Friday, 27 December 2019

ਬੁੱਟਰ

ਬੁੱਟਰ : ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉਠ ਕੇ ਦੂਰ ਦੁਜਰਾਂਵਾਲਾ ਤੇ ਮਿੰਟਗੁੰਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ।
ਅਸਲ ਵਿੱਚ ਬੁੱਟਰ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਭਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ।

ਮੁਕਤਸਰ ਜਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ, ਬੁੱਟਰ ਸਰੀਂਹ, ਆਸਾ ਬੁੱਟਰ ਤੇ ਚੌਂਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ ਬਾਬਾ ਸਿੱਧ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰ ਕਲਾਂ ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ ਭਾਈਚਾਰੇ ਦੇ ਉਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ ਨੰਗਰ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ।

ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ ਜੱਟਾਂ ਦਾ ਹੈ। ਬੁੱਟਰ, ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੰਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ। ਇਸ ਸਮੇਂ ਤੋਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ। ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ।

ਕੁਝ ਬੁੱਟਰ ਜੱਟ ਹਿੱਸਾਰ, ਸਿਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ।

1881 ਈਸਵੀਂ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ। ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ ਹੈ। ਇਸ ਗੋਤ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ-ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।

ਬਾੱਠ

ਬਾੱਠ : ਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175 ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵ ਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ। ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮ ਬੱਟ ਸੀ ਫਿਰ ਹੌਲੀ ਹੌਲੀ ਬਾੱਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ।
ਬਾੱਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡਕੇ ਜੱਟ ਜਾਤੀ ਨਾਲ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾੱਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ ਖੇਤਰ ਦੇ ਕੁਝ ਬਾੱਠ ਮੁਸਲਮਾਨ ਬਣ ਗਏ ਸਨ। ਸਾਂਦਲ ਬਾਰ ਵਿੱਚ ਬਾੱਠਾਂ ਦੇ ਪ੍ਰਸਿੱਧ ਪਿੰਡ ਬਾੱਠ ਤੇ ਭਗਵਾਂ ਸਨ। ਕੁਝ ਬਾੱਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ ਆਬਾਦ ਹੋ ਗਏ ਸਨ। ਮਾਲਵੇ ਵਿੱਚ ਵੀ ਬਾੱਠ ਭਾਈਚਾਰੇ ਦੇ ਲੋਕ ਬਹੁਤ ਹਨ। ਬਾੱਠ ਗੋਤ ਦਾ ਇੱਕ ਉੱਘਾ ਪਿੰਡ ਬਾੱਠ ਸੰਗਰੂਰ ਜਿਲ੍ਹੇ ਵਿੱਚ ਵੀ ਹੈ। ਪੰਜਾਬ ਵਿੱਚ ਬਾੱਠ ਨਾਮ ਦੇ ਕਈ ਪਿੰਡ ਹਨ। ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੁਲੇਵਾਲ, ਮਾਣਕੀ ਤੇ ਬਾੱਠ ਕਲਾਂ ਆਦਿ ਪਿੰਡਾਂ ਵਿੱਚ ਵੀ ਬਾੱਠ ਭਾਈਚਾਰੇ ਦੇ ਕਾਫ਼ੀ ਜੱਟ ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਬਾੱਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾੱਠ ਜੱਟ ਰੋਪੜ ਜਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜਿਲ੍ਹੇ ਦਾ ਇੱਕ ਬਾੱਠਾਂ ਕਲਾਂ ਪਿੰਡ ਵੀ ਬਾੱਠ ਜੱਟਾਂ ਦਾ ਬਹੁਤ ਉਘਾ ਪਿੰਡ ਹੈ।

ਪੰਜਾਬ ਵਿੱਚ ਬਾੱਠ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾੱਠ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਦੇ ਬਾੱਠ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾੱਠ ਜੱਟ ਮੁਸਲਮਾਨ ਹਨ। ਬਾੱਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਬਹੁਤ ਉਨਤੀ ਕੀਤੀ ਹੈ।

ਭੁੱਟੇ

ਭੁੱਟੇ : ਇਹ ਪੱਵਾਰ ਰਾਜਪੂਤਾਂ ਦੀ ਸ਼ਾਖਾ ਹਨ। ਇਸ ਬੰਸ ਦਾ ਮੋਢੀ ਭੁੱਟੇ ਰਾਉ ਸੀ। ਭੁੱਟੇ ਰਾਉ ਜੱਗਦੇਉ ਬੰਸੀ ਸੋਲੰਗੀ ਦਾ ਪੋਤਾ ਸੀ। ਪੱਵਾਰ ਵੀ ਮੱਧ ਏਸ਼ੀਆ ਤੋਂ ਆਏ ਪੁਰਾਣੇ ਕਬੀਲਿਆਂ ਵਿਚੋਂ ਹਨ। ਪੰਜਾਬ ਵਿੱਚ ਪੱਵਾਰਾਂ ਦੀਆਂ ਚਾਰ ਮੁੱਖ ਸ਼ਾਖਾਂ ਸਨ। ਭੁੱਟੋ ਭਾਈਚਾਰੇ ਦੇ ਲੋਕ ਪੱਵਾਰਾ ਦੀ ਭੋਟਾ ਸ਼ਾਖਾ ਵਿਚੋਂ ਹਨ।
ਭੁੱਟੇਰਾਉ ਬਹੁਤ ਬਹਾਦਰ ਯੋਧਾ ਸੀ। ਉਹ ਭੱਟੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ। ਭੱਟੀਆਂ ਨੇ ਚੱਨਾਬ ਖੇਤਰ ਵਿੱਚ ਸਥਿਤ ਉਸ ਦੀ ਰਾਜਧਾਨੀ ਕੁਲਿਆਰ ਉਤੇ ਜ਼ਬਰੀ ਕਬਜ਼ਾ ਕਰ ਲਿਆ ਸੀ। ਮੁਹੰਮਦ ਗੌਰੀ ਦੇ ਹਮਲਿਆਂ ਸਮੇਂ ਪੰਜਾਬ ਖਾੜਕੂ ਜੱਟ ਕਬੀਲਿਆਂ ਦਾ ਘਰ ਸੀ। ਖੋਖਰ, ਭੁੱਟੇ, ਲੰਗਾਹ, ਛੀਨੇ, ਸਮਰੇ, ਵੜੈਚ, ਵਿਰਕ, ਨਿੱਜਰ ਆਦਿ ਕਬੀਲੇ ਏਥੇ ਰਹਿੰਦੇ ਸਨ।

ਭੁੱਟੇ ਜੱਟ ਹਲਕੇ ਵਿੱਚ ਭੁੱਟੇ ਭਾਈਚਾਰੇ ਦਾ ਇੱਕ ਪੁਰਾਣਾ ਪਿੰਡ ਭੁੱਟਾ ਵੀ ਬਹੁਤ ਪ੍ਰਸਿੱਧ ਹੈ। ਭੱਟੀ ਮੁਸਲਮਾਨਾਂ ਨਾਲ ਲੜਾਈਆਂ ਕਾਰਨ ਹੀ ਪੱਵਾਰ ਭਾਈਚਾਰੇ ਦੇ ਲੋਕ ਦੱਖਣ ਪੂਰਬੀ ਮਾਲਵੇ ਨੂੰ ਛੱਡ ਕੇ ਲੁਧਿਆਣੇ ਖੇਤਰ ਵਿੱਚ ਸਤਲੁਜ ਦਰਿਆ ਦੇ ਨੇੜਲੇ ਖੇਤਰਾਂ ਵਿੱਚ ਆਬਾਦ ਸਨ। ਪੱਵਾਰਾਂ 'ਦੇ ਵਡੇਰੇ' ਰਾਜਾ ਜੱਗਦੇਉ ਨੇ ਹੱਠੂਰ ਅਤੇ ਜਰਗ ਵਿੱਚ ਆਪਣਾ ਇੱਕ ਬਹੁਤ ਹੀ ਮਜ਼ਬੂਤ ਕਿਲ੍ਹਾ ਬਣਾਇਆ ਸੀ। ਉਸ ਦੀ ਮਾਲਵੇ ਵਿੱਚ ਦੂਰ ਤੱਕ ਚੌਧਰ ਸੀ। ਰਾਜੇ ਜੱਗਦੇਉ ਦੀ ਮੌਤ ਤੋਂ ਮਗਰੋਂ ਭੁੱਟੇ ਗੋਤ ਦੇ ਪੰਵਾਰਾਂ ਦੀਆਂ ਅਕਸਰ ਮੁਸਲਮਾਨਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਇੱਕ ਵਾਰ ਭੁੱਟੋ ਗੋਤ ਦੇ ਲੋਕਾਂ ਨੂੰ ਮੁਸਲਮਾਨਾਂ ਨੇ ਕਿਲ੍ਹੇ ਵਿੱਚ ਘੇਰ ਲਿਆ। ਕੁਝ ਭੁੱਟੇ ਮਾਰੇ ਗਏ, ਕੁਝ ਮੁਸਲਮਾਨ ਬਣ ਗਏ। ਦੁਝ ਦੁਸ਼ਮਣ ਨੂੰ ਭੁਲੇਖਾ ਦੇ ਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਰੱਖਦੇ ਛੁਟ ਗਏ। ਦਲੇਉ ਭਾਈਚਾਰੇ ਦੇ ਲੋਕ ਆਪਣਾ ਨਵਾਂ ਗੋਤ ਦਲਿਉ ਰੱਖ ਕੇ ਦੁਸ਼ਮਣ ਨੂੰ ਭੁਲੇਖਾ ਦੇ ਕੇ ਹੀ ਕਿਲ੍ਹੇ ਵਿਚੋਂ ਛੁਟੇ ਸਨ। ਮਾਨਸਾ ਦੇ ਇਲਾਕੇ ਵਿੱਚ ਹੁਣ ਵੀ ਕਹਾਵਤ ਹੈ?

