ਡੇਹਲੋਂ,ਟਿੱਬਾ,ਪੰਧੇਰ ਆਦਿ ਪਿੰਡ ਹਨ |
ਟਿਵਾਣੇ = ਟਿਵਾਣਾ,ਟੋਹੜਾ ਪ੍ਰਸਿਧ ਪਿੰਡ ਹਨ |
ਢੀਂਡਸਾ = ਮਾਨਵੀ,ਬਰੜਵਾਲ,ਉਭਾਵਾਲ,ਢੀਂਡਸਾ,ਧਨੋੜੀ ਆਦਿ ਪਿੰਡ ਹਨ |
ਢਿੱਲੋਂ = ਮੂਸੇ, ਕੇਰੋਂ, ਝਬਾਲ,ਪੰਜਵੜ ਪ੍ਰਸਿਧ ਪਿੰਡ ਹਨ | ਢਿੱਲਵਾਂ ਆਦ ਪਿੰਡ ਹਨ |
ਧਾਲੀਵਾਲ = ਠੀਕਰੀਵਾਲਾ,ਰਖੜਾ,ਡਕਾਲਾ ਪ੍ਰਸਿਧ ਪਿੰਡ ਹਨ | ਹਮੀਦੀ,ਧੋਲਾ,ਤਪਾ,ਬਰਨਾਲਾ,ਹੰਡਾਇਆ,ਉਘੋ,ਸ਼ੇਰਗੜ,ਰਾਜਗੜ,ਕੁਬੇ,ਸਹਿਜੜਾ,ਬਖਤਗੜ੍ ਆਦਿ ਪਿੰਡ ਹਨ |
ਦੰਦੀਵਾਲ = ਭੂੰਦੜ,ਨੰਦਗੜ,ਫਤੇਹਪੁਰ,ਦਿਆਲਪੁਰਾ,ਬਰਨਾਲਾ ਆਦਿ ਪ੍ਰਸਿਧ ਪਿੰਡ ਹਨ | ਚੋਟੀਆਂ,ਗਿਦੜਬਾਹਾ,ਦਾਨੇਵਾਲਾ ਆਦਿ ਪਿੰਡ ਹਨ |
ਬੁੱਟਰ = ਬੁੱਟਰ ਵਖੂਆ,ਬੁੱਟਰ ਸਰੀਂਹ,ਆਸਾ ਬੁੱਟਰ,ਚੋੰਤਰਾ ਆਦਿ ਪ੍ਰਸਿਧ ਪਿੰਡ ਹਨ | ਬੁੱਟਰ ਕਲਾਂ,ਬੁੱਟਰਾਂ,ਨਾਥੋਵਾਲ ਆਦ ਪਿੰਡ ਹਨ |
ਬੱਲ = ਬੱਲ ਪ੍ਰਸਿਧ ਪਿੰਡ ਹੈ | ਬੱਲਾਂ,ਬਲਗੜ੍,ਬੁਡਾਲਾ,ਸਠਿਆਲਾ,ਬੱਲ ਸਰਾਏ,ਜੋਧੇ,ਝਲੜੀ,ਛੱਜਲਵਡੀ,ਬੁਡਾਲਾ ਆਦਿ ਪਿੰਡ ਹਨ |
ਪੰਨੂ = ਨੋਸ਼ਿਹਰਾ ਪ੍ਰਸਿਧ ਪਿੰਡ ਹੈ | ਮੁਗਲ ਚੱਕ ਪੰਨੁਆ,ਘੱਗਾ ਪਿੰਡ ਹਨ |
ਬਾਸੀ = ਬੰਡਾਲਾ ਪ੍ਰਸਿਧ ਪਿੰਡ ਹੈ | ਬਾਸੀਆਂ,ਬਸੀਆਂ,ਬਸੀ ਆਦਿ ਪਿੰਡ ਹਨ |
ਭੁੱਲਰ = ਭੁੱਲਰ,ਭੁੱਲਰ ਹੇੜੀ,ਮਾੜੀ ਵੱਡੀ,ਛੋਟੀ ਜਿਉਂਲਾਂ,ਕੋੜਿਆਂ ਵਾਲੀ ਆਦਿ ਪਿੰਡ ਹਨ |
ਮਾਂਗਟ = ਰਾਮਗੜ,ਭੰਮਾ ਕਲਾਂ,ਬੇਗੋਵਾਲ,ਖੇੜਾ,ਮਾਂਗਟ,ਬਲੋਵਾਲ,ਭੇਰੋਂ ਮੁਨਾ,ਮਲਕਪੁਰ ਆਦਿ ਪਿੰਡ ਹਨ |
ਮਾਨ = ਬੁਰਜ ਮਾਨਸਾ,ਬੜੀ ਮਾਨਸਾ,ਮੋੜ,ਮਾਨ,ਮਾਨਾਂ ਵਾਲਾ,ਸ਼ੇਰ ਕੋਟੀਆ ਆਦਿ ਪਿੰਡ ਹਨ
ਮਲ੍ਹੀ = ਮਲ੍ਹਿਆਂ ਪ੍ਰਸਿਧ ਪਿੰਡ ਹੈ |ਮਲ੍ਹਿਆਂ ਵਾਲਾ,ਮਲ੍ਹਿਆਂ ਫਕੀਰਾਂ,ਚੁਘਾ ਕਲਾਂ,ਬੜੇ ਸਿਧਵੀਂ,ਮਲ੍ਹਾ ਆਦਿ ਪਿੰਡ ਹਨ |