''ਗੋਤ ਤਾਂ ਸਾਡਾ ਸੀ ਭੁੱਟੇ ਪਰ ਅਸੀਂ ਦਲਿਉ ਕਹਿਕੇ ਛੁੱਟੇ।''

ਦਲੇਉ ਤੇ ਬੁੱਟਰ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਕਰਦੇ। ਦੋਵੇਂ ਭੁੱਟੇ ਭਾਈਚਾਰੇ ਵਿਚੋਂ ਹਨ। ਭੁੱਟੇ ਜੱਟ ਜੱਗਦੇਉ ਦੇ ਖ਼ਾਨਦਾਨ ਵਿਚੋਂ ਹੀ ਹਨ। ਭੁੱਟੇ ਬਹੁਤ ਵੱਡਾ ਗੋਤ ਸੀ। ਬਹੁਤੇ ਭੁੱਟੇ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਮੁਲਤਾਨ ਗਜ਼ਟੀਅਰ ਐਡੀਸ਼ਨ 1902 ਵਿੱਚ ਵੀ ਭੁੱਟਿਆਂ ਨੂੰ ਪੱਵਾਰ ਹੀ ਲਿਖਿਆ ਗਿਆ ਹੈ। ਪੀਰਜ਼ਾਦਾ ਮੁਰਾਦ ਬਖਸ਼ ਭੁੱਟਾ ਵੀ ਆਪਣੇ ਆਪ ਨੂੰ ਪੱਵਾਰ ਰਾਜਪੂਤ ਕਹਿੰਦਾ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਭੁੱਟੇ ਮੁਸਲਮਾਨ ਬਣ ਗਏ ਸਨ। ਪੱਛਮੀ ਪੰਜਾਬ ਦੇ ਖੇਤਰ ਮੁਲਤਾਨ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਝੰਗ, ਜੇਹਲਮ, ਸ਼ਾਹਪੁਰ ਤੇ ਡੇਰਾ ਗਾਜ਼ੀਖਾਨ ਵਿੱਚ ਭੁੱਟੇ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਸਨ।

ਸਿੱਖਾਂ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਲੁਧਿਆਣੇ, ਮੋਗੇ, ਫਿਰੋਜ਼ਪੁਰ, ਸੰਗਰੂਰ, ਪਟਿਆਲਾ ਆਦਿ ਖੇਤਰਾਂ ਵਿੱਚ ਕਾਫ਼ੀ ਭੁੱਟੇ ਜੱਟ ਸਿੱਖ ਹਨ। ਕੁਝ ਭੁੱਟੇ ਭਾਈਚਾਰੇ ਦੇ ਲੋਕ ਰਾਜਪੂਤ ਅਤੇ ਅਰਾਈਂ ਵੀ ਹਨ।

ਭੁੱਟੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। 1881 ਈਸਵੀਂ ਦੀ ਜਨਸੰਖਿਆ ਸਮੇਂ ਸਾਂਝੇ ਪੰਜਾਬ ਵਿੱਚ 22,539 ਭੁੱਟਿਆਂ ਨੇ ਆਪਣੇ ਆਪ ਨੂੰ ਜੱਟ ਦੱਸਿਆ ਹੈ ਅਤੇ 5,085 ਨੇ ਰਾਜਪੂਤ ਦੱਸਿਆ ਹੈ। ਭੁੱਟੇ ਅਰਾਈਂ ਵੀ 32,603 ਸਨ। ਕਿਸੇ ਸਮੇਂ ਲੁਧਿਆਣੇ ਦੇ ਖੇਤਰ ਵਿੱਚ ਭੁੱਟੇ ਕੇਵਲ 36 ਅਤੇ ਫਿਰੋਜ਼ਪੁਰ ਦੇ ਖੇਤਰ ਵਿੱਚ 42 ਰਹਿ ਗਏ ਸਨ। ਮਾਲਵੇ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਰਹਿ ਗਈ ਸੀ। ਪੰਵਾਰਾ ਦੇ ਕਈ ਨਵੇਂ ਉਪਗੋਤ ਬਣ ਗਏ ਸਨ। ਸਾਰੇ ਹੀ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਕੁਝ ਪੰਵਾਰ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਿਲ ਹੋ ਗਏ ਸਨ। ਕਾਫ਼ੀ ਪੰਵਾਰ ਮੁਸਲਮਾਨ ਵੀ ਬਣ ਗਏ ਸਨ। ਪੰਵਾਰ ਬਹੁਤ ਵੱਡਾ ਭਾਈਚਾਰਾ ਸੀ। ਪੁਰਾਣੇ ਸਮੇਂ ਵਿੱਚ ਭੁੱਟੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ। ਹੁਣ ਭੁੱਟੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੱਛਮੀ ਪੰਜਾਬ ਵਿੱਚ ਸਾਰੇ ਭੁੱਟੇ ਮੁਸਲਮਾਨ ਬਣ ਗਏ ਹਨ।

ਭੁੱਟੇ, ਲੰਗਾਹ, ਖਰਲ ਆਦਿ ਜੱਟ ਕਬੀਲੇ ਪਰਮਾਰ ਭਾਈਚਾਰੇ ਵਿਚੋਂ ਹਨ। ਜੱਟਾਂ ਦਾ ਸੁਭਾਅ ਤੇ ਮਤ ਰਲਦੀ ਹੈ ਕਿਉਂਕਿ ਕਲਚਰ ਸਾਂਝੀ ਹੈ। ਪੂਰਬੀ ਪੰਜਾਬ ਵਿੱਚ ਭੁੱਟੇ ਜੱਟ ਘੱਟ ਗਿਣਤੀ ਵਿੱਚ ਹੀ ਹਨ।

Thursday, 26 December 2019

ਰੰਧਾਵਾ

ਰੰਧਾਵਾ :



ਰੰਧਾਵਾ  - ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੂੰਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ।
ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉਘੇ ਪਿੰਡ ਹਨ।

ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਹਿਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਹਨ।