ਰੰਧਾਵਾ = ਰੰਧਾਵਾ ਮਸੰਦ ਪ੍ਰਸਿਧ ਪਿੰਡ ਹੈ | ਕੱਥੁ ਨੰਗਲ,ਰਾਮਦਾਸ,ਧਾਰੋਵਾਲੀ,ਬੂਲੇਵਾਲ ਆਦਿ ਪਿੰਡ ਹਨ |
ਵੜਿੰਗ = ਭੇਣੀ ਵਾਡਿੰਗਾਂ,ਰਾਮੇਆਣਾ,ਵੜਿੰਗ ਖੇੜਾ,ਖਾਨਪੁਰ ਵਾਡਿੰਗਾਂ,ਚੰਨਾਂ ਵਾਲਾ,ਬੁਜਰਕ,ਨਾਰੀਕੇ,ਮਲਕ ਆਦਿ ਪਿੰਡ ਹਨ |
ਵੜਾਇਚ = ਵੜਾਇਚ,ਬੜੈਚ,ਲਾਡ ਬਨਜਾਰਾ,ਕਰੀਵਾਲਾ ਪਿੰਡ ਹਨ |


ਉੱਘੇ ਤੇ ਛੋਟੇ ਜੱਟਾਂ ਦੇ ਘੱਟ ਗਿਣਤੀ ਵਾਲੇ ਪਿੰਡ
ਸੋਹੀ = ਸੋਹੀਵਾਲ,ਬਨਭੌਰੀ,ਬਨਭੋਰਾ ਆਦਿ ਪਿੰਡ ਹਨ |
ਹੁੰਦਲ = ਗੁਰਧਨਪੁਰ,ਦੁਲਵਾਂ ਪ੍ਰਸਿਧ ਪਿੰਡ ਹਨ | ਨਵਾਂ ਹੁੰਦਲ ਆਦਿ ਪਿੰਡ ਹਨ |
ਗੋਸਲ = ਗੋਸਲ,ਗੋਸਲਾਂ,ਰਸਨਹੇੜੀ ਆਦਿ ਪਿੰਡ ਹਨ |
ਚੱਠਾ = ਚੱਠਾ,ਚੱਠਾ ਨਨਹੇੜਾ,ਸੰਧੂ ਚੱਠਾ ਆਦਿ ਪਿੰਡ ਹਨ |
ਦਿਓੁਲ = ਡਾਂਗੋ,ਖੱਡੂਰ,ਸੁਖ ਦੋਲਤ ਪ੍ਰਸਿਧ ਪਿੰਡ ਹਨ |
ਦੋਸਾਂਝ = ਦੋਸਾਂਝ,ਦੋਸ਼ਾੰਝ ਕਲਾਂ ਪਿੰਡ ਹਨ |
ਨਿੱਜਰ = ਪੰਡੋਰੀ ਨਿਝਰਾਂ ਪ੍ਰਸਿਧ ਪਿੰਡ ਹੈ |
ਦਿਓੁ = ਦਿਉਗੜ,ਮਾਜਰੀ,ਨਿਰੋਲ ਆਦਿ ਪਿੰਡ ਹਨ |
ਪੰਨੂਆਂ = ਪੁਨਿਆਂ ਪ੍ਰਸਿਧ ਪਿੰਡ ਹੈ |
ਬੈਂਸ = ਬੈਂਸ ਪ੍ਰਸਿਧ ਪਿੰਡ ਹੈ |
ਬਾਜਵਾ = ਬਾਜਵਾ ਕਲਾਂ ਪਿੰਡ ਹੈ |
ਬੋਪਾਰਾਏ = ਬੋਪਾਰਾਏ ਕਲਾਂ,ਬੋਪਾਰੇ ਆਦਿ ਪਿੰਡ ਹਨ |
ਬੈਨੀਪਾਲ = ਬੈਹਣੀਵਾਲ, ਰਾਜੇਵਾਲ, ਰੌਣੀ, ਇਸੜੂ, ਮਾਦਪੁਰ, ਦਮਹੇੜੀ, ਬਰੌਲੀ ਆਦਿ ਪਿੰਡ ਹਨ |
ਬੱਧਣ = ਬੱਧਣ ਪਿੰਡ ਪ੍ਰਸਿਧ ਪਿੰਡ ਹੈ |
ਮੰਡੇਰ = ਮੰਡੇਰ ਕਲਾਂ,ਮੰਡੇਰ,ਭੂਰਥਲਾ ਮੰਡੇਰ ਪਿੰਡ ਹਨ |
ਰਾਏ = ਰਾਏ,ਘੁੜਾਣੀ ਕਲਾਂ,ਘੁੜਾਣੀ ਖੁਰਦ,ਮਾਜਰਾ ਆਦਿ ਪਿੰਡ ਹਨ |
ਵਾਂਦਰ = ਕੈਲੇ ਵਾਂਦਰ,ਸੂਰੇਵਾਲਾ ਪਿੰਡ ਹਨ |
ਵਿਰਕ = ਵਿਰਕਾਂ,ਬਿਰਕ ਆਦਿ ਪਿੰਡ ਹਨ |

ਜਦੋਂ ਜ਼ਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ

ਜਦੋਂ ਜ਼ਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ

ਪੁਰਾਣੇ ਸਮਿਆਂ ‘ਚ ਟਰੈਕਟਰ, ਰੇਡੀਓ, ਘੜੀ ਆਦਿ ਚੀਜ਼ਾਂ ਦੇ ਮੁੱਲ ਨਾਲੋਂ ਕਈ ਗੁਣਾਂ ਮਹਿੰਗੀਆਂ ਸਨ। ਉਨ੍ਹਾਂ ਵੇਲਿਆਂ ‘ਚ ਜਿਣਸਾਂ ਦੇ ਭਾਅ ਬਹੁਤ ਘੱਟ ਹੁੰਦੇ ਸਨ।
6 ਦਹਾਕੇ ਪਹਿਲਾਂ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਗਿਣਤੀ ਦੇ ਟਰੈਕਟਰ ਹੁੰਦੇ ਸਨ। ਸਾਡੇ ਬਜ਼ੁਰਗ ਤਾਇਆ ਨਿਰੰਜਣ ਦੱਸਦੇ ਹਨ ਕਿ 1956-57 ‘ਚ ਅਸੀਂ ਫਤਿਆਬਾਦ (ਹਰਿਆਣਾ) ਤੋਂ 16000 ਰੁਪਏ ‘ਚ ਨਵਾਂ ਫੋਰਡਸਨ ਮੇਜਰ ਟਰੈਕਟਰ (50 ਹਾਰਸ ਪਾਵਰ) ਨੀਲੇ ਰੰਗ ਦਾ ਲਿਆਂਦਾ ਸੀ। ਇਸ ਵੱਡੇ ਟਰੈਕਟਰ ਦੀ ਕੀਮਤ ਹੁਣ ਦੇ ਦੋ ਬੈਰਲ ਡੀਜ਼ਲ ਦੇ ਆਸ-ਪਾਸ ਸੀ। ਬਜ਼ੁਰਗਾਂ ਨੂੰ ਪਾਕਿਸਤਾਨ ਵਾਲੀ ਜ਼ਮੀਨ ਬਦਲੇ ਫਤਿਆਬਾਦ ਨਜ਼ਦੀਕ 75 ਏਕੜ ਜ਼ਮੀਨ ਅਲਾਟ ਹੋਈ ਸੀ। ਉਸ ਵੇਲੇ ਇਹ ਜ਼ਮੀਨ ਪਾਣੀ ਨਾ ਹੋਣ ਕਾਰਨ ਬੰਜਰ ਪਈ ਸੀ। 75 ਏਕੜ ਜ਼ਮੀਨ ਵੇਚਣ ਨਾਲ ਸਿਰਫ਼ ਇਹ ਟਰੈਕਟਰ ਹੀ ਆਇਆ ਸੀ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਸ੍ਰੀ ਨਹਿਰੀ ਪਾਣੀ ਹੋਣ ਕਾਰਨ ਇਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 11000 ਰੁਪਏ ਸੀ। 15.8.63 ਨੂੰ ਇਕ ਸਥਾਨਕ ‘ਸੀਮਾ ਸੰਦੇਸ਼’ ਅਖ਼ਬਾਰ ‘ਚ ਟਰੈਕਟਰ ਅਤੇ ਮੋਟਰਸਾਈਕਲ ਬਾਰੇ ਵਿਗਿਆਪਨ ਇਸ ਤਰ੍ਹਾਂ ਲੱਗਿਆ ਸੀ, ਨੂੰ ਉਰਸਸ ਸੀ 325 ਮਾਰਕ 25 ਹਾਰਸ ਪਾਵਰ ਟਰੈਕਟਰ ਦਾ ਮੁੱਲ 8910 ਰੁਪਏ ਲਗਾਤਾਰ ਰਾਜਦੂਤ 1.75 ਹਾਰਸ ਪਾਵਰ ਮੋਟਰਸਾਈਕਲ ਦਾ ਮੁੱਲ 2240 ਰੁਪਏ। ਉਸ ਵੇਲੇ ਇਕ ਛੋਟੇ ਟਰੈਕਟਰ ਦੀ ਕੀਮਤ ਹੁਣ ਦੇ ਇਕ ਬੈਰਲ ਡੀਜ਼ਲ ਦੇ ਬਰਾਬਰ ਸੀ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਜੀ. ਬੀ. ਏਰੀਏ ‘ਚ ਇਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 13000 ਰੁਪਏ ਸੀ।
1960-65 ‘ਚ ਕਈਆਂ ਕੋਲ ਸੁਨਹਿਰੀ ਮਾਡਲ, ਲਾਂਸ ਅਤੇ ਫਰਗੂਸਨ ਟਰੈਕਟਰ ਹੋਇਆ ਕਰਦੇ ਸਨ। ਸਲੇਟੀ ਰੰਗ ਦੇ ਫਰਗੂਸਨ ਟਰੈਕਟਰ ਦੇ ਪੈਟਰੋਲ ਅਤੇ ਮਿੱਟੀ ਦੇ ਤੇਲ ਦੀਆਂ ਦੋ ਟੈਂਕੀਆਂ ਸਨ। ਇਸ ਨੂੰ ਪੈਟਰੋਲ ਨਾਲ ਸਟਾਰਟ ਕੀਤਾ ਜਾਂਦਾ ਸੀ ਅਤੇ ਮਿੱਟੀ ਦੇ ਤੇਲ ਨਾਲ ਚਲਾਇਆ ਜਾਂਦਾ ਸੀ। ਮੋਟਰਸਾਈਕਲ ਦੀ ਤਰ੍ਹਾਂ ਇਸ ਹੇਠਾਂ ਸਾਈਲੈਂਸਰ ਲੱਗਿਆ ਹੁੰਦਾ ਸੀ। ਕਈ ਵਾਰੀ ਫਲ਼ਿਆਂ ਨਾਲ ਕਣਕ ਗਾਹੁੰਦੇ ਸਮੇਂ ਅੱਗ ਵੀ ਲੱਗ ਜਾਇਆ ਕਰਦੀ ਸੀ। ਸੰਨ 1966 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ 30 ਹਜ਼ਾਰ ਏਕੜ ਨਰਮੇ ਦੀ ਫਸਲ ‘ਚ 3 ਰੁਪਏ 25 ਪੈਸੇ ਪ੍ਰਤੀ ਵਿਘਾ ਦੇ ਹਿਸਾਬ ਨਾਲ ਹਵਾਈ ਜਹਾਜ਼ ਨਾਲ ਸਪਰੇਅ ਕੀਤੀ ਗਈ ਸੀ।
ਉਸ ਵੇਲੇ ਪੰਜ ਕਨਾਲ ਦੇ ਇਕ ਵਿਘੇ ਦੀ ਕੀਮਤ ਤਕਰੀਬਨ 450 ਰੁਪਏ ਸੀ। ਜਦੋਂਕਿ ਮੌਜੂਦਾ ਸਮੇਂ ਇਕ ਵਿਘੇ ਦੀ ਕੀਮਤ ਦਸ ਲੱਖ ਰੁਪਏ ਹੈ। ਉਸ ਵੇਲੇ ਕਣਕ ਦੀ ਕੀਮਤ 14 ਰੁਪਏ ਮਨ (40 ਸੇਰ) ਸੀ। ਸੰਨ 1952-53 ‘ਚ ਰੀਕੋ ਕੰਪਨੀ ਦੀ ਘੜੀ ਦੀ ਕੀਮਤ 110 ਰੁਪਏ ਸੀ। ਕਈ ਬਜ਼ੁਰਗ ਦੱਸਦੇ ਹਨ ਕਿ 1942-43 ‘ਚ ਇਕ ਸੇਰ ਮੀਟ ਦੀ ਕੀਮਤ 25 ਪੁਰਾਣੇ ਪੈਸੇ ਸੀ। 1965-66 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਦੇਸੀ ਸ਼ਰਾਬ ਦੀ ਢੋਲਕੀ ਆਉਂਦੀ ਸੀ, ਜਿਸ ਵਿਚ 32 ਬੋਤਲਾਂ ਸ਼ਰਾਬ ਹੁੰਦੀ ਸੀ। ਇਕ ਬੋਤਲ ਸ਼ਰਾਬ ਦੀ ਕੀਮਤ ਪੌਣੇ ਤਿੰਨ ਰੁਪਏ ਬਣਦੀ ਸੀ।(copy)