ਕਜਲ ਰੰਧਾਵੇ ਦੀ ਬੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ। ਇਸ ਇਲਾਕੇ ਵਿੱਚ ਇਸ ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਪਖੋਕੇ ਹੈ। ਇਸ ਬੰਸ ਦੇ ਕੁਝ ਲੋਕ ਸਮੇਂ ਪਿਛੋਂ ਵਹੀਲਾਂ ਵਿੱਚ ਆਬਾਦ ਹੋ ਗਏ। ਗੁਰਦਾਸਪੁਰ ਖੇਤਰ ਵਿੱਚ ਨੌਸ਼ਹਿਰਾ ਮਝਾ ਸਿੰਘ, ਧਾਰੋਵਾਲੀ ਤੇ ਬੂਲੇਵਾਲ ਆਦਿ ਪਿੰਡ ਵੀ ਰੰਧਾਵੇ ਭਾਈਚਾਰੇ ਦੇ ਹਨ। ਰੰਧਾਵੇ, ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ। ਬਟਾਲਾ ਸ਼ਹਿਰ ਵੀ ਰਾਮਦਿਉ ਭੱਟੀ ਨੇ ਹੀ ਵਸਾਇਆ ਸੀ। ਮਾਝੇ ਵਿਚੋਂ ਕੁਝ ਰੰਧਾਵੇ ਗੁਜਰਾਂਵਾਲਾ ਦੇ ਖੇਤਰ ਰਾਮਦਾਸ ਤੇ ਬਖਾਪੁਰ ਆਦਿ ਪਿੰਡਾਂ ਵਿੱਚ ਆਬਾਦ ਹੋ ਗਏ ਸਨ। ਪੱਖੋਂ ਰੰਧਾਵੇ ਦਾ ਪੋਤਾ ਅਜਿਹਾ ਰੰਧਾਵਾ ਗੁਰੂ ਨਾਨਕ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪਖੋਕੇ ਪਿੰਡ ਵਿੱਚ ਅਜਿਹੇ ਰੰਧਾਵੇ ਦੇ ਪਾਸ ਰਹਿੰਦਾ ਸੀ। ਪੱਖੋ ਦੀ ਬੰਸ ਦੇ ਰੰਧਾਵੇ ਦੂਰ–ਦੂਰ ਤੱਕ ਫੈਲੇ ਹੋਏ ਹਨ। ਮਾਲਵੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਹੀ ਸੀ। ਚਹਿਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾਵੇ ਤਾਮਕੋਟ ਦਾ ਇਲਾਕਾ ਛੱਡ ਕੇ ਆਪਣਾ ਆਪਣਾ ਸਾਮਾਨ ਗੱਡਿਆਂ ਤੇ ਲਦ ਕੇ ਚਲ ਪਏ ਤਾਂ ਰਸਤੇ ਵਿੱਚ ਉਨ੍ਹਾਂ ਦੇ ਗਡੇ ਦਾ ਇੱਕ ਧੁਰਾ ਟੁੱਟ ਗਿਆ। ਇਸ ਨੂੰ ਗੱਡੇ ਦੇ ਮਾਲਕ ਬਦਸ਼ਗਨ ਸਮਝ ਕੇ ਉਸੇ ਥਾਂ ਰੁਕ ਕੇ ਉਥੇ ਹੀ ਡੇਰੇ ਲਾ ਲਏ। ਇਸ ਖੇਤਰ ਵਿੱਚ ਮੀਮਸਾ (ਅਮਰਗੜ) ਵਾਲੇ ਰੰਧਾਵੇ ਰਹਿੰਦੇ ਹਨ। ਬਾਕੀ ਰੰਧਾਵੇ ਅੱਗੇ ਮਾਝੇ ਤੇ ਦੁਆਬੇ ਵੱਲ ਦੂਰ–ਦੂਰ ਤੱਕ ਚਲੇ ਗਏ। ਜਿਸ ਥਾਂ ਗੱਡੇ ਦਾ ਧੁਰਾ ਟੁੱਟਿਆ ਸੀ, ਮੀਮਸਾ ਵਾਲੇ ਰੰਧਾਵੇ 12 ਸਾਲ ਪਿਛੋਂ ਆਕੇ ਉਸ ਸਥਾਨ ਦੀ ਮਾਨਤਾ ਕਰਦੇ ਹਨ।

ਸਰਹੰਦ ਦੇ ਨਜ਼ਦੀਕ ਫਤਿਹਗੜ੍ਹਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਹੀ ਪੁਰਾਣਾ ਤੇ ਉਘਾ ਹੈ। ਮਾਲਵੇ ਦੇ ਫਤਿਹਗੜ੍ਹ, ਪਟਿਆਲਾ, ਸੰਗਰੂਰ, ਨਾਭਾ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ ਤੇ ਬਠਿੰਡਾ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਆਬਾਦ ਹਨ। ਜਲੰਧਰ ਦੇ ਖੇਤਰ ਵਿੱਚ ਰੰਧਾਵਾ ਮਸੰਦਾਂ ਪਿੰਡ ਰੰਧਾਵੇ ਭਾਈਚਾਰੇ ਦਾ ਬਹੁਤ ਹੀ ਵੱਡਾ ਤੇ ਪ੍ਰਸਿੱਧ ਪਿੰਡ ਹੈ। ਮਹਾਨ ਪੰਜਾਬੀ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਵੀ ਦੁਆਬੇ ਦਾ ਰੰਧਾਵਾ ਜੱਟ ਸੀ। ਉਸ ਨੇ ਲੋਕ ਭਲਾਈ ਦੇ ਮਹਾਨ ਕੰਮ ਕੀਤੇ। ਉਸ ਵਿੱਚ ਵੀ ਜੱਟਾਂ ਵਾਲੀ ਹਉਮੇ ਸੀ। ਉਹ ਮਹਾਨ ਜੱਟ ਸੀ। ਪਹਿਲਾਂ–ਪਹਿਲ ਸਾਰੇ ਰੰਧਾਵੇ ਸਖੀ ਸਰਵਰ ਸੁਲਤਾਨੀਏ ਦੇ ਚੇਲੇ ਸਨ ਪਰ ਸਿੱਖ ਗੁਰੂਆਂ ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵਿਆਂ ਨੇ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜ ਰਣਜੀਤ ਸਿੰਘ ਦੇ ਸਮੇਂ ਰੰਧਾਵੇ ਜੱਟਾਂ ਨੇ ਕਾਫ਼ੀ ਉਨਤੀ ਕੀਤੀ। ਰੰਧਾਵੇ ਖ਼ਾਨਦਾਨ ਦਾ ਇਤਿਹਾਸ ਸਰ ਗਰੀਫਨ ਦੀ ਖੋਜ ਪੁਸਤਕ ‘ਪੰਜਾਬ ਚੀਫ਼ਸ ਵਿੱਚ ਵੀ ਕਾਫ਼ੀ ਦਿੱਤਾ ਗਿਆ ਹੈ।

ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜ਼ਬੂਰੀ ਕਾਰਨ ਵੀ ਮੁਸਲਮਾਨ ਬਣੇ। ਬਟਾਲੇ ਤਹਿਸੀਲ ਦੇ ਭੌਲੇਕੇ ਪਿੰਡ ਦੇ ਕੁਝ ਰੰਧਾਵੇਂ ਮਜ਼ਬੂਰੀ ਕਾਰਨ ਮੁਸਲਮਾਨ ਬਣੇ। ਭੌਲੇਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਦੇ ਧਾੜਵੀ ਸੀ। ਇੱਕ ਵਾਰ ਉਸ ਨੇ ਸ਼ਾਹੀ ਘੋੜੇ ਚੋਰੀ ਕਰ ਲਏ ਸਨ। ਕਾਜ਼ੀ ਤੋਂ ਆਪਣੀ ਸਜ਼ਾ ਮਾਫ਼ ਕਰਾਉਣ ਲਈ ਮੁਸਲਮਾਨ ਬਣ ਗਿਆ ਸੀ। ਉਸ ਦੇ ਨਾਲ ਹੀ ਉਸ ਦੀ ਇੱਕ ਇਸਤਰੀ ਦੀ ਬੰਸ ਮੁਸਲਮਾਨ ਬਣ ਗਈ ਅਤੇ ਦੂਜੀ ਹੀ ਬੰਸ ਹਿੰਦੂ ਹੀ ਰਹੀ ਸੀ। ਪਹਿਲੀ ਇਸਤਰੀ ਦਾ ਪੁੱਤਰ ਅਮੀਨ ਸ਼ਾਹ ਹਿੰਦੂ ਹੀ ਰਿਹਾ ਜਦੋਂਕਿ ਦੂਜੀ ਇਸਤਰੀ ਦੇ ਬੇਟੇ ਅਬੂਲ, ਅਦਲੀ ਤੇ ਜਮਾਲ ਮੁਸਲਮਾਨ ਸਨ। ਜਿਨ੍ਹਾਂ ਦੀ ਬੰਸ ਦੇ ਰੰਧਾਵੇ ਭੌਲੇਕੇ ਤੇ ਚੱਕ ਮਹਿਮਨ ਵਿੱਚ ਆਬਾਦ ਸਨ। ਸਾਹਿਬ ਮਹਿਮਨ ਗੁਰੂ ਨਾਨਕ ਦੇ ਸਮੇਂ ਹੋਇਆ ਹੈ। ਇਹ ਦਿਉ ਗੋਤ ਦਾ ਜੱਟ ਸੀ। ਇਹ ਗੁਰੂ ਨਾਨਕ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ। ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਾਮਾਤਾਂ ਜੋੜੀਆਂ ਸਨ। ਇਸ ਨੇ ਹੀ ਚੱਕ ਮਹਿਮਨ ਪਿੰਡ ਵਸਾਇਆ ਸੀ ਜਿਥੇ ਇਸ ਦੀ ਸਮਾਧ ਵੀ ਹੈ ਅਤੇ ਇੱਕ ਤਲਾਬ ਵੀ ਹੈ। ਇਸ ਪਵਿੱਤਰ ਤਾਲਾਬ ਨੂੰ ਇਸ ਦੇ ਸ਼ਰਧਾਲੂ ਤੇ ਕੁਝ ਰੰਧਾਵੇ ਗੰਗਾ ਸਮਝ ਕੇ ਪੂਜਦੇ ਹਨ।

ਰੰਧਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ, ਸਿੱਧ ਸਾਹੂ ਦੇ ਟਿੱਲੇ, ਮਹਿਮਨ ਸਾਹਿਬ ਦੀ ਸਮਾਧ, ਬੁੱਢਾ ਸਾਹਿਬ ਦੇ ਗੁਰਦੁਆਰੇ, ਸਾਹਿਬ ਰਾਮ ਕੰਵਰ ਦੇ ਦਰਬਾਰ ਆਦਿ ਦੀ ਬਹੁਤ ਮਾਨਤਾ ਕਰਦੇ ਹਨ।

ਰੰਧਾਵੇ ਗੋਤ ਦੇ ਜੱਟ ਸਿੱਧ ਸਾਹੂ ਦੇ ਟਿੱਲੇ ਤੇ ਜਾਕੇ ਕੱਤਕ ਤੇ ਹਾੜ ਦੇ ਮਹੀਨੇ ਰਸਮ ਦੇ ਤੌਰ ਤੇ ਮਿੱਟੀ ਕੱਢਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਆਪਣੇ ਗੋਤ ਦੇ ਮਿਰਾਸੀ ਅਤੇ ਬ੍ਰਾਹਮਣ ਨੂੰ ਚੜ੍ਹਾਵਾ ਵੀ ਦਿੰਦੇ ਹਨ। ਸਾਹਿਬ ਰਾਮ ਕੰਵਰ ਦਾ ਦਰਬਾਰ ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਕੋਟ ਵਿੱਚ ਨੇਤਨ ਦੇ ਸਥਾਨ ਤੇ ਸੀ। ਸਾਹਿਬ ਰਾਮ ਕੰਵਰ ਦੇ ਲੜਕੇ ਸਾਹਿਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਤੇ ਕਬਜ਼ਾ ਸੀ। ਸਾਰੇ ਪੰਜਾਬ ਵਿੱਚ ਹੀ ਉਦਾਸੀਆਂ ਤੇ ਨਿਰਮਲਿਆਂ ਦੇ ਕਾਫ਼ੀ ਡੇਰੇ ਸਨ। ਲੋਕ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਇਨ੍ਹਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ। ਗੁਰੂ ਨਾਨਕ ਦਾ ਸਿੱਖ ਬਾਬਾ ਬੁੱਢਾ ਵੀ ਰੰਧਾਵਾ ਜੱਟ ਸੀ। ਇਸ ਦਾ ਜਨਮ ਪਿੰਡ ਕੱਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਨ੍ਹਾਂ ਉਸ ਦੀਆਂ ਗਲਾਂ ਸੁਣ ਕੇ ਬੁੱਢੇ ਦਾ ਵਰ ਦਿੱਤਾ। ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਨ੍ਹਾਂ ਦੇ ਹੱਥੋਂ ਹੀ ਲਵਾਇਆ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਾਉਂਦੇ ਰਹੇ। ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪਿੰਡ ਰਾਮਦਾਸ ਜਿਲ੍ਹਾ ਅਮ੍ਰਿਤਸਰ ਜਾ ਵਸੇ ਅਤੇ ਉਥੇ ਹੀ ਪ੍ਰਾਣ ਤਿਆਗੇ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਉਥੇ ਹੀ ਸਸਕਾਰ ਕੀਤਾ। ਬਾਬਾ ਜੀ ਪਰਮ ਮਨੁੱਖ ਸਨ। ਬਾਬਾ ਜੀ ਦੀ ਬੰਸ ਦੇ ਰੰਧਾਵੇ ਬਹੁਤ ਵਧੇ ਫੁਲੇ ਹਨ। ਸੱਤਵੇਂ ਗੁਰੂ ਹਰਰਾਏ, ਅੱਠਵੇਂ ਗੁਰੂ ਹਰਕ੍ਰਿਸ਼ਨ ਅਤੇ ਨੌਵੇਂ ਗੁਰੂ ਤੇਗਬਹਾਦਰ ਨੂੰ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਰੰਧਾਵਾ ਨੇ ਟਿੱਕਾ ਲਾਇਆ। ਮਹਾਰਾਜਾ ਆਲਾ ਸਿੰਘ ਦੇ ਸਮੇਂ ਰਾਮਦਾਸ ਪਿੰਡ ਤੋਂ ਮਝੈਲ ਰੰਧਾਵੇ ਮਾਲਵੇ ਦੇ ਬੁੱਗਰ ਤੇ ਬੀਹਲੇ ਆਦਿ ਪਿੰਡਾਂ ਵਿੱਚ ਆਕੇ ਆਬਾਦ ਹੋ ਗਏ ਸਨ। ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਗਦੀ ਸਮੇਂ ਇਹ ਰਸਮ ਬਾਬਾ ਰਾਮ ਕੰਵਰ ਰੰਧਾਵਾ ਉਰਫ਼ ਗੁਰਬਖਸ਼ ਸਿੰਘ ਨੇ ਨਿਭਾਈ ਸੀ। ਇਨ੍ਹਾਂ ਨੇ ਹੀ ਦਸਵੇਂ ਗੁਰੂ ਨੂੰ ਹੀਰਿਆਂ ਦੀ ਜੜ੍ਹਤ ਵਾਲੀ ਬਹੁਮੁੱਲੀ ਕਲਗ਼ੀ ਤੇ ਦਸਤਾਰ ਭੇਂਟ ਕੀਤੀ ਸੀ।

ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਝੰਗ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਜੱਟ ਕਾਫ਼ੀ ਵੱਸਦੇ ਸਨ। ਗੁਜਰਾਂਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ ਨੂੰ ਭੱਟੀ ਕਹਾਕੇ ਮਾਣ ਮਹਿਸੂਸ ਕਰਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ ਬਣ ਗਏ ਸਨ। ਪਾਕਿਸਤਾਨ ਤੋਂ ਉਜੜ ਕੇ 1947 ਈਸਵੀਂ ਵਿੱਚ ਕੁਝ ਰੰਧਾਵੇ ਸਿੱਖ ਜੱਟ ਹਰਿਆਣੇ ਦੇ ਕੁਰੂਕਸ਼ੇਤਰ ਖੇਤਰ ਵਿੱਚ ਵੱਸ ਗਏ ਹਨ।

1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ 51,853 ਸੀ। ਹੁਣ ਰੰਧਾਵੇ ਜੱਟ ਤਕਰੀਬਨ ਟਾਵੇਂ–ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰੰਧਾਵੇ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਵੀ ਹਨ। ਰੰਧਾਵਾ ਪੰਜਾਬ ਦਾ ਪ੍ਰਸਿੱਧ ਤੇ ਵੱਡਾ ਗੋਤ ਹੈ। ਰੰਧਾਵੇ ਜੱਟਾਂ ਨੇ ਬਹੁਤ ਉਨਤੀ ਕੀਤੀ ਹੈ। ਇਨ੍ਹਾਂ ਦਾ ਪ੍ਰਭਾਵ ਹੋਰ ਜੱਟਾਂ ਤੇ ਵੀ ਪਿਆ ਹੈ। ਬਹੁਤੇ ਰੰਧਾਵੇ ਜੱਟ ਸਿੱਖ ਹੀ ਹਨ ਪਰ ਪੱਛਮੀ ਪੰਜਾਬ ਵਿੱਚ ਮੁਸਲਮਾਨ ਰੰਧਾਵੇ ਵੀ ਬਹੁਤ ਹਨ। ਅਸਲ ਵਿੱਚ ਰੰਧਾਵਾ ਸਾਰਨਾ ਦਾ ਇੱਕ ਮੁਖੀਆ ਕਾਜਲ ਗੁਰਦਾਸਪੁਰ ਖੇਤਰ ਤੱਕ ਪਹੁੰਚ ਗਿਆ। ਅਚਾਨਕ ਧਾਵਾ ਬੋਲ ਕੇ ਉਸ ਇਲਾਕੇ ਉਤੇ ਆਪਣਾ ਕਬਜ਼ਾ ਕਰ ਲਿਆ। ਵੈਰੀ ਉਤੇ ਰਣ ਵਿੱਚ ਅਚਾਨਕ ਧਾਵਾ ਬੋਲਣ ਕਰਕੇ ਉਸ ਕਬੀਲੇ ਦਾ ਨਾਂ ਰਣ–ਧਾਵਾ ਪੈ ਗਿਆ। ਫਿਰ ਇਸ ਕਬੀਲੇ ਦੀ ਅੱਲ ਅਥਵਾ ਗੋਤ ਰੰਧਾਵਾ ਪ੍ਰਚਲਿਤ ਹੋ ਗਿਆ। ਹੌਲੀ–ਹੌਲੀ ਇਸ ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਵੀ ਦੂਰ–ਦੂਰ ਤੱਕ ਚਲੇ ਗਏ। ਹੁਣ ਰੰਧਾਵਾ ਜਗਤ ਪ੍ਰਸਿੱਧ ਗੋਤ ਹੈ। ਰੰਧਾਵਿਆਂ ਦੀ ਆਰਥਿਕ ਹਾਲਤ ਵੀ ਠੀਕ ਹੈ। ਕਹਾਵਤ ਹੈ, ਜੱਟਾਂ ਬਾਰੇ:

‘ਕਾਂ ਕੰਬੋਅ ਪਾਲੇ, ਰਜਿਆ ਜੱਟ ਕਬੀਲਾ ਗਾਲੇ।

ਜੱਟਾਂ ਵਿੱਚ ਵੀ ਏਕਤਾ ਹੋਣਾ ਚਾਹੀਦੀ ਹੈ।

Wednesday, 18 December 2019

ਗਿੱਲ ਅਤੇ ਗਰਚੇ ਗੋਤ

ਗਿੱਲ : ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ?ਨਾਲ ਫਿਰ ਪਹਾੜ ਦੇ ਨਾਲ?ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ। ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। 
ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ। ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ। ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ?ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026?27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜ਼ਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ?ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉੱਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿੰਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿੰਡਾਂ ਵਿੱਚ ਚੌਧਰ ਰਹੀ। ਸ਼ੁਰੂ?ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉੱਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉੱਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੌਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ। ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅੰਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅੰਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ। ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿੰਟਗੁੰਮਰੀ ਤੇ ਸ਼ਾਹਪੁਰ ਆਦਿ ਜ਼ਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ। ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵਡਣ ਤੇ ਛਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮੰਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ। ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ। 1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 124172 ਸੀ। ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ। ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂੰਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉੱਨਤੀ ਕੀਤੀ ਹੈ। ਮੋਗੇ ਜ਼ਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅੰਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖ਼ਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
ਗਰਚੇ : ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ ਨਹੀਂ ਸੀ। ਚੌਹਾਨਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਨ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ ਇਲਾਕਾ ਛੱਡ ਕੇ ਕਾਫ਼ੀ ਗਿਣਤੀ ਵਿੱਚ ਰਾਜਸਥਾਨ ਵੱਲ ਚਲੇ ਗਏ। ਗਰਚੇ ਵੀ ਦਿੱਲੀ ਦੇ ਖੇਤਰ ਜਮਨਾ ਨਦੀ ਦੇ ਆਲੇ ਦੁਆਲੇ ਤੋਂ ਉੱਠ ਕੇ ਆਪਣੇ ਤੂਰ ਭਾਈਚਾਰੇ ਨਾਲ ਪਹਿਲਾਂ ਰਾਜਸਥਾਨ ਵੱਲ ਗਏ ਫਿਰ ਲੁਧਿਆਣੇ ਦੇ ਖੇਤਰ ਵਿੱਚ ਆ ਕੇ ਆਬਾਦ ਹੋ ਗਏ। ਦੱਖਣੀ ਮਾਲਵੇ ਵਿੱਚ ਸਿੱਧੂ ਬਰਾੜ ਕੋਟਕਪੂਰੇ ਤੱਕ ਬਰਾੜ ਕੀ ਖੇਤਰ ਵਿੱਚ ਫੈਲੇ ਹੋਏ ਸਨ। ਮੋਗੇ ਵਿੱਚ ਗਿੱਲਾਂ ਦਾ ਜ਼ੋਰ ਸੀ ਨਿਹਾਲੇਵਾਲਾ ਖੇਤਰ ਵਿੱਚ ਧਾਲੀਵਾਲਾਂ ਦਾ ਕਬਜ਼ਾ ਸੀ। ਲੁਧਿਆਣੇ ਦਾ ਖੇਤਰ ਹੀ ਬੇਆਬਾਦ ਸੀ। ਗਰੇਵਾਲ ਗਰਚਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਹਨ। ਗਰਚੇ ਲੁਧਿਆਣੇ ਦੇ ਖੇਤਰ ਵਿੱਚ ਬਾਰਵੀਂ ਸਦੀ ਵਿੱਚ ਆਏ ਹਨ। ਗਰੇਵਾਲ 15ਵੀਂ ਸਦੀ ਵਿੱਚ ਆਏ ਹਨ। ਗਰਚੇ ਜਮਨਾ ਦਰਿਆ ਦੇ ਹਰੇ ਭਰੇ ਇਲਾਕੇ ਵਿਚੋਂ ਆ ਕੇ ਸਤਲੁਜ ਅਤੇ ਬਿਆਸ ਦੇ ਹਰੇ ਭਰੇ ਖੇਤਰਾਂ ਵਿੱਚ ਨਵੇਂ ਪਿੰਡ ਵਸਾਕੇ ਵਸ ਗਏ। ਪਰਮਾਰ ਵੀ ਇਸ ਸਮੇਂ ਹੀ ਆਏ ਸਨ। ਗਰਚੇ ਗੋਤ ਦਾ ਜਠੇਰਾ ਪਿੰਡ ਕੋਹਾੜਾ ਜ਼ਿਲ੍ਹਾ ਲੁਧਿਆਣਾ ਵਿੱਚ ਹੀ ਹੈ। ਇਸ ਤੋਂ ਇਲਾਵਾ ਢੰਡਾਰੀ ਕਲਾਂ, ਢੰਡਾਰੀ ਖੁਰਦ, ਸ਼ੰਕਰ, ਬਿੱਲਗਾ ਅਤੇ ਮਜਾਰਾ ਆਦਿ ਪਿੰਡਾਂ ਵਿੱਚ ਵੀ ਗਰਚੇ ਗੋਤ ਦੇ ਕਾਫ਼ੀ ਜੱਟ ਜ਼ਿੰਮੀਂਦਾਰ ਰਹਿੰਦੇ ਹਨ। ਦੁਆਬੇ ਵਿੱਚ ਵੀ ਫਿਲੌਰ?ਨਵਾਂ ਸ਼ਹਿਰ ਰੋਡ ਦੇ ਗਰਚੇ ਗੋਤ ਦਾ ਗਰਚਾ ਨਾਮ ਦਾ ਇੱਕ ਪੁਰਾਣਾ ਤੇ ਉੱਘਾ ਪਿੰਡ ਹੈ। ਇਸ ਪਿੰਡ ਵਿੱਚ ਗਰਚੇ ਗੋਤ ਦੇ ਜਠੇਰੇ ਆਦੀ ਦੀ ਅਧਿਆਨਾ ਸਥਾਨ ਤੇ ਮੜੀ ਹੈ। ਗਰਚੇ ਗੋਤ ਦੇ ਲੋਕ ਪੂਜਾ ਕਰਦੇ ਹਨ। ਆਦੀ ਮਹਾਨ ਸੰਨਿਆਸੀ ਸੀ। ਗਰਚਿਆਂ ਦੇ ਪਰੋਹਤ ਬ੍ਰਾਹਮਣ ਹਨ। ਰੋਪੜ ਜ਼ਿਲ੍ਹੇ ਦੁਆਬੇ ਵਿੱਚ ਗਰਚੇ ਦਲਿਤ ਜਾਤੀ ਵਿੱਚ ਵੀ ਹਨ। ਕੁਝ ਹਿੰਦੂ ਵੀ ਹਨ।
ਮਾਨਸਾ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਵਿੱਚ ਦਲਿਉ, ਔਲਖ, ਚਹਿਲ ਤੇ ਗਰਚੇ ਜੱਟ ਵਸਦੇ ਹਨ। ਗਰਚੇ ਆਪਣਾ ਪਿਛੋਕੜ ਲੁਧਿਆਣਾ ਜ਼ਿਲ੍ਹਾ ਹੀ ਦੱਸਦੇ ਹਨ।
ਲੁਧਿਆਣੇ ਜ਼ਿਲ੍ਹੇ ਦੇ ਗਰਚੇ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫ਼ੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਹੈ। ਇਨ੍ਹਾਂ ਦੇ ਕੁਝ ਪਿੰਡ ਪਾਇਲ ਕੋਲ ਵੀ ਹਨ। ਢੰਡਾਰੀ ਪਿੰਡ ਦੇ ਸਰਦਾਰ ਅਸ਼ੋਰ ਸਿੰਘ ਗਰਚਾ ਨੇ ਵੀ ਲੇਖਕ ਨੂੂੰ ਗਰਚੇ ਗੋਤ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਸੀੜੇ, ਚੰਦੜ, ਢੰਡੇ, ਕੰਧੋਲੇ, ਖੋਸੇ, ਨੈਨ ਵੀ ਤੂਰਾਂ ਦੇ ਹੀ ਉਪਗੋਤ ਹਨ। ਬਹੁਤੇ ਗਰਚੇ ਲੁਧਿਆਣੇ ਤੇ ਦੁਆਬੇ ਵਿੱਚ ਹੀ ਆਬਾਦ ਹਨ। ਪੰਜਾਬ ਵਿੱਚ ਗਰਚੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਤੂਰਾਂ ਦਾ ਇੱਕ ਉਪਗੋਤ ਹੈ। ਤੂਰ ਜੱਟਾਂ ਦਾ ਪੁਰਾਣਾ ਗੋਤ ਹੈ। ਇਹ ਆਪਣਾ ਸੰਬੰਧ ਮਹਾਭਾਰਤ ਦੇ ਪਾਂਡੋ ਨਾਲ ਜੋੜਦੇ ਹਨ। ਮਹਾਭਾਰਤ ਦੇ ਸਮੇਂ ਵੀ ਪੰਜਾਬ ਵਿੱਚ (83) ਜੱਟ ਕਬੀਲੇ ਆਬਾਦ ਸਨ। ਜੱਟਾਂ ਤੇ ਖੱਤਰੀਆਂ ਦੇ ਕਈ ਗੋਤ ਸਾਂਝੇ ਹਨ। ਜੱਟਾ ਦੇ ਕਈ ਪ੍ਰਾਚੀਨ ਰਾਜਘਰਾਣੇ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉੱਘੇ ਤੇ ਸ਼ਕਤੀਸ਼ਾਲੀ ਸਨ। ਗਰਚਾ ਵੀ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਤੂਰਾਂ ਦੀਆਂ ਕਈ ਮੂੰਹੀਆਂ ਹਨ। ਅਸਲ ਵਿੱਚ ਤੂਰਾਂ ਜਾਂ ਤੰਵਰਾਂ ਦਾ ਮੁੱਢਲਾ ਘਰ ਮੱਧ ਏਸ਼ੀਆ ਦਾ ਤੁਰਕਸਤਾਨ ਖੇਤਰ ਹੀ ਹੈ। ਬਹੁਤੀਆਂ ਜੱਟ ਜਾਤੀਆਂ ਇਰਾਨ ਤੇ ਅਫ਼ਗਾਨਿਸਤਾਨ ਦੇ ਰਸਤੇ ਹੀ ਵੱਖ ਵੱਖ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ। ਸਿੰਧ, ਜਮਨਾ ਤੇ ਰਾਵੀ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਆਬਾਦ ਹੋ ਗਈਆਂ। ਪਹਿਲਾਂ ਗਰਚੇ ਕੇਵਲ ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ। ਹੁਣ ਮਾਲਵੇ ਤੇ ਦੁਆਬੇ ਵਿੱਚ ਦੂਰ?ਦੂਰ ਤੱਕ ਵਸਦੇ ਹਨ। ਗਰਚਾ ਜਗਤ ਪ੍ਰਸਿੱਧ ਗੋਤ ਹੈ।
ਪੰਜਾਬ ਵਿੱਚ ਜੱਟਾਂ ਦਾ ਬੋਲਬਾਲਾ ਹੈ। ਇਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਦਰਜਾ ਵੀ ਰਾਜਪੂਤਾਂ ਅਤੇ ਬ੍ਰਾਹਮਣਾਂ ਆਦਿ ਤੋਂ ਉੱਚਾ ਹੋ ਗਿਆ ਹੈ। ਆਰਥਿਕ ਹਾਲਤ ਚੰਗੇਰੀ ਹੋਣ ਕਾਰਨ ਜੀਵਨ ਪੱਧਰ ਵੀ ਉੱਚਾ ਹੋ ਗਿਆ ਹੈ।
ਗੁਰਮ : ਗੁਰਮ ਜੱਟ ਅੱਗਨੀ ਕੁਲ ਪਰਮਾਰਾਂ ਵਿਚੋਂ ਹਨ। ਇਸ ਬੰਸ ਦਾ ਮੋਢੀ ਗੁਰਮ ਵੀ ਜਗਦੇਉ ਬੰਸੀ ਸੀ। ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਰਾਜਪੂਤਾਨੇ ਤੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਸਨ। ਇਨ੍ਹਾਂ ਨੇ ਆਲਮਗੀਰ ਪਿੰਡ ਦੇ ਨਜ਼ਦੀਕ ਗੁਰਮੀ ਪਿੰਡ ਵਸਾਇਆ ਸੀ। ਇਸ ਪਿੰਡ ਨੂੰ ਸਭ ਤੋਂ ਪਹਿਲਾਂ ਅਮੀਰ ਤੈਮੂਰਲੰਗ ਨੇ ਲੁੱਟਿਆ ਤੇ ਬਰਬਾਦ ਕੀਤਾ। ਗੁਰਮਾ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਗੁਰਮਾ ਨੇ ਦੁਬਾਰਾ ਪਿੰਡ ਦਾ ਨਾਮ ਗੁਰਮ ਰੱਖ ਕੇ ਇੱਕ ਉੱਚੀ ਥਾਂ ਉੱਤੇ ਵਸਾਇਆ। 1761 ਈਸਵੀ ਵਿੱਚ ਜਦੋਂ ਘੱਲੂਘਾਰਾ ਵਰਤਿਆ ਸੀ ਉਸ ਸਮੇਂ ਵੀ ਅਹਿਮਦਸ਼ਾਹ ਅਬਦਾਲੀ ਨੇ ਗੁਰਮ ਪਿੰਡ ਦਾ ਬਹੁਤ ਨੁਕਸਾਨ ਕੀਤਾ। ਇਸ ਕਾਰਨ ਹੀ ਗੁਰਮ ਗੋਤ ਜੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਘਲੂਘਾਰੇ ਦੇ ਸਮੇਂ ਕੁਝ ਗੁਰਮ ਮਲੇਰਕੋਟਲਾ ਵੱਲ ਚਲੇ ਗਏ। ਉਥੇ ਜਾ ਕੇ ਵੀ ਉਨ੍ਹਾਂ ਨੇ ਗੁਰਮ ਨਾਂਵ ਦਾ ਇੱਕ ਨਵਾਂ ਪਿੰਡ ਵਸਾਇਆ। ਗੁਰਮ ਗੋਤ ਦੇ ਬਹੁਤੇ ਲੋਕ ਲੁਧਿਆਣਾ ਅਤੇ ਸੰਗਰੂਰ ਤੇ ਖੇਤਰ ਵਿੱਚ ਹੀ ਹਨ। ਸਮਰਾਲੇ ਦੇ ਪਾਸ ਲੱਧੜਾਂ ਪਿੰਡ ਦੇ ਗੁਰਮ ਆਪਣੇ ਆਪ ਨੂੰ ਸੇਖੋਂ ਭਾਈਚਾਰੇ ਵਿਚੋਂ ਮੰਨਦੇ ਹਨ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਵੀ ਪਿੰਡ ਗੁਰਮ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਬਾਬਾ ਜੀ ਦੇ ਪਿਤਾ ਆਪਣੇ ਸਾਥੀਆਂ ਸਮੇਤ ਲਾਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਸਮਾਧੀਆਂ ਨਵੇਂ ਗੁਰਮ ਕੋਲ ਦੱਖਣ ਵੱਲ ਹਨ। ਆਪਣੇ ਪਿਤਾ ਦੇ ਮਰਨ ਤੋਂ ਮਗਰੋਂ ਬਚਪਨ ਵਿੱਚ ਬਾਬਾ ਦੀਪ ਸਿੰਘ ਆਪਣੇ ਨਾਨਕੇ ਪਿੰਡ ਪੋਹੂ ਵਿੰਡ ਮਾਝੇ ਵਿੱਚ ਚਲਾ ਗਿਆ ਸੀ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਵੀ ਜਗਦੇਉ ਬੰਸੀ ਗੁਰਮ ਜੱਟ ਸੀ। ਇਹ ਪਰਮਾਰ ਰਾਜਪੂਤ ਹੀ ਸੀ। ਪੰਜਾਬ ਵਿੱਚ ਗੁਰਮ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਪਰਮਾਰਾਂ ਦਾ ਇੱਕ ਉਪਗੋਤ ਹੈ। ਮਾਲਵੇ ਵਿੱਚ ਸਾਰੇ ਗੁਰਮ ਜੱਟ ਸਿੱਖ ਹਨ। ਜਗਦੇਉ, ਸੁਲਖਨ ਤੇ ਧਨਿਚ ਆਦਿ ਪਰਮਾਰ ਸੂਰਮੇ ਵੀ ਰਾਜਸਥਾਨ ਦੇ ਮਾਰਵਾੜ ਖੇਤਰ ਤੋਂ ਆ ਕੇ ਹੀ ਪੰਜਾਬ ਵਿੱਚ ਆਬਾਦ ਹੋਏ ਸਨ। ਗੁਰਮ ਬਹੁਤਾ ਉਘਾ ਗੋਤ ਨਹੀਂ ਹੈ।

ਸਰਾਂ

ਸਰਾਂ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ। ਸਲਵਾਨ ਭੱਟਨੇਰ ਦਾ ਇੱਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਰ ਰਾਉ ਸੀ। ਸਰਾਂ ਗੋਤ ਦੇ ਜੱਟ ਸਰਾਓ ਜਾਂ ਸਾਇਰ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿੱਸਾਰ ਤੇ ਬਠਿੰਡੇ ਵੱਲ ਆ ਗਏ। ਘੱਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿੰਡ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਤਖਤੂ, ਫਲੜ, ਸ਼ੇਰਗੜ੍ਹ, ਮਸਾਣਾ, ਦੇਸੂ, ਪੰਨੀਵਾਲਾ, ਵਾਘਾ ਆਦਿ ਹਨ। ਮਾਨਸਾ ਇਲਾਕੇ ਦੇ ਸਰਾਂ ਆਪਣਾ ਗੋਤ ਸਰਾਉਂ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉਂ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜ਼ਿਲ੍ਹੇ ਵਿੱਚ ਕੱਚਾ ਕਾਲੇਵਾਲਾ ਪਿੰਡ ਸਾਰਾ ਹੀ ਸਰਾਂ ਗੋਤ ਦਾ ਹੈ। ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉੱਘਾ ਪਿੰਡ ਹੈ। ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਸਰਾਂ ਪੱਕਾ ਪੱਥਰਾਲਾ ਦੇ ਇਲਾਕੇ ਵਿਚੋਂ ਆਕੇ ਆਬਾਦ ਹੋਏ ਹਨ। ਮੋਗੇ ਗਿੱਲ ਦੀ ਪੱਕੇ ਰਿਸ਼ਤੇਦਾਰੀ ਸੀ। ਉਸ ਦੇ ਸਹੁਰੇ ਬਾਰੇ ਸਰਾਂ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਵੀ ਕੁਝ ਸਰਾਂ ਆਬਾਦ ਹਨ। ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਣੇ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਬੋਲਬਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਦਿ ਵਿੱਚ ਵੀ ਸਰਾਂ ਕਾਫ਼ੀ ਸਨ। ਅਕਾਲੀ ਫੂਲਾ ਸਿੰਘ ਸਰਾਉਂ ਜੱਟ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁੱਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫ਼ੀ ਪਿੰਡ ਸਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਬੇ ਵਿੱਚ ਸਰਾਂ ਬਹੁਤ ਘੱਟ ਹਨ। ਮੁਗਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਟਿੱਬਾ ਦਾ ਦੁਲਾ ਸਿੰਘ ਸਰਾਉਂ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿੰਡ ਜੱਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ।
1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ ਹਨ। ਇਹ ਲੋਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਬੰਸੀ ਕਬੀਲੇ ਦੇ ਲੋਕ ਸਨ। ਸਰਾਂ ਵੀ ਇੱਕ ਉੱਘਾ ਤੇ ਛੋਟਾ ਗੋਤ ਹੈ। ਸੰਘਾ : ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਇਸ ਬੰਸ ਦਾ ਵਡੇਰਾ ਸਰੋਈ ਸੀ। ਇਸ ਖ਼ਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ। ਅੱਠਵੀਂ ਸਦੀ ਵਿੱਚ ਤੰਵਰਾਂ ਨੇ ਇਨ੍ਹਾਂ ਨੂੰ ਹਰਾਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ। ਸਰੋਈ ਬੰਸ ਦੇ ਢਿੱਲੋਂ, ਸੰਘੇ, ਮਲ੍ਹੀ, ਦੋਸਾਂਝ ਤੇ ਰਾਜਸਥਾਨ ਵੱਲ ਚਲੇ ਗਏ। ਪੰਦਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਅੱਧੇ ਮਾਲਵੇ ਤੇ ਭੱਟੀਆਂ ਤੇ ਪੰਵਾਰਾਂ ਦਾ ਕਬਜ਼ਾ ਸੀ।
ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ 'ਪੰਜਾਬੀ ਜੀਵਨ ਤੇ ਸੰਸਕ੍ਰਿਤੀ' ਵਿੱਚ ਲਿਖਿਆ ਹੈ ਕਿ ਸੰਘੇ ਖ਼ਾਨਦਾਨ ਦੇ ਲੋਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਲਾਗੇ ਸੰਘਾ ਪਿੰਡ, ਜ਼ਿਲ੍ਹਾ ਜਲੰਧਰ ਵਿੱਚ ਕਾਲਾ ਸੰਘਾ, ਜੰਡੂ ਸੰਘਾ, ਦੁਸਾਂਝ ਆਦਿ ਤੇ ਮਾਲਵੇ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਭਾਈਕੀ ਡਰੌਲੀ, ਜ਼ਿਲ੍ਹਾ ਸੰਗਰੂਰ ਵਿੱਚ ਪਿੰਡ ਗੁਆਰਾ ਆਦਿ ਰਹਿੰਦੇ ਹਨ। ਇਨ੍ਹਾਂ ਦੀ ਵੰਸ਼ਾਵਲੀ ਸਿੱਧੀ ਸੂਰਜ ਬੰਸ ਨਾਲ ਜਾ ਮਿਲਦੀ ਹੈ। ਮੱਲ੍ਹੀ ਤੇ ਢਿੱਲੋਂ ਇਸੇ ਗੋਤ ਦੀਆਂ ਦੋ ਵੱਖੋ?ਵੱਖ ਸ਼ਾਖਾਂ ਹਨ। ਇਲਾਕਾ ਚੜਿੱਕ ਸਿੱਧਾਂ ਦੇ ਸਮੇਂ ਵਿੱਚ ਸੰਘੇ ਗੋਤ ਦੇ ਜੱਟਾਂ ਨੇ ਵਸਾਇਆ ਸੀ। ਗਿੱਲਾਂ ਨਾਲ ਅਣਬਨ ਹੋਣ ਕਾਰਨ ਸੰਘੇ ਮੋਗੇ ਤੋਂ ਅੱਠ ਮੀਲ ਅੱਗੇ ਡਰੌਲੀ ਵਿੱਚ ਜਾ ਵਸੇ ਸਨ।
ਈਸਵੀ 1852?53 ਦੇ ਪਹਿਲੇ ਬੰਦੋਬਸਤ ਅਨੁਸਾਰ ਡਰੌਲੀ ਨਾਂ ਦੀ ਨਾਚੀ ਨੇ ਮੁਸਲਮਾਨ ਬਾਦਸ਼ਾਹ ਤੋਂ ਏਥੇ ਕੁਝ ਜਾਗੀਰ ਲਈ ਸੀ। ਸੰਘੇ ਡਰੌਲੀ ਦੇ ਮੁਜਾਰੇ ਬਣ ਗਏ। ਉਸ ਦੀ ਮੌਤ ਮਗਰੋਂ ਉਹ ਉਸਦੀ ਜਾਗੀਰ ਦੇ ਮਾਲਕ ਬਣ ਗਏ। ਜ਼ਿਲ੍ਹਾ ਫਿਰੋਜ਼ਪੁਰ ਦੇ ਗਜ਼ਟੀਅਰ ਅਨੁਸਾਰ ਬਾਬਾ ਲੂੰਬੜੇ ਨੇ ਸੰਘੇ ਖ਼ਾਨਦਾਨ ਨੂੰ ਮਾਲਵੇ ਵਿੱਚ ਵਸਾਇਆ। ਡਰੌਲੀ ਦੇ ਮੋਢੀ ਬਾਬਾ ਲੂੰਬੜੇ ਦੇ ਦੋ ਵਾਰਿਸ ਅਜਬ ਅਤੇ ਅਜ਼ੈਬ ਹੋਏ। ਇਹ ਦੋਵੇਂ ਭਰਾ ਤੀਸਰੀ ਪਾਤਸ਼ਾਹੀ ਦੇ ਸੇਵਕ ਸਨ। ਭਾਈ ਗੁਰਦਾਸ ਦੀ ਵਾਰ ਵਿੱਚ ਵੀ ਇਨ੍ਹਾਂ ਬਾਰੇ ਲਿਖਿਆ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਸੰਘੇ ਕੇਵਲ ਡਰੌਲੀ ਵਿੱਚ ਹੀ ਆਬਾਦ ਸਨ।
ਗੁਰੂ ਹਰਗੋਬਿੰਦ ਜੀ ਦਾ ਸਾਂਢੂ ਸਾਈਂ ਦਾਸ ਖੱਤਰੀ ਡਰੌਲੀ ਵਿੱਚ ਰਹਿੰਦਾ ਸੀ। ਉਹ ਗੁਰੂ ਅਰਜੁਨ ਦੇਵ ਦਾ ਪੱਕਾ ਸੇਵਕ ਸੀ। ਸੰਘੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ। ਛੇਵੇਂ ਪਾਤਸ਼ਾਹ ਨੇ ਖ਼ੁਸ਼ ਹੋਕੇ ਡਰੌਲੀ ਪਿੰਡ ਨੂੰ ਭਾਈਕੀ ਦਾ ਖਿਤਾਬ ਦਿੱਤਾ ਤਾਂ ਲੋਕ ਸੰਘੇ ਖ਼ਾਨਦਾਨ ਦੇ ਲੋਕਾਂ ਨੂੰ ਵੀ ਭਾਈਕੇ ਕਹਿਣ ਲੱਗ ਪਏ। ਡਰੌਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਹੀ ਕਟਾਰ ਤੇ ਪੋਥੀ ਬਖਸ਼ੀ। ਸੰਘੇ ਖ਼ਾਨਦਾਨ ਦਾ ਭਾਈ ਕਲਿਆਣ ਦਾਸ ਛੇਵੇਂ ਪਾਤਸ਼ਾਹ ਦਾ ਪੱਕਾ ਸਿੱਖ ਸੀ। ਉਹ ਅਜ਼ੈਬ ਦਾ ਪੋਤਰਾ ਸੀ। ਭਾਈ ਕਲਿਆਣ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ, ਉਹ ਦਸਮ ਗੁਰੂ ਦਾ ਸੈਨਾਪਤੀ ਬਣਿਆ ਉਸ ਦਾ ਨਾਮ ਭਾਈ ਨੰਦ ਚੰਦ ਸੀ। ਭਾਈ ਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਭਾਈ ਕਲਿਆਣ ਦਾਸ ਦੀ ਬੰਸ ਨੇ ਦੋਵੇਂ ਕੋਰੇਵਾਲੇ, ਦੋਵੇਂ ਤੈਮੂਰ, ਜੋਗੇਵਾਲਾ, ਭਾਈਕਾ ਵਾੜਾ ਆਦਿ ਕਈ ਨਵੇਂ ਪਿੰਡ ਬੰਨ੍ਹੇ ਸਨ।
ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵੱਧ ਗਈ ਤਾਂ ਕੁਝ ਸੰਘੇ ਲੁਧਿਆਣੇ ਤੋਂ ਵੀ ਅੱਗੇ ਮਾਝੇ ਤੇ ਦੁਆਬੇ ਵੱਲ ਚਲੇ ਗਏ। ਕਿਸੇ ਸਮੇਂ ਸੰਘੋਲ ਵੀ ਸੰਘੇ ਜੱਟਾਂ ਦਾ ਘਰ ਸੀ। ਸੰਘੋਲ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਇਸ ਪਿੰਡ ਵਿੱਚ ਬਹੁਤ ਹੀ ਪ੍ਰਾਚੀਨ ਥੇਹ ਹੈ। ਹੂਣਾਂ ਨੇ ਵੀ ਇਸ ਨੂੰ ਤਬਾਹ ਕੀਤਾ। ਅੱਗ ਵੀ ਲਾ ਦਿੱਤੀ ਸੀ। ਸਭ ਤੋਂ ਵੱਧ ਸੰਘੇ ਦੁਆਬੇ ਵਿੱਚ ਆਬਾਦ ਹਨ। ਸਾਰਾ ਗੋਤ ਕਾਲਾਸੰਘਾ ਤੋਂ ਹੀ ਵਧਿਆ ਫੁਲਿਆ ਹੈ। ਗੜ੍ਹਸ਼ੰਕਰ ਦੇ ਇਲਾਕੇ ਵਿੱਚ ਚੱਕਸੰਘਾ ਵੀ ਸੰਘੇ ਗੋਤ ਦੇ ਜੱਟਾਂ ਦਾ ਪਿੰਡ ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸ਼ਹਾਬਪੁਰ ਵੀ ਸੰਘੇ ਗੋਤ ਦਾ ਪ੍ਰਸਿੱਧ ਪਿੰਡ ਹੈ। ਹੁਣ ਤਾਂ ਸੰਘੇ ਗੋਤ ਦੇ ਜੱਟ ਸਾਰੇ ਪੰਜਾਬ ਵਿੱਚ ਬਠਿੰਡਾ, ਮਾਨਸਾ ਤੱਕ ਵੀ ਆਬਾਦ ਹਨ। ਮਾਨਸਾ ਵਿੱਚ ਸੰਘਾ ਪਿੰਡ ਸੰਘੇ ਗੋਤ ਦੇ ਲੋਕਾਂ ਦਾ ਹੀ ਹੈ। ਸੰਘਾ ਛੋਟਾ ਗੋਤ ਹੀ ਹੈ। ਇੱਕ ਸੰਘੇ ਪਿੰਡ ਤਰਨਤਾਰਨ ਪਾਸ ਹੈ। ਬੀ. ਐੱਸ. ਦਾਹੀਆ ਅਨੁਸਾਰ ਸੰਘੇ ਸਿਕੰਦਰ ਦੇ ਹਮਲੇ ਸਮੇਂ ਵੀ ਪੰਜਾਬ ਵਿੱਚ ਵਸਦੇ ਸਨ। ਹੂਣਾਂ ਦੇ ਹਮਲਿਆਂ ਤੋਂ ਤੰਗ ਆਕੇ ਸੰਘੇ, ਮੱਲ੍ਹੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ। ਮੁਸਲਮਾਨ ਦੇ ਹਮਲਿਆਂ ਸਮੇਂ ਫਿਰ ਵਾਪਿਸ ਪੰਜਾਬ ਵਿੱਚ ਆ ਗਏ ਸਨ।
ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸ਼ੇਰ ਸਿੰਘ ਅਸ਼ੋਕ ਸੰਘਾ ਜੱਟ ਸੀ।
ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ 'ਸੰਘਿਆਂ ਦਾ ਇਤਿਹਾਸ' ਇੱਕ ਖੋਜ ਭਰਪੂਰ ਪੁਸਤਕ ਲਿਖੀ ਹੈ। ਜਿਸ ਵਿੱਚ ਸੰਘੇ ਜੱਟਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲ੍ਹੀ, ਕੰਗ, ਵਿਰਕ, ਸੰਘੇ, ਸੰਧੂ ਅਤੇ ਖੋਖਰ ਆਦਿ ਜੱਟ ਕਬੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵ?ਪੂਰਨ ਅਤੇ ਮਹਾਨ ਹੈ। ਸੰਘਾ ਜੱਟਾਂ ਦਾ ਬਹੁਤ ਹੀ ਉੱਘਾ ਤੇ ਛੋਟਾ ਗੋਤ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।

ਸੇਖੋਂ

ਸੇਖੋਂ : ਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੋਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।
ਸੁਲਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।
'ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ' ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ।
ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ?ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮੰਨਦੇ ਹਨ। ਸੇਖੋਂ ਦਾ ਪਿਤਾ ਸਿੱਧ ਸੁਲਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮੰਤਰ ਦੇ ਕੇ ਸਿੱਧੀ ਸੰਪੰਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀਆਂ ਬਾਹਾਂ ਬਹੁਤ ਲੰਬੀਆਂ ਸਨ। ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ ਗਈ ਹੈ। ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉੱਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ। ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ। ਗੂਗਾ ਪੀਰ ਤੇ ਸਿੱਧ ਸੁਲਖਣ ਦੋਵੇਂ ਮਿੱਤਰ ਸਨ। ਦੋਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮੜੀ ਛਪਾਰ ਵਿੱਚ ਹੈ। ਛਪਾਰ ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ। ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿੰਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜ਼ਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖ਼ੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।
ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ?ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖ਼ੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਦੀ ਸੇਖਵਾਂ ਦਾ ਹੀ ਹੈ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ?ਔਲਖਾਂ, ਬੁੱਟਰਾਂ, ਦਲੇਵਾਂ ਤੇ ਮੰਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਮਾ ਹੈ।
ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜ਼ਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁੱਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ। ਜੋ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪੰਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿੰਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪੰਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫ਼ੀ ਹੈ। ਸੇਖੋਂ ਫ਼ੌਜੀ ਸਰਵਸ, ਪੁਲਿਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋਂ, ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਦੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ। ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ. ਐੱਨ. ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉੱਤਰੀ ਹਿੰਦ ਅਤੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਸੁਲਖਣ ਮਹਾਨ ਸਿੱਧ ਸੀ